ਖੋਜ ‘ਚ ਦਾਅਵਾ : ਜ਼ਿਆਦਾ ਨੀਂਦ ਲੈਣ ਵਾਲਿਆਂ ਦੀ ਉਮਰ ਹੁੰਦੀ ਹੈ ਲੰਬੀ

0
211

ਹੈਲਥ ਡੈਸਕ | ਖੋਜ ‘ਚ ਦਾਅਵਾ ਜੋ ਲੋਕ ਜ਼ਿਆਦਾ ਸੌਂਦੇ ਹਨ, ਉਹ ਲੰਮੀ ਉਮਰ ਭੋਗਦੇ ਹਨ। ਇਹ ਦਾਅਵਾ ਇੱਕ ਨਵੀਂ ਖੋਜ ਵਿੱਚ ਕੀਤਾ ਗਿਆ ਹੈ। ‘ਵਰਲਡ ਕਾਂਗਰਸ ਆਫ ਕਾਰਡੀਓਲਾਜੀ’ ‘ਚ ਪੜ੍ਹੇ ਗਏ ਪੇਪਰ ਮੁਤਾਬਕ ਜ਼ਿਆਦਾ ਨੀਂਦ ਅਤੇ ਲੰਬੀ ਉਮਰ ਦਾ ਇਕ ਦੂਜੇ ਨਾਲ ਸਿੱਧਾ ਸਬੰਧ ਹੈ।

ਖੋਜ ‘ਚ ਪਾਇਆ ਗਿਆ ਹੈ ਕਿ ਜੋ ਲੋਕ ਚੰਗੀ ਅਤੇ ਲੰਬੀ ਨੀਂਦ ਲੈਂਦੇ ਹਨ, ਉਹ ਅਜਿਹਾ ਨਾ ਕਰਨ ਵਾਲਿਆਂ ਦੇ ਮੁਕਾਬਲੇ 4.5 ਸਾਲ ਜ਼ਿਆਦਾ ਜੀ ਸਕਦੇ ਹਨ।