ਅੰਤਿਮ ਸੰਸਕਾਰ ਮੌਕੇ ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ-ਪ੍ਰਸਿੱਧੀ ਹੀ ਸਿੱਧੂ ਮੂਸੇਵਾਲਾ ਨੂੰ ਲੈ ਬੈਠੀ

0
236

ਮਾਨਸਾ। ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦੀਆਂ ਅੱਜ ਉਸਦੇ ਜੱਦੀ ਪਿੰਡ ਮੂਸੇਵਾਲਾ ਵਿਚ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਦੂਜੇ ਪਾਸੇ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਸਿੱਧੂ ਦੇ ਫੈਨਜ ਨੇ ਕਿਹਾ ਕਿ ਸਿੱਧੂ ਵਿਚ ਸਟਾਰ ਵਾਲੀ ਕੋਈ ਗੱਲ ਨਹੀਂ। ਸਿੱਧੂ ਦੇ ਇਕ ਫੈਨ ਨੇ ਕਿਹਾ ਕਿ ਇਸ ਦੁਨੀਆ ਉਤੇ ਬਹੁਤ ਸਾਰੇ ਲੋਕ ਪੈਦਾ ਹੁੰਦੇ ਰਹਿਣਗੇ, ਪਰ ਸਿੱਧੂ ਵਰਗਾ ਨਾ ਤਾਂ ਕੋਈ ਹੈ ਤੇ ਨਾ ਹੋਵੇਗਾ।

ਸਿੱਧੂ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਸਿੱਧੂ ਦੀ ਪ੍ਰਸਿੱਧੀ ਹੀ ਉਸ ਨੂੰ ਲੈ ਬੈਠੀ। ਟਿੱਬਿਆਂ ਦਾ ਪੁੱਤ ਆਖਿਰ ਟਿੱਬਿਆਂ ਵਿਚ ਹੀ ਰੁਲ ਗਿਆ।

ਸਿੱਧੂ ਦੇ ਪਿੰਡ ਵਿਚ ਅੱਜ ਪੈਰ ਰੱਖਣ ਦੀ ਵੀ ਥਾਂ ਨਹੀਂ ਹੈ। ਸਿੱਧੂ ਨੂੰ ਚਾਹੁਣ ਵਾਲੇ ਦੂਰੋਂ ਦੂਰੋਂ ਮੂਸੇਵਾਲਾ ਪਿੰਡ ਪੁੱਜੇ ਹਨ।