ਖੰਨਾ ‘ਚ ਕਬੂਤਰ ਬਾਜ਼ੀ ਨੂੰ ਲੈ ਕੇ ਹੋਈ ਖੂਨੀ ਜੰਗ, 21 ਸਾਲਾਂ ਦੇ ਨੌਜਵਾਨ ਦਾ ਸਿਰ ‘ਚ ਰਾਡਾਂ ਮਾਰ ਕੇ ਕਤਲ

0
1241

ਲੁਧਿਆਣਾ | ਖੰਨਾ ਦੇ ਪਿੰਡ ਇਕੋਲਾਹਾ ‘ਚ ਕਬੂਤਰ ਉਡਾਉਣ ਦੇ ਮੁਕਾਬਲੇ ਨੂੰ ਲੈ ਕੇ ਲੜਾਈ ਹੋਈ ਜੋ ਬਾਅਦ ‘ਚ ਖੂਨੀ ਜੰਗ ‘ਚ ਬਦਲ ਗਈ। 21 ਸਾਲਾ ਗੁਰਦੀਪ ਸਿੰਘ ਮਾਨਾ ਦਾ ਸਿਰ ‘ਚ ਲੋਹੇ ਦੀ ਰਾਡ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੋਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਪਿੰਡ ਇਕੋਲਾਹਾ ਵਿਖੇ 23 ਜੂਨ ਨੂੰ ਕਬੂਤਰ ਉਡਾਉਣ ਮੁਕਾਬਲੇ ਕਰਵਾਏ ਗਏ ਸਨ | ਸ਼ਾਮ 5 ਵਜੇ ਮੁਕਾਬਲਾ ਸਮਾਪਤ ਹੋਣ ਉਪਰੰਤ ਜੇਤੂਆਂ ਨੂੰ ਇਨਾਮ ਵੰਡੇ ਗਏ। ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਸ਼ਾਮ ਕਰੀਬ ਸਾਢੇ ਸੱਤ ਵਜੇ ਕੁਲਦੀਪ ਸਿੰਘ ਵਿੱਕੀ ਆਪਣੀ ਕਾਰ ‘ਚ ਗੁਰਦੁਆਰਾ ਸੰਗਤਸਰ ਸਾਹਿਬ ਦੇ ਸਾਹਮਣੇ ਚੌਕ ‘ਚ ਆਇਆ ਤਾਂ ਗੁਰਦੀਪ ਸਿੰਘ ਮਾਨਾ ਆਪਣੇ ਮੋਟਰਸਾਈਕਲ ’ਤੇ ਆਇਆ।

ਇਸ ਦੌਰਾਨ ਗੁਰਦੀਪ ਸਿੰਘ ਮਾਣਾ ਨੇ ਟਿੰਕੂ ਨੂੰ ਕਬੂਤਰਬਾਜ਼ੀ ਮੁਕਾਬਲੇ ‘ਚ ਬੁਲਾਉਣ ’ਤੇ ਗੁੱਸਾ ਜ਼ਾਹਰ ਕੀਤਾ। ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਿਚਕਾਰ ਕਾਫੀ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਵੇਂ ਆਪਣੇ ਘਰ ਚਲੇ ਗਏ। ਰਾਤ ਕਰੀਬ 9 ਵਜੇ ਕੁਲਦੀਪ ਸਿੰਘ ਵਿੱਕੀ ਆਪਣੇ ਲੜਕੇ ਦਮਨ ਔਜਲਾ ਦੇ ਨਾਲ ਗੁਰਦੀਪ ਸਿੰਘ ਮਾਨਾ ਦੇ ਘਰ ਦੇ ਬਾਹਰ ਆਇਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ

ਜਦੋਂ ਮਾਨਾ ਘਰੋਂ ਬਾਹਰ ਆਇਆ ਤਾਂ ਪਿਓ-ਪੁੱਤ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਮਨ ਔਜਲਾ ਨੇ ਹੱਥ ‘ਚ ਫੜੀ ਲੋਹੇ ਦੀ ਰਾਡ ਗੁਰਦੀਪ ਸਿੰਘ ਮਾਣਾ ਦੇ ਸਿਰ ’ਤੇ ਮਾਰੀ। ਜਿਸ ਕਾਰਨ ਮਾਨਾ ਖੂਨ ਨਾਲ ਲੱਥਪੱਥ ਹਾਲਤ ‘ਚ ਜ਼ਮੀਨ ‘ਤੇ ਡਿੱਗ ਗਿਆ। ਦੋਸ਼ੀ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ।

ਹਮਲੇ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਗੁਰਦੀਪ ਸਿੰਘ ਮਾਨਾ ਨੂੰ ਸਿਵਲ ਹਸਪਤਾਲ ਖੰਨਾ ਤੋਂ ਸੈਕਟਰ-32 ਚੰਡੀਗੜ੍ਹ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ। ਸਦਰ ਥਾਣੇ ‘ਚ ਮ੍ਰਿਤਕ ਗੁਰਦੀਪ ਸਿੰਘ ਦੇ ਪਰਿਵਾਰ ਵਾਲੇ ਰਾਹੁਲ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਵਿੱਕੀ ਅਤੇ ਉਸ ਦੇ ਪੁੱਤਰ ਦਮਨ ਔਜਲਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਹੋ