ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ ‘ਈ-ਲਾਇਬ੍ਰੇਰੀ’ ਦੀ ਸਹੂਲਤ

0
1065

ਬਰਨਾਲਾ. ਕੋਵਿਡ-19 ਦੇ ਚੱਲਦਿਆਂ ਤਾਲਾਬੰਦੀ ਦੌਰਾਨ ਜ਼ਿਲ੍ਹੇ ਦੇ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਦੀ ਸਹੂਲਤ ਲਈ ਈ-ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਘਰ ਬੈਠੇ ਵਿਦਿਆਰਥੀਆਂ ਨੂੰ ਜਿੱਥੇ ਦੁਨੀਆਂ ਭਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਲ ਹੋਵੇ, ਉਥੇ ਉਨ੍ਹਾਂ ਦੇ ਗਿਆਨ ਵਿੱਚ ਵੀ ਵਾਧਾ ਹੋ ਸਕੇ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੀ ਪਲੇਸਮੈਂਟ ਅਫਸਰ ਮਿਸ ਸੁਨਾਕਸ਼ੀ ਨੰਗਲਾ ਨੇ ਦੱਸਿਆ ਕਿ ਭਵਿੱਖ ਵਿੱਚ ਆਉਣ ਵਾਲੇ ਰੋਜ਼ਗਾਰ ਦੇ ਮੌਕਿਆਂ ਲਈ ਵੀ ਈ-ਲਾਇਬ੍ਰੇਰੀ ਵਿਦਿਆਰਥੀਆਂ ਲਈ ਬਹੁਤ ਸਹਾਇਕ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਈ-ਲਾਇਬ੍ਰੇਰੀ ਵਿੱਚ ਰੋਜ਼ਾਨਾ ਅਖਬਾਰ, ਹਫਤਾਵਾਰੀ ਰੋਜ਼ਗਾਰ ਸਮਾਚਾਰ, ਮੁਕਾਬਲਿਆਂ ਲਈ ਸਹਾਇਕ ਮੈਗਜ਼ੀਨ ਅਤੇ ਪ੍ਰੀਖਿਆਂ ਦੀ ਤਿਆਰੀ ਲਈ ਹੋਰ ਜ਼ਰੂਰੀ ਸਮੱਗਰੀ ਅਪਲੋਡ ਕੀਤੀ ਗਈ ਹੈ।

ਇਸ ਈ-ਲਾਇਬ੍ਰੇਰੀ ਦਾ ਲਿੰਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਫੇਸਬੁੱਕ ਪੇਜ  District Bureau of Employment and Enterprises Barnala ਤੇ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਨੌਜਵਾਨ/ਵਿਦਿਆਰਥੀ ਇਸ ਈ-ਲਾਇਬ੍ਰੇਰੀ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।