ਫ਼ਿਲਮ ‘ਸ਼ੂਟਰ’ ‘ਤੇ ਕਿਉਂ ਲਗਾਈ ਗਈ ਪਾਬੰਦੀ ? ਅਸਲ ਕਾਰਨ ਆਏ ਸਾਹਮਣੇ, ਫਿਲਮ ਨਿਰਮਾਤਾ ਦੀਆਂ ਵਧੀਆ ਮੁਸ਼ਕਲਾਂ

    0
    377

    ਜਲੰਧਰ. ਸ਼ੂਟਰ ਫਿਲਮ ਜੋ ਕਿ ਗੈਂਗਸਟਰ ਸੁੱਖਾ ਕਾਹਲਵਾਂ ਦੀ ਅਸਲ ਜਿੰਦਗੀ ਤੇ ਆਧਾਰਿਤ ਹੈ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਨ ਕਰ ਦਿੱਤਾ ਹੈ। ਪੰਜਾਬ ਵਿੱਚ ਚਾਰੇ ਪਾਸੇ ਇਸ ਫਿਲਮ ਦਾ ਵਿਰੋਧ ਹੋ ਰਿਹਾ ਸੀ। ਇਸ ਫਿਲਮ ਤੇ ਹਿੰਸਾ, ਅਪਰਾਧ ਤੇ ਗੈਂਗਵਾਰ ਨੂੰ ਵਧਾਵਾ ਦੇਣ ਦੇ ਆਰੋਪ ਲੱਗੇ ਹਨ।

    ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਸੀ। ਨਿਰਮਾਤਾ ਕੇਵੀ ਢਿੱਲੋਂ ਨੇ ਲਿਖਤੀ ਤੌਰ ਤੇ ਇਸ ਟਾਇਟਲ ਹੇਠਾਂ ਫਿਲਮ ਨਾ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਫਿਰ ਵੀ ਫਿਲਮ ਬਣਾਈ ਗਈ। ਫਿਲਮ ਨੂੰ ਬੈਨ ਕਰ ਦਿੱਤਾ ਗਿਆ ਹੈ ਤੇ ਨਿਰਮਾਤਾ ਕੇ.ਵੀ ਢਿੱਲੋਂ ਤੇ ਮੋਹਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਕੈਪਟਨ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।