ਪਿਤਾ ਦੇ ਏਟੀਐਮ ਤੋਂ ਕੱਢਵਾਉਂਦੀ ਸੀ ਪੈਸੇ, ਧੀ ਨੇ ਫੜੇ ਜਾਣ ਤੇ ਕੀਤਾ ਸਨਸਨੀਖੇਜ ਖੁਲਾਸਾ

0
526

ਗੋਰਖਪੁਰ. ਯੂਪੀ ਦੇ ਗੋਰਖਪੁਰ ਵਿੱਚ ਇੱਕ ਵਿਅਕਤੀ ਵਲੋਂ ਧੋਖਾਧੜੀ ਦੀ ਸ਼ਿਕਾਇਤ ਤੇ ਬੈਂਕ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਜਦੋਂ ਬੈਂਕ ਦੇ ਕਰਮਚਾਰਿਆਂ ਵਲੋਂ ਸੀਸੀਟੀਵੀ ਫੁਟੇਜ ਤੋਂ ਪੈਸੇ ਕੱਢਵਾਉਣ ਵਾਲੀ ਕੁੜੀ ਦੀ ਪੱਛਾਣ ਕੀਤੀ ਗਈ ਤਾਂ ਉਹ ਸ਼ਿਕਾਇਤ ਕਰਨ ਵਾਲੇ ਵਿਅਕਤੀ ਦੀ ਧੀ ਹੀ ਨਿਕਲੀ। ਘਰ ਪਹੁੰਚ ਕੇ ਜਦ ਪਿਤਾ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਇਕ ਸਨਸਨੀਖੇਜ਼ ਖੁਲਾਸਾ ਕੀਤਾ। ਉਸਨੇ ਦੱਸਿਆ ਕਿ ਇੱਕ ਵਿਅਕਤੀ ਉਸਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਉਹ ਉਸਨੂੰ ਪੈਸੇ ਦੇਣ ਲਈ ਉਸਦੇ ਪਿਤਾ ਦੇ ਏਟੀਐਮ ਤੋਂ ਪੈਸੇ ਕਢਵਾ ਰਹੀ ਸੀ। ਪਿਤਾ ਨੇ ਧੀ ਨੂੰ ਦੋਸ਼ੀ ਬਲੈਕਮੇਲ ਕਰਨ ਵਾਲੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਪਿਤਾ ਦੇ ਸਾਹਮਣੇ ਧੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀਆਂ ਕੁੱਝ ਇਤਰਾਜ਼ਯੋਗ ਫੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਇਕ ਵਿਅਕਤੀ ਨੇ ਉਸ ਕੋਲੋਂ ਪੈਸੇ, ਗਹਿਣੇ ਅਤੇ ਹੋਰ ਸਾਮਾਨ ਵੀ ਠੱਗਿਆ ਹੈ। ਸੂਰਜਕੁੰਡ ਰੇਲਵੇ ਕਰਾਸਿੰਗ ਨੇੜੇ ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ ਤੇ ਉਸਦੇ ਇਕ ਸਾਥੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸਨੂੰ ਜੇਲ ਭੇਜ ਦਿੱਤਾ ਗਿਆ।

ਦੋਸ਼ਿਆਂ ਦੀ ਮੰਗ ਵੱਧਦੀ ਗਈ ਤੇ ਪਿਤਾ ਦਾ ਡੈਬਿਟ ਕਾਰਡ ਚੌਰੀ ਕਰ ਲਿਆ

ਜਿਕਰਯੋਗ ਹੈ ਕਿ ਤਿਵਾਰੀਪੁਰ ਥਾਣਾ ਖੇਤਰ ਦੀ ਰਹਿਣ ਵਾਲੀ ਇਹ ਕੁੜੀ ਦਸਵੀਂ ਵਿੱਚ ਪੜ੍ਹਦੀ ਹੈ। ਉਸਦੀ ਦੋਸਤੀ ਸੁਭਾਸ਼ ਨਗਰ ਕਲੋਨੀ ਦੇ ਰਹਿਣ ਵਾਲੇ ਪ੍ਰਿੰਯਾਸ਼ੂ ਨਾਲ ਸੀ। ਪ੍ਰਿਯਾਂਸ਼ੂ ਦੇ ਹੱਥ ਕੁੜੀ ਦੀ ਇਤਰਾਜ਼ਯੋਗ ਫੋਟੋ ਲੱਗ ਗਈ ਸੀ। ਪ੍ਰਿਯਾਂਸ਼ੂ ਨੇ ਵਿਕਾਸ ਕਲੋਨੀ ਤਿਵਾਰੀਪੁਰ ਰਹਿਣ ਵਾਲੇ ਆਪਣੇ ਦੋਸਤ ਵਿੱਕੀ ਗੁਪਤਾ ਦੇ ਨਾਲ ਮਿਲ ਕੇ ਕੁੜੀ ਨੂੰ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਪੈਸੇ, ਗਹਿਣਿਆਂ ਅਤੇ ਹੋਰ ਚੀਜ਼ਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਡਰੀ ਹੋਈ ਕੁੜੀ ਨੇ ਪਹਿਲੇ ਆਪਣੇ ਇਕ ਦੋਸਤ ਤੋਂ ਦੋ ਹਜ਼ਾਰ ਰੁਪਏ ਮੰਗ ਕੇ ਦੋਸ਼ਿਆਂ ਨੂੰ ਦਿੱਤੇ। ਜਦੋਂ ਉਹਨਾਂ ਦੀਮੰਗ ਵੱਧਦੀ ਗਈ ਤਾਂ ਵਿਦਿਆਰਥੀ ਨੇ ਪਿਤਾ ਦਾ ਡੈਬਿਟ ਕਾਰਡ ਚੋਰੀ ਕਰ ਲਿਆ ਅਤੇ ਦੋਸ਼ਿਆਂ ਨੂੰ 50 ਹਜ਼ਾਰ ਰੁਪਏ ਨਕਦ, ਲੈਪਟਾਪ ਅਤੇ ਮਾਂ ਦੀ ਸੋਨੇ ਦੀ ਮੁੰਦਰੀ ਅਤੇ ਹੋਰ ਸਮਾਨ ਵੀ ਦਿੱਤਾ, ਫਿਰ ਵੀ ਬਲੈਕਮੇਲਿੰਗ ਦੀ ਪ੍ਰਕਿਰਿਆ ਨਹੀਂ ਰੁਕੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।