ਖੁਲਾਸਾ : ਪੰਜਾਬ ਦੇ ਸੁਪਾਰੀ ਕਿਲਰ ਅਮਰੀਕਾ ‘ਚ ਬੈਠੇ ਸ਼ਖਸ ਤੋਂ ਸੁਪਾਰੀ ਲੈ ਕੇ ਕਰਦੇ ਸੀ ਵਾਰਦਾਤ, ਗਿਰਫਤਾਰ

0
391

ਪੁਲਿਸ ਨੇ ਰਾਜਸਥਾਨ ਤੋਂ ਫੜ ਕੇ ਲਿਆਂਦੇ ਤਿੰਨੋ ਕਾਤਿਲ, 2 ਅਮ੍ਰਿਤਸਰ ‘ਤੇ 1 ਗੁਰਦਾਸਪੁਰ ਦਾ

ਜਲੰਧਰ. ਪੰਜਾਬ ਵਿੱਚ ਕਈ ਕਤਲ ਦੇ ਕੇਸਾਂ ਵਿੱਚ ਸ਼ਾਮਲ ਤਿੰਨ ਸੁਪਾਰੀ ਕਿਲਰ ਰਾਜਸਥਾਨ ਦੇ ਪਾਲੀ ਤੋਂ ਗਿਰਫਤਾਰ ਕੀਤੇ ਗਏ ਹਨ।  ਇਹਨਾਂ ਸੁਪਾਰੀ ਕਿਲਰਸ ਨੇ ਅਮਰੀਕਾ ‘ਚ ਬੈਠੇ ਸ਼ਖਸ ਦੇ ਇਸ਼ਾਰੇ ‘ਤੇ ਅਮ੍ਰਿਤਸਰ ‘ਚ ਅਕਾਲੀ ਸਰਪੰਚ ਗੁਰਦੀਪ ਸਿੰਘ ਅਤੇ ਪੰਡੋਰੀ ਵਡੈਚ ਵਿੱਚ ਇਕ ਵਿਅਕਤੀ ਦਾ ਕਤਲ ਕੀਤਾ ਸੀ। ਜਿਸ ਤੋਂ ਬਾਅਦ ਸਰਕਾਰ ਨੇ ਇਕ ਕ੍ਰਾਇਮ ਕੰਟ੍ਰੋਲ ਟੀਮ ਨੇ ਬਣਾਈ ਸੀ ਜੋ ਇਹਨਾਂ ਸੁਪਾਰੀ ਕਿਲਰਸ ਦਾ ਪਿੱਛਾ ਕਰ ਰਹੀ ਸੀ।

ਟੀਮ ਨੇ ਐਤਵਾਰ ਨੂੰ ਪਾਲੀ ਜਿਲੇ ਦੇ ਇਕ ਕਸਬੇ ਤੋਂ ਹਰਮਨਪ੍ਰੀਤ ਨਿਵਾਸੀ ਮਜੀਠਾ, ਹਰਵਿੰਦਰ ਸੰਧੂ ਨਿਵਾਸੀ ਪੰਡੋਰੀ ਵਡੈਚ ਅਤੇ ਬਲਰਾਜ ਸਿੰਘ ਨਿਵਾਸੀ ਗੁਰਦਾਸਪੁਰ ਨੂੰ ਗਿਰਫਤਾਰ ਕੀਤਾ ਹੈ। ਤਿੰਨੋ ਦੋਸ਼ੀਆਂ ‘ਤੇ ਕਤਲ, ਡਕੈਤੀ, ਕਿਡਨੈਪਿੰਗ ਅਤੇ ਰਾਜਨੀਤਿਕ ਨੇਤਾਵਾਂ ਦੇ ਉੱਪਰ ਜਾਨਲੇਵਾ ਹਮਲਾ ਕਰਨ ਦੇ ਗੁਰਦਾਪੁਰ ਤੇ ਅਮ੍ਰਿਤਸਰ ਵਿੱਚ ਕੇਸ ਦਰਜ ਹਨ। ਗਿਰਫਤਾਰੀ ਦੌਰਾਨ ਇਹਨਾਂ ਦੋਸ਼ੀਆਂ ਦੇ ਠਿਕਾਨੇ ਤੋਂ ਭਾਰੀ ਮਾਤਰਾ ਵਿੱਚ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਇਹਨਾਂ ਤਿੰਨਾ ਨੂੰ ਪੰਜਾਬ ਪੁਲਿਸ ਗਿਰਫਤਾਰ ਕਰਕੇ ਆਪਣੇ ਨਾਲ ਲੈ ਆਈ ਹੈ। ਪੁੱਛਗਿਛ ਵਿੱਚ ਗਿਰੋਹ ਦੇ ਸਰਗਨਾ ਹਰਮਨਪ੍ਰੀਤ ਨੇ ਦੱਸਿਆ ਕਿ ਉਸਨੇ ਅਮਰੀਕਾ ‘ਚ ਬੈਠੇ ਸ਼ਖਸ ਤੋਂ ਪੈਸੇ ਲੈ ਕੇ ਅਕਾਲੀ ਦਲ ਦੇ ਨੇਤਾ ਦਾ ਕਤਲ ਕੀਤਾ ਸੀ।