ਜੂਨ ‘ਚ ਬਿਜਲੀ ਵਿਭਾਗ ਨੇ 6041 ਕੇਸਾਂ ‘ਚ 1523.32 ਲੱਖ ਜੁਰਮਾਨਾ ਲਗਾਇਆ, 96461-75770 ‘ਤੇ ਕਰ ਸਕਦੇ ਹੋ ਬਿਜਲੀ ਚੋਰੀ ਦੀ ਸ਼ਿਕਾਇਤ

0
510

ਜਲੰਧਰ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਚੋਰੀ ਅਤੇ ਮਾਲੀਏ ਵਿੱਚ ਹੋ ਰਹੀ ਲੀਕੇਜ਼ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਿਹਾ ਹੈ।

ਇੰਜੀਨੀਅਰ ਜਸਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਸੀਐੱਮਡੀ ਏ. ਵੈਨੂੰ ਪ੍ਰਸ਼ਾਦ (IAS) ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਕੰਮ ਚੱਲ ਰਿਹਾ ਹੈ। ਜੂਨ 2021 ਦੌਰਾਨ ਇੰਨਫੋਰਸਮੈਂਟ ਵਿੰਗ ਵੱਲੋਂ 42,835 ਬਿਜਲੀ ਕੁਨੈਕਸ਼ਨ ਚੈੱਕ ਕੀਤੇ ਗਏ। ਚੈਕਿੰਗ ਦੌਰਾਨ ਕੁੱਲ 6041 ਨੂੰ ਬਿਜਲੀ ਕੁਨੈਕਸ਼ਨਾਂ ਵਿੱਚ ਉਣਤਾਈਆਂ/ਬੇਨਿਯਮੀਆਂ ਪਾਈਆਂ ਗਈਆਂ। ਇਨ੍ਹਾਂ ਉਣਤਾਈਆਂ ਵਿਰੁੱਧ ਕੁੱਲ 1523.32 ਲੱਖ ਰੁਪਏ ਜੁਰਮਾਨਾ ਵਜੋਂ ਚਾਰਜ ਕੀਤੇ ਗਏ।

683 ਬਿਜਲੀ ਚੋਰੀ ਦੇ ਕੇਸਾਂ ਵਿੱਚ 272.73 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਇਸੇ ਤਰ੍ਹਾਂ 538.95 ਲੱਖ ਰੁਪਏ ਦੀ ਰਿਕਵਰੀ ਹੋਈ ਹੈ। ਬਿਜਲੀ ਚੋਰੀ ਅਤੇ ਕਾਰਪੋਰੇਸ਼ਨ ਦੇ ਮਾਲੀਏ ਵਿੱਚ ਹੋ ਰਹੀ ਕਿਸੇ ਵੀ ਪ੍ਰਕਾਰ ਦੀ ਲੀਕੇਜ਼ ਨੂੰ ਰੋਕਣ ਲਈ ਇੰਨਫੋਰਸਮੈਂਟ ਸੰਸਥਾ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।

ਇੰਜ. ਜਸਬੀਰ ਸਿੰਘ ਭੁੱਲਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਬਿਜਲੀ ਚੋਰੀ ਵਿਰੁੱਧ ਮੁਹਿੰਮ ਚਲਾਉਣ ਲਈ ਬਿਜਲੀ ਚੋਰੀ ਦੀ ਜਾਣਕਾਰੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮੁਹੱਈਆ ਕਰਵਾ ਕੇ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਵਿੱਚ ਪੀ.ਐਸ.ਪੀ.ਸੀ.ਐਲ. ਦੀ ਮਦਦ ਕਰਨ।

ਕੋਈ ਵੀ ਖਪਤਕਾਰ ਨੰਬਰ 96461-75770 ‘ਤੇ ਬਿਜਲੀ ਚੋਰੀ ਦੀ ਜਾਣਕਾਰੀ ਦੇ ਸਕਦਾ ਹੈ। ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here