ਵੇਖੋ ਬਿਜਲੀ ਮੁਲਾਜ਼ਮ ਦੀ ਪਿੱਠ ‘ਤੇ ਪੰਜਾਬ ਪੁਲਿਸ ਦੇ ਡੰਡੇ ਨਾਲ ਪਈਆਂ ਕਿੰਨੀਆਂ ਲਾਸ਼ਾਂ…

0
623

ਜਲੰਧਰ . ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਕੰਮ ਤੇ ਜਾ ਰਹੇ ਇਕ ਬਿਜਲੀ ਬੋਰਡ ਦੇ ਕਰਮਚਾਰੀ ਨੂੰ ਪੰਜਾਬ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੇ ਮੁਲਾਜ਼ਮ ਨਾਲ ਇੰਨੀ ਮਾਰਕੁਟ ਕੀਤੀ ਕਿ ਉਸਦੀ ਪਿੱਠ ਤੇ ਪਈਆਂ ਲਾਸ਼ਾਂ ਵੇਖਿਆਂ ਵੀ ਨਹੀਂ ਜਾ ਸਕਦੀਆਂ। ਪੰਜਾਬ ਪੁਲਿਸ ਦੇ ਇਸ ਜ਼ੁਰਮ ਦੀ ਮੁੰਹ ਬੋਲਦੀ ਤਸਵੀਰ ਬਿਜ਼ਲੀ ਬੋਰਡ ਮੁਲਾਜ਼ਮ ਦੀ ਪਿੱਠ ਤੇ ਵੇਖੀ ਜਾ ਸਕਦੀ ਹੈ।

ਇੰਪਲਾਈਜ਼ ਫੈੱਡਰੇਸ਼ਨ ਪੀਐੱਸਈਬੀ ਸਰਕਲ ਹੁਸ਼ਿਆਰਪੁਰ ਦੇ ਮੈਂਬਰਾਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਕਾਰਾ ਹੈ। ਅਸੀਂ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ। ਇੰਪਲਾਈਜ਼ ਫੈਡਰੇਸ਼ਨ ਪੀਐੱਸਈਬੀ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਕਰਫਿਊ ਦੌਰਾਨ ਡਿਊਟੀ ਕਰਨ ਵਾਲੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਨਹੀਂ ਤਾਂ ਜਥੇਬੰਦੀ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।