2 ਮਹੀਨੇ ਪਹਿਲਾਂ ਮਰੇ ਪੁੱਤ ਦੀਆਂ ਅਸਥੀਆਂ ਲੈ ਕੇ ਇਨਸਾਫ਼ ਲਈ ਤਰਸ ਰਹੀ ਬਜ਼ੁਰਗ ਵਿਧਵਾ ਮਾਂ

0
1424

ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਵੀਲਾ ਦੀ ਇੱਕ ਬਜ਼ੁਰਗ ਵਿਧਵਾ ਮਾਂ ਆਪਣੇ ਜਵਾਨ ਪੁੱਤ ਦੀਆਂ ਅਸਥੀਆਂ ਨੂੰ ਗੋਦ ਵਿੱਚ ਰੱਖ ਕੇ ਪੁੱਤ ਦੀ ਮੌਤ ਦਾ ਪੁਲਿਸ ਕੋਲੋਂ ਇਨਸਾਫ ਮੰਗ ਰਹੀ ਹੈ। ਇਸ ਸਬੰਧੀ ਮਾਮਲਾ ਦਰਜ ਹੋਣ ਦੇ 2 ਮਹੀਨੇ ਬਾਅਦ ਵੀ ਆਰੋਪੀ ਲੜਕੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ।

ਮ੍ਰਿਤਕ ਜਗਬੀਰ ਸਿੰਘ ਦੀ ਮਾਂ ਅਮਰਜੀਤ ਕੌਰ, ਚਾਚਾ ਪ੍ਰਭਜੀਤ ਸਿੰਘ ਅਤੇ ਛੋਟੇ ਭਰਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ 2 ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਜਗਬੀਰ ਸਿੰਘ ਨੂੰ ਆਪਣੇ ਪਿਤਾ ਦੀ ਜਗ੍ਹਾ ਨੌਕਰੀ ਮਿਲੀ ਸੀ ਅਤੇ ਉਸ ਤੋਂ ਬਾਅਦ ਪਿੰਡ ਦੀ ਹੀ ਰਹਿਣ ਵਾਲੀ ਲੜਕੀ ਬਲਵਿੰਦਰ ਕੌਰ ਨੇ ਆਪਣੀ ਮਾਂ ਮਲਕੀਤ ਕੌਰ ਨਾਲ ਮਿਲ ਕੇ ਜਗਬੀਰ ਸਿੰਘ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ ਅਤੇ ਬਲੈਕਮੇਲ ਕਰਦਿਆਂ ਤੰਗ-ਪ੍ਰੇਸ਼ਾਨ ਕਰਨ ਲੱਗੀ, ਜਿਸ ਤੋਂ ਬਾਅਦ ਉਸ ਨੇ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਜਗਬੀਰ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਉਕਤ ਲੜਕੀ ‘ਤੇ ਆਈਪੀਸੀ ਦੀ ਧਾਰਾ 306 ਅਧੀਨ ਕੇਸ ਦਰਜ ਕਰ ਦਿੱਤਾ ਪਰ ਫਰਾਰ ਲੜਕੀ ਨੂੰ ਅਜੇ ਤੱਕ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੇ ਡੀਐੱਸਪੀ ਬਲਬੀਰ ਸਿੰਘ ਨੇ ਕਿਹਾ ਕਿ ਫਰਾਰ ਆਰੋਪੀ ਲੜਕੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)