AK-47 ਨਾਲ ਗੋਲੀਆਂ ਚਲਾ ਕੇ ਪਤਨੀ ਅਤੇ ਸਹੁਰੇ ਪਰਿਵਾਰ ਦੀ ਹੱਤਿਆ ਕਰਨਾ ਵਾਲਾ ਹਵਲਦਾਰ 14 ਦਿਨ ਦੀ ਜੂਡੀਸ਼ੀਅਲ ਹਿਰਾਸਤ ‘ਚ

    0
    397

    ਮੋਗਾ. ਧਰਮਕੋਟ ਦੇ ਨਜਦੀਕੀ ਪਿੰਡ ਸੈਦ ਜਲਾਲਪੁਰ ਵਿੱਚ ਪਤਨੀ ਸਮੇਤ ਸਹੁਰੇ ਪਰੀਵਾਰ ਦੀ ਚਾਰ ਮੈਂਬਰਾ ਦੀ AK-47 ਨਾਲ ਗੋਲੀਆਂ ਚਲਾ ਕੇ ਹੱਤਿਆ ਕਰਨ ਵਾਲੇ ਹਵਲਦਾਰ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜੁਡੀਸ਼ੀਅਲ ਮਜਿਸਟ੍ਰੇਟ ਦਲਜੀਤ ਕੋਰ ਦੀ ਅਦਾਲਤ ਨੇ ਆਰੋਪੀ ਨੂੰ 14 ਦਿਨ ਦੀ ਜੂਡੀਸ਼ੀਅਲ ਹਿਰਾਸਤ ‘ਚ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਹਵਲਦਾਰ ਕੁਲਵਿੰਦਰ ਸਿੰਘ ਨੂੰ ਪਹਿਲਾਂ ਅਦਾਲਤ ਨੇ ਦੋ ਦਿਨ ਦੇ ਪੁਲਸ ਰਿਮਾਂਡ ਤੇ ਭੇਜੀਆ ਸੀ। ਅੱਜ ਦੋ ਦਿਨ ਦਾ ਸਮਾਂ ਪੂਰਾ ਹੋਣ ਤੇ ਉਸਨੂੰ ਸਿਵਿਲ ਹਸਪਤਾਲ ਤੋਂ ਮੇਡੀਕਲ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਹੁਣ ਉਸਨੂੰ 14 ਦਿਨ ਦੀ ਜੂਡੀਸ਼ੀਅਲ ਹਿਰਾਸਤ ‘ਚ ਰੱਖਣ ਦੇ ਆਦੇਸ਼ ਦਿੱਤੇ ਹਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।