ਮੁਅੱਤਲ ਡੀਐਸਪੀ ਅਤੁਲ ਸੋਨੀ ਨੂੰ 14 ਦਿਨ ਦੀ ਜੇਲ, ਪਤਨੀ ਤੇ ਚਲਾਈ ਸੀ ਗੋਲੀ

    0
    413

    ਚੰਡੀਗੜ. ਪਤਨੀ ‘ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਮੁਅੱਤਲ ਕੀਤੇ ਗਏ ਡੀਐਸਪੀ ਅਤੂਲ ਸੋਨੀ ਨੇ ਅੱਜ ਮੋਹਾਲੀ ਕੋਰਟ ਵਿੱਚ ਸਰੇਂਡਰ ਕਰ ਦਿੱਤਾ। ਕੋਰਟ ਨੇ ਉਹਨਾਂ ਨੂੰ 14 ਦਿਨ ਲਈ ਪੁਲਿਸ ਹਿਰਾਸਤ ਵਿੱਚ ਰੱਖਣ ਦੇ ਆਦੇਸ਼ ਦਿੱਤੇ ਹਨ ਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੀਏਪੀ ਬਟਾਲੀਅਨ-13 ਵਿੱਚ ਤੈਨਾਤ ਡੀਐਸਪੀ ਸੋਨੀ ਤੇ ਆਪਣੀ ਪਤਨੀ ਤੇ ਗੋਲੀ ਚਲਾਉਣ ਦਾ ਇਲਜਾਮ ਹੈ। ਜਿਸ ਕਰਕੇ ਉਹਨਾਂ ਨੂੰ ਡਿਉਟੀ ਤੋਂ ਮੁਅੱਤਲ ਕੀਤਾ ਗਿਆ ਹੈ। ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਨੇ ਸ਼ਨੀਵਾਰ ਰਾਤ ਤਿੰਨ ਵਜੇ ਜਦੋਂ ਡਿਉਟੀ ਤੋਂ ਆਏ ਤਾਂ ਪਤਨੀ ਵਲੋਂ ਦਰਵਾਜਾ ਨਾ ਖੋਲਣ ਤੇ ਗੁੱਸੇ ਵਿੱਚ ਆ ਕੇ ਪਤਨੀ ਤੇ ਗੋਲੀ ਚਲਾ ਦਿੱਤੀ।   

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।