ਲੁਧਿਆਣਾ ‘ਚ ਚਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਆਪ ਵਿਧਾਇਕਾ ਨੇ ਮਾਰਿਆ ਛਾਪਾ, ਮੌਕੇ ‘ਤੇ 2 ਔਰਤਾਂ ਸਣੇ ਫੜਿਆ ਨੌਜਵਾਨ

0
1305

ਲੁਧਿਆਣਾ | ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਪੁਲਿਸ ਨਾਲ ਮਿਲ ਕੇ ਲੁਧਿਆਣਾ ਦੇ ਮੋਤੀ ਨਗਰ ‘ਚ ਰੇਲਵੇ ਲਾਈਨ ਦੇ ਕੋਲ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਮੌਕੇ ‘ਤੇ 2 ਔਰਤਾਂ ਅਤੇ ਇੱਕ ਬੰਦਾ ਬਰਾਮਦ ਹੋਏ।

ਮੌਕੇ ‘ਤੇ ਕੁਝ ਸ਼ੱਕੀ ਵਸਤੂਆਂ ਵੀ ਮਿਲੀਆਂ ਹਨ। ਮੋਤੀ ਨਗਰ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਫੜੇ ਗਏ ਨੌਜਵਾਨ ਦੀ ਪਛਾਣ ਧਰਮਿੰਦਰ ਵਜੋਂ ਹੋਈ ਹੈ। ਮੌਕੇ ਤੋਂ ਫੜੀ ਗਈ ਔਰਤ ਨੇ ਦੱਸਿਆ ਕਿ ਉਹ ਇੱਥੇ ਸਿਰਫ ਪੈਸੇ ਲੈਣ ਆਈ ਸੀ।

ਛੀਨਾ ਨੇ ਕਿਹਾ- ਲੋਕਾਂ ਨੇ ਮੈਨੂੰ ਦੱਸਿਆ ਸੀ ਕਿ ਇਸ ਜਗ੍ਹਾ ‘ਤੇ ਦੇਹ ਵਪਾਰ ਚੱਲ ਰਿਹਾ ਹੈ। ਉਕਤ ਖੇਤਰ ‘ਚ ਕੁੱਲ 5 ਸ਼ੈੱਡ ਹਨ, ਜਿਨ੍ਹਾਂ ‘ਚ ਕਈ ਕਮਰੇ ਬਣੇ ਹੋਏ ਹਨ। ਇਨ੍ਹਾਂ ਸਾਰਿਆਂ ‘ਚ ਪਰਵਾਸੀ ਪਰਿਵਾਰ ਰਹਿੰਦੇ ਹਨ। ਛੀਨਾ ਨੇ ਦੱਸਿਆ ਕਿ ਅੱਜ ਜਦੋਂ ਅਸੀਂ ਛਾਪੇਮਾਰੀ ਲਈ ਉਥੇ ਪੁੱਜੇ ਤਾਂ ਚਾਰ ਔਰਤਾਂ ਅਤੇ ਦੋ ਬੰਦੇ ਉਥੋਂ ਭੱਜ ਗਏ।

ਅਸੀਂ ਮੌਕੇ ਤੋਂ 2 ਔਰਤਾਂ ਅਤੇ ਇਕ ਆਦਮੀ ਨੂੰ ਵੀ ਫੜ ਲਿਆ। ਮੌਕੇ ‘ਤੇ ਪੁਲਿਸ ਬੁਲਾਈ ਗਈ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਛੀਨਾ ਨੇ ਕਿਹਾ- ਅਸੀਂ ਸਿਵਲ ਵਰਦੀ ‘ਚ ਆਏ ਐਸਐਚਓ ਦੇ ਨਾਲ ਆਏ ਇੱਕ ਵਿਅਕਤੀ ਦੀ ਪਛਾਣ ਕਰ ਲਈ ਹੈ। ਉਹ ਵਿਅਕਤੀ ਅਕਸਰ ਪੈਸੇ ਇਕੱਠੇ ਕਰਨ ਲਈ ਉਸ ਥਾਂ ‘ਤੇ ਆਉਂਦਾ ਹੈ। ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਛੀਨਾ ਨੇ ਕਿਹਾ-ਕਿਸੇ ਵੀ ਦੋਸ਼ੀ ਨੂੰ ਮੁਆਫ ਨਹੀਂ ਕੀਤਾ ਜਾਵੇਗਾ।

ਵਿਧਾਇਕ ਛੀਨਾ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਮੌਕੇ ’ਤੇ ਜਾਂਚ ਕਰਨ ਆਏ ਪੁਲੀਸ ਅਧਿਕਾਰੀਆਂ ਨੂੰ ਤਾੜਨਾ ਕੀਤੀ। ਵਿਧਾਇਕ ਛੀਨਾ ਨੇ ਪੁਲਿਸ ਨੂੰ ਸਵਾਲ ਕੀਤਾ ਕਿ ਲੋਕਾਂ ਨੂੰ ਪਤਾ ਹੈ ਕਿ ਉਸ ਜਗ੍ਹਾ ‘ਤੇ ਡੇਰੇ ਚੱਲ ਰਹੇ ਹਨ ਪਰ ਤੁਹਾਨੂੰ ਪਤਾ ਨਹੀਂ ਕਿਵੇਂ ਲੱਗਾ। ਜਿਸ ‘ਤੇ ਪੈਟਰੋਲਿੰਗ ਪਾਰਟੀ ਦੇ ਮੁਲਾਜ਼ਮ ਨੇ ਦੱਸਿਆ ਕਿ ਉਹ ਸਵੇਰੇ ਵੀ ਉਕਤ ਇਲਾਕੇ ‘ਚ ਛਾਪੇਮਾਰੀ ਕਰਨ ਆਏ ਸਨ, ਉਦੋਂ ਤੱਕ ਉਥੇ ਕੋਈ ਨਹੀਂ ਸੀ |