ਜਲੰਧਰ . ਟਾਂਡਾ ਤੋਂ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦੀ ਖ਼ਬਰ ਹੈ। ਸੋਮਵਾਰ ਸਵੇਰੇ 11 ਵਜੇ ਪਿੰਡ ਗਿਲਜੀਆਂ ਵਿੱਚ ਲੁਟੇਰਿਆਂ ਨੇ ਪਿਸਤੌਲ ਦੀ ਮਦਦ ਨਾਲ ਇੰਡੀਅਨ ਓਵਰਸੀਜ਼ ਬੈਂਕ ਨੂੰ ਲੁੱਟ ਲਿਆ। ਲੁਟੇਰੇ ਉਨ੍ਹਾਂ ਤੋਂ ਕਰੀਬ 11 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਟਾਂਡਾ ਪੁਲਿਸ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ।
ਪੁਲਿਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਾਈਕ ‘ਤੇ ਸਵਾਰ ਤਿੰਨ ਨੌਜਵਾਨ ਬੈਂਕ ਦੇ ਬਾਹਰ ਭੱਜੇ। ਉਨ੍ਹਾਂ ਦਾ ਮੂੰਹ ਢੱਕਿਆ ਹੋਇਆ ਸੀ ਤੇ ਉਹ ਪਿਸਤੌਲ ਨਾਲ ਬੈਂਕ ਵਿੱਚ ਦਾਖਲ ਹੋਏ। ਬੈਂਕ ਪਹੁੰਚਦਿਆਂ ਹੀ ਉਨ੍ਹਾਂ ਕੈਸ਼ੀਅਰ ਨੂੰ ਗੰਨ ਪੁਆਇੰਟ ‘ਤੇ ਲੈ ਗਏ ਤੇ ਫਿਰ 11 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ।