ਚੌਣਾਂ : 24 ਘੰਟੇ ਬਾਅਦ ਵੀ ਆਂਕੜੇ ਜਾਰੀ ਨਹੀਂ, ਕੇਜਰੀਵਾਲ ਤੇ ਸੰਜੇ ਸਿੰਘ ਨੇ ਚੁੱਕੇ ਸਵਾਲ, ਕਿਹਾ – ਕਿਤੇ ਕੋਈ ਖੇਡ ਤਾਂ ਨਹੀਂ ਚੱਲ ਰਹੀ ?

0
457

ਨਵੀਂ ਦਿੱਲੀ. ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਚੁੱਕੀ ਹੈ ਅਤੇ ਐਗਜ਼ਿਟ ਪੋਲ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਦਾ ਸੰਕੇਤ ਦੇ ਰਹੇ ਹਨ। ਇਸ ਦੇ ਨਾਲ ਹੀ ਚੋਣ ਨਤੀਜਿਆਂ ਤੋਂ ਪਹਿਲਾਂ ਹੀ ‘ਆਪ’ ਆਗੂ ਸੰਜੇ ਸਿੰਘ ਨੇ ਈਵੀਐਮਜ਼ ‘ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ 24 ਘੰਟਿਆਂ ਬਾਅਦ ਵੀ ਵੋਟ ਪ੍ਰਤੀਸ਼ਤ ਜਾਰੀ ਨਹੀਂ ਕੀਤੀ ਗਈ। ਚੋਣ ਕਮਿਸ਼ਨ ਨੂੰ ਦੱਸਣਾ ਚਾਹੀਦਾ ਹੈ ਕਿ ਇੰਨੀ ਦੇਰੀ ਕਿਉਂ ਹੋ ਰਹੀ ਹੈ?

ਸੰਜੇ ਸਿੰਘ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਚੋਣ ਕਮਿਸ਼ਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਟਵੀਟ ਕੀਤਾ, ‘ਇਹ ਬਿਲਕੁਲ ਹੈਰਾਨ ਕਰਨ ਵਾਲੀ ਗੱਲ ਹੈ। ਚੋਣ ਕਮਿਸ਼ਨ ਕੀ ਕਰ ਰਿਹਾ ਹੈ? ਵੋਟਿੰਗ ਦੇ ਕਈ ਘੰਟਿਆਂ ਬਾਅਦ ਵੀ ਉਹ ਪੋਲ ਦੇ ਆਂਕੜੇ ਕਿਉਂ ਨਹੀਂ ਜਾਰੀ ਕਰ ਰਹੇ ?

ਇਸ ਦੇ ਨਾਲ ਹੀ ਸੰਜੇ ਸਿੰਘ ਨੇ ਕਿਹਾ, ‘ਜੇ ਭਾਰਤੀ ਜਨਤਾ ਪਾਰਟੀ ਨੇ ਦਾਲ ‘ਚ ਕੁਝ ਕਾਲਾ ਕੀਤਾ ਹੈ ਤਾਂ ਦੱਸ ਦੇਵੇ, ਜੇ ਈਵੀਐਮ ‘ਚ ਕੁਝ ਘਪਲਾ ਹੋਇਆ ਹੈ, ਤਾਂ ਭਾਜਪਾ ਵਾਲੇ ਦੱਸ ਦੇਣ। ਚੋਣ ਕਮਿਸ਼ਨ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ 70 ਸਾਲਾਂ ਦੇ ਇਤਿਹਾਸ ਵਿੱਚ ਕਿੰਨੀ ਵੋਟਿੰਗ ਹੋਈ। ਕਿਤੇ ਅੰਦਰ ਹੀ ਅੰਦਰ ਕੋਈ ਖੇਡ ਤੇ ਨਹੀਂ ਚਲ ਰਹੀ ?

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।