ਪੰਜਾਬ ‘ਚ ਖਾਕੀ ਹੋਈ ਦਾਗਦਾਰ ! ਪੁਲਿਸ ਮੁਲਾਜ਼ਮ ਨਸ਼ਾ ਪੀਂਦੇ ਤੇ ਵੇਚਦੇ ਰੰਗੇ ਹੱਥੀ ਕਾਬੂ

0
2207

ਅੰਮ੍ਰਿਤਸਰ | ਇਕ ਵਾਰ ਫਿਰ ਖਾਕੀ ਵਰਦੀ ਦਾਗਦਾਰ ਹੁੰਦੀ ਦਿਖਾਈ ਦਿੱਤੀ, ਜਿਥੇ ਇਕ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਖਾਕੀ ਵਰਦੀ ਨੂੰ ਸ਼ਰੇਆਮ ਦਾਗਦਾਰ ਕੀਤਾ ਗਿਆ । ਪੁਲਿਸ ਮੁਲਾਜ਼ਮ ਜਿਸ ਦਾ ਨਾਂ ਆਸ਼ੀਸ਼ ਲਾਲ ਹੈ ਇਹ ਨਸ਼ੇ ਵਿਚ ਝੂਮਦਾ  ਦਿਖਾਈ ਦਿੱਤਾ ਹੈ। ਇਸ ਦੇ ਕੋਲ ਆਪਣੇ ਪੈਰਾਂ ‘ਤੇ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ । ਲੋਕਾਂ ਦਾ ਕਹਿਣਾ ਸੀ ਕਿ ਇਹ ਰਣਜੀਤ ਐਵਨਿਊ ਦੇ ਫਲੈਟਾਂ ਵਿਚ ਆ ਕੇ ਨਸ਼ਾ ਪੀਂਦਾ ਤੇ ਵੇਚਦਾ ਹੈ ।

ਅਸੀਂ ਕਈ ਵਾਰ ਇਸ ਨੂੰ ਵੇਖਿਆ ਹੈ। ਅੱਜ ਇਲਾਕੇ ਦੇ ਲੋਕਾਂ ਨੇ ਰੰਗੇ ਹੱਥੀ ਇਸ ਨੂੰ ਫੜਿਆ ਜਦੋਂ ਇਹ ਨਸ਼ਾ ਪੀ ਰਿਹਾ ਸੀ । ਤੁਸੀਂ ਵੇਚ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨਸ਼ੇ ਵਿਚ ਝੂਮਦਾ ਨਜ਼ਰ ਆ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਖੁਦ ਹੀ ਪੁਲਿਸ ਮੁਲਾਜ਼ਮ ਨਸ਼ਾ ਵੇਚ ਰਹੇ ਹਨ ਤੇ ਪੀ ਰਹੇ ਹਨ। ਇਨ੍ਹਾਂ ਨੇ ਲੋਕਾਂ ਨੂੰ ਕੀ ਰੋਕਣਾ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਅਧਿਕਾਰੀ ਆਪਣੇ ਮੁਲਾਜ਼ਮ  ਖਿਲਾਫ ਕੀ ਕਾਰਵਾਈ ਕਰਦੇ ਹਨ ।