ਪੰਜਾਬ ਦੇ 19 ਜਿਲ੍ਹੇਆਂ ‘ਚ ਪਹੁੰਚਿਆ ਕੋਰੋਨਾ, ਹੁਣ ਤੱਕ 15 ਮੌਤਾਂ, ਸ਼ਕੀ ਮਰੀਜ਼ ਹੋਏ 5988 – ਪੜ੍ਹੋ ਪੂਰੀ ਰਿਪੋਰਟ

    0
    1966

    ਚੰਡੀਗੜ੍ਹ. ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਨੇ ਅੱਜ ਸੂਬੇ ਦੇ 19 ਜਿਲ੍ਹੇਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿੱਚ ਅੱਜ 1 ਮਰੀਜ਼ ਦੀ ਮੌਤ ਅਤੇ ਫਿਰੋਜ਼ਪੁਰ ਜਿਲ੍ਹੇ ਤੋਂ ਪਹਿਲਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅੱਜ 17 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 214 ਹੋ ਗਈ ਹੈ।

    ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19)

    17-04-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ5988
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ5988
    3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ214
    4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ5113
    5.ਰਿਪੋਰਟ ਦੀ ਉਡੀਕ ਹੈ664
    6.ਠੀਕ ਹੋਏ ਮਰੀਜ਼ਾਂ ਦੀ ਗਿਣਤੀ30
    7.ਐਕਟਿਵ ਕੇਸ167
    8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ01
    9.ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ00
    10.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
     ਮ੍ਰਿਤਕਾਂ ਦੀ ਕੁੱਲ ਗਿਣਤੀ14

    ਇਨ੍ਹਾਂ ਜਿਲ੍ਹਿਆਂ ਵਿੱਚ ਸਾਹਮਣੇ ਆਏ ਪਾਜ਼ੀਟਿਵ ਮਾਮਲੇ

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਪਟਿਆਲਾ051 ਨਵਾਂ ਕੇਸ4 ਪਾਜ਼ੇਟਿਵ ਕੇਸ ਦੇ ਸੰਪਰਕ
    ਫ਼ਿਰੋਜਪੁਰ01ਪਾਜ਼ੇਟਿਵ ਕੇਸ ਦਾ ਸੰਪਰਕ
    ਲੁਧਿਆਣਾ041 ਨਵਾਂ ਕੇਸ3 ਪਾਜ਼ੇਟਿਵ ਕੇਸ ਦੇ ਸੰਪਰਕ
    ਜਲੰਧਰ07ਪਾਜ਼ੇਟਿਵ ਕੇਸ ਦਾ ਸੰਪਰਕ

    17.4.2020 ਨੂੰ ਕੇਸ – ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 01, ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00, ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 01, ਠੀਕ ਹੋਏ ਮਰੀਜ਼ਾਂ ਦੀ ਗਿਣਤੀ -02 (1 ਹੁਸ਼ਿਆਰਪੁਰ), ਮੌਤਾਂ ਦੀ ਗਿਣਤੀ-00

    ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਐਸ.ਏ.ਐਸ. ਨਗਰ5662
    2.ਜਲੰਧਰ3842
    3.ਪਠਾਨਕੋਟ2401
    4.ਐਸ.ਬੀ.ਐਸ. ਨਗਰ19151
    5.ਲੁਧਿਆਣਾ1513
    6.ਅੰਮ੍ਰਿਤਸਰ1102
    7.ਮਾਨਸਾ1100
    8.ਪਟਿਆਲਾ1110
    9.ਹੁਸ਼ਿਆਰਪੁਰ0731
    10.ਮੋਗਾ0400
    11.ਫ਼ਰੀਦਕੋਟ0300
    12.ਰੋਪੜ0301
    13.ਸੰਗਰੂਰ0300
    14.ਬਰਨਾਲਾ0201
    15.ਫ਼ਤਹਿਗੜ੍ਹ ਸਾਹਿਬ0200
    16.ਕਪੂਰਥਲਾ0200
    17.ਮੁਕਤਸਰ0100
    18.ਗੁਰਦਾਸਪੁਰ0101
    19.ਫ਼ਿਰੋਜਪੁਰ100
     ਕੁੱਲ2143015

    ਅੱਜ ਜਲੰਧਰ ਵਿੱਚ ਸਭ ਤੋਂ ਵੱਧ 7 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਸ਼ਹਿਰ ਦੇ ਰਾਜ਼ਾ ਗਾਰਡਨ, ਨੀਲਾ ਮਹਿਲ ਅਤੇ ਪੁਰਾਣੀ ਸਬਜ਼ੀ ਮੰਡੀ ਤੋਂ ਸਾਹਮਣੇ ਆਏ ਹਨ। ਜਲੰਧਰ ਵਿੱਚ ਕੁੱਲ 38 ਮਾਮਲੇ ਸਾਹਮਣੇ ਆਏ ਹਨ।

    • ਪੱਕਾ ਬਾਗ ਦੇ ਕਾਂਗਰਸੀ ਨੇਤਾ ਦੀਪਕ ਸ਼ਰਮਾ ਦੇ ਦੋਸਤ ਵਿਸ਼ਵ ਸ਼ਰਮਾ ਤੋਂ ਬਾਅਦ ਹੁਣ ਉਸਦਾ ਸਾਥੀ ਨੀਲਾ ਮਹਿਲ ਦਾ ਇਕ ਹੋਰ 24 ਸਾਲਾ ਨੌਜਵਾਨ ਸੋਨੂ ਟੈਸਟ ਵਿਚ ਪਾਜ਼ੀਟਿਵ ਆਇਆ ਹੈ।
    • ਰਾਜਾ ਗਾਰਡਨ ਵਿਖੇ 40 ਸਾਲਾ ਪੱਤਰਕਾਰ ਜਸਬੀਰ ਸਿੰਘ ਦੀ 60 ਸਾਲਾ ਦੀ ਮਾਤਾ, ਉਸਦੀ 8 ਸਾਲ ਦੀ ਧੀ ਅਤੇ 1 ਸਾਲ ਦਾ ਬੇਟਾ ਕੋਰੋਨਾ ਪਾਜ਼ੀਟਿਵ ਆਇਆ ਹੈ। ਵੀਰਵਾਰ ਨੂੰ ਜਸਬੀਰ ਦੀ ਭੈਣ ਪਾਜ਼ੀਟਿਵ ਆਈ।
    • ਪੁਰਾਣੀ ਸਬਜ਼ੀ ਮੰਡੀ ਵਿੱਚ ਕਵਿਤਾ ਮਹਾਜਨ ਦੇ ਘਰ ਦੇ ਹੇਠਾਂ ਕੱਪੜਿਆਂ ਦੀ ਦੁਕਾਨ ਚਲਾਉਣ ਵਾਲੀ ਇੱਕ 48 ਸਾਲਾਂ ਔਰਤ ਨੀਰੂ ਵੀਰਵਾਰ ਨੂੰ ਪਾਜ਼ੀਟਿਵ ਆਈ। ਹੁਣ ਸ਼ੁੱਕਰਵਾਰ ਨੂੰ ਉਸ ਦੇ 25 ਸਾਲਾ ਬੇਟੇ ਵਾਸੂ ਦੀ ਕੋਰੋਨਾ ਪੁਸ਼ਟੀ ਹੋ ਗਈ ਹੈ।
    • ਕੋਰੋਨਾ ਦੀ ਮੰਗਲਵਾਰ ਨੂੰ ਬਸਤੀ ਦਾਨਿਸ਼ਮੰਦਾ ਵਿੱਚ ਇੱਕ ਪੱਤਰਕਾਰ ਦੇ ਪਿਤਾ ਜੀਤ ਲਾਲ ਨਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਸ਼ੁੱਕਰਵਾਰ ਨੂੰ ਜੀਤ ਲਾਲ ਦੀਆਂ ਦੋ 8 ਅਤੇ 9 ਸਾਲ ਦੀਆਂ ਪੋਤੀਆਂ ਦਾ ਟੈਸਟ ਪਾਜ਼ੀਟਿਵ ਆਇਆ ਹੈ।
    • ਸ਼ੁੱਕਰਵਾਰ ਨੂੰ ਅਰਬਨ ਅਸਟੇਟ ਦੀ ਹਾਉਂਸਿਂਗ ਬੋਰਡ ਕਲੋਨੀ ਦੇ ਦੋ ਨੌਜਵਾਨ ਗੜ੍ਹਾ ਵਿਖੇ ਪੀਐਚਸੀ ਪਹੁੰਚੇ ਸਨ। ਉਨ੍ਹਾਂ ਨੂੰ ਕੁੱਝ ਦਿਨਾਂ ਤੋਂ ਬੁਖਾਰ ਅਤੇ ਖੰਘ ਸੀ। ਡਾਕਟਰਾਂ ਨੇ ਉਸ ਦਾ ਟੈਸਟ ਕੀਤਾ। ਟੈਸਟ ਆਈਜੀਐਮ ਪਾਜ਼ੀਟਿਵ ਆਇਆ ਸੀ। ਫਿਰ ਦੋਵਾਂ ਨੂੰ ਐਂਬੂਲੈਂਸ ਵਿਚ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਦੇ ਨਮੂਨੇ ਜਾਂਚ ਲਈ ਹੁਣ ਅੰਮ੍ਰਿਤਸਰ ਮੈਡੀਕਲ ਕਾਲਜ ਜਾਣਗੇ। ਉਸ ਤੋਂ ਬਾਅਦ ਹੀ ਕੋਰੋਨਾ ਦੀ ਪੁਸ਼ਟੀ ਕੀਤੀ ਜਾਂਦੀ ਹੈ।