ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਨੇੜੇ, ਪੜੋ 70 ਸੀਟਾਂ ਦੇ ਤਾਜ਼ਾ ਰੁਝਾਣ

0
459

ਨਵੀਂ ਦਿੱਲੀ. ਦਿੱਲੀ ਵਿੱਚ 8 ਫਰਵਰੀ ਨੂੰ ਹੋਇਆਂ ਚੋਣਾਂ ਦਾ ਨੱਤੀਜਾ ਛੇਤੀ ਹੀ ਸਾਫ ਹੋ ਜਾਏਗਾ। ਹੁਣ ਤੱਕ ਵੋਟਿੰਗ ਦੀ ਗਿਣਤੀ ਵਿੱਚ ਦਿੱਲੀ ਦੀਆਂ ਸਾਰੀਆਂ 70 ਸੀਟਾਂ ਦੇ ਰੁਝਾਣ ਸਾਹਮਣੇ ਆ ਗਏ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਸਿਲਿਆ ਹੈ। ਆਪ 50 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਭਾਜਪਾ 20 ਸੀਟਾਂ ਤੇ ਅੱਗੇ ਹੈ। ਕਾਂਗਰਸ ਪਾਰਟੀ ਹੁਣ ਤੱਕ ਖਾਤਾ ਖੋਲਦੀ ਵੀ ਨਜ਼ਰ ਨਹੀਂ ਆ ਰਹੀ ਹੈ। ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕਾਂਗਰਸ ਪਾਰਟੀ ਆਪਣਾ ਖਾਤਾ ਵੀ ਖੋਲ ਪਾਵੇਗੀ ਜਾਂ ਨਹੀਂ।    

ਚੁਣਾਵ ਆਯੋਗ ਵਲੋਂ ਜਾਰੀ ਤਾਜਾ ਆਂਕੜਿਆਂ ਮੁਤਾਬਕ ਭਾਜਪਾ ਨੂੰ 40 ਫੀਸਦ ਵੋਟਾਂ, ਕਾਂਗਰਸ ਨੂੰ 5 ਫੀਸਦੀ ਅਤੇ ਆਮ ਆਦਮੀ ਪਾਰਟੀ ਨੂੰ 50 ਫੀਸਦੀ ਵੋਟ ਪਏ ਹਨ। ਇਹਨਾਂ ਰੁਝਾਣਾਂ ਨੂੰ ਦੇਖਦੇ ਹੋਏ ਦਿੱਲੀ ਤੋਂ ਪੰਜਾਬ ਤੱਕ ਆਮ ਆਦਮੀ ਪਾਰਟੀ ਦੇ ਵਰਕਰ ਜਸ਼ਨ ਮਨਾ ਰਹੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।