ਜਲੰਧਰ : ਸਕਿਓਰਿਟੀ ਗਾਰਡ ਨੇ ਘਰੇਲੂ ਕਲੇਸ਼ ਤੋਂ ਬਾਅਦ ਪਤਨੀ, ਸੱਸ ਤੇ ਸਹੁਰੇ ਨੂੰ ਮਾਰੀਆਂ ਗੋਲੀਆਂ

0
6746

ਜਲੰਧਰ। ਨਾਗਰਾ ਫਾਟਕ ਦੇ ਨੇੜੇ ਸ਼ਿਵ ਨਗਰ ਦੀ ਗਲੀ ਨੰ. 5 ਵਿਚ ਪਰਿਵਾਰਕ ਝਗੜੇ ਵਿਚ ਇਕ ਵਿਅਕਤੀ ਨੇ 3 ਲੋਕਾਂ ਦਾ ਕਤਲ ਕਰ ਦਿੱਤਾ। ਮੁਲਜਮ ਸੁਨੀਲ ਨੇ ਲਾਇਸੈਂਸੀ ਰਿਵਾਲਵਰ ਨਾਲ ਕਤਲ ਕੀਤਾ ਹੈ। ਮੁਲਜਮ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਮਰਨ ਵਾਲੇ ਸੁਨੀਲ ਦੀ ਪਤਨੀ, ਸੱਸ ਤੇ ਸਹੁਰਾ ਦੱਸੇ ਜਾ ਰਹੇ ਹਨ।

ਪੁਲਸ ਨੇ ਰਿਵਾਲਵਰ ਬਰਾਮਦ ਕਰ ਲਈ ਹੈ। ਕਤਲ ਕਰਨ ਵਾਲਾ ਰਿਸ਼ਤੇਦਾਰ ਹੀ ਦੱਸਿਆ ਜਾ ਰਿਹਾ ਹੈ। ਪੁਲਸ ਜਾਂਚ ਕਰ ਰਹੀ ਹੈ। ਪੁਲਸ ਨੇ ਮੁਲਜਮ ਨੂੰ ਕਾਬੂ ਕਰ ਲਿਆ ਹੈ। ਉਸਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।

ਮੁਹੱਲੇ ਵਾਲਿਆਂ ਨੇ ਦੱਸਿਆ ਕਿ ਅਕਸਰ ਇਸ ਘਰ ਵਿਚ ਝਗੜਾ ਹੁੰਦਾ ਰਹਿੰਦਾ ਸੀ। ਮੌਕੇ ਉਤੇ ਪੁਲਸ ਨੇ ਇਕ ਮੋਬਾਇਲ ਵੀ ਬਰਾਮਦ ਕੀਤਾ ਹੈ।