ਪੀਰਾਂ ਦੇ ਡੇਰੇ ਦੇ ਮੁੱਖ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਕਾਰ, ਫੋਨ, ਨਕਦੀ, ਸੋਨੇ ਦੀਆਂ ਮੁੰਦਰੀਆਂ ਤੇ ਰਿਵਾਲਵਰ ਗਾਇਬ

0
1349

ਤਰਨਤਾਰਨ (ਬਲਜੀਤ ਸਿੰਘ) | ਭਿਖੀਵਿੰਡ ‘ਚ ਸੁਨਿਆਰੇ ਦਾ ਕੰਮ ਕਰਦੇ ਬਾਬਾ ਰਣਜੀਤ ਸਿੰਘ ਨਾਂ ਦੇ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।

ਕਾਤਲਾਂ ਨੇ ਰਣਜੀਤ ਸਿੰਘ ਦੀ ਲਾਸ਼ ਤਰਨਤਾਰਨ ਦੇ ਨੇੜਲੇ ਪਿੰਡ ਰੈਸੀਆਣਾ ਨਜ਼ਦੀਕ ਝਾੜੀਆਂ ਵਿੱਚ ਸੁੱਟ ਦਿੱਤੀ ਸੀ।

ਪੁਲਿਸ ਨੇ ਝਾੜੀਆਂ ‘ਚੋਂ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਵਾਰਸਾਂ ਨੂੰ ਲੱਭਿਆ।

ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਅੰਮਿ੍ਤਸਰ ਤੋਂ ਭਿਖੀਵਿੰਡ ਕਾਰ ‘ਤੇ ਸਵਾਰ ਹੋ ਕੇ ਆਉਦਾ ਸੀ। ਰਣਜੀਤ ਸੁਨਿਆਰੇ ਦੀ ਦੁਕਾਨ ਦੇ ਨਾਲ ਪਿੰਡ ਬਲੇਅਰ ਵਿਖੇ ਸਥਿਤ ਪੀਰਾਂ ਦੇ ਡੇਰੇ ਦਾ ਮੁੱਖ ਸੇਵਾਦਾਰ ਵੀ ਸੀ। ਬੀਤੀ ਰਾਤ ਰਣਜੀਤ ਦੁਕਾਨ ਬੰਦ ਕਰਕੇ ਘਰ ਨੂੰ ਰਵਾਨਾ ਹੋਇਆ ਪਰ ਘਰ ਨਾ ਪਹੁੰਚਿਆ। ਉਸਦਾ ਫੋਨ ਵੀ ਲਗਾਤਾਰ ਬੰਦ ਆ ਰਿਹਾ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਦੀ ਕਾਰ, ਫੋਨ, ਨਕਦੀ ਅਤੇ ਪਾਈਆਂ ਹੋਈਆਂ ਸੋਨੇ ਦੀਆਂ ਮੁੰਦਰੀਆਂ ਤੇ ਉਸ ਦਾ ਲਾਇਸੰਸੀ ਰਿਵਾਲਵਰ ਵੀ ਗਾਇਬ ਹੈ।

ਰਣਜੀਤ ਦੇ ਪਰਿਵਾਰ ਨੇ ਕਿਹਾ- ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਫਿਰ ਵੀ ਹੋ ਸਕਦਾ ਹੈ ਪੀਰਾਂ ਦੇ ਡੇਰੇ ਦਾ ਮੁਖੀ ਹੋਣ ਕਾਰਨ ਕਿਸੇ ਨੇ ਰੰਜਿਸ਼ ਤਹਿਤ ਰਣਜੀਤ ਦਾ ਕੱਤਲ ਕਰ ਦਿੱਤਾ ਗਿਆ ਹੋਵੇ।