ਕੋਈ ਆਪਣੀ ਕੌਮ ਪ੍ਰਤੀ ਕਿੰਨਾ ਕੁ ਹੁੰਦਾ ਵੈਰੀ, ਸਿੱਧੂ ਮੂਸੇਵਾਲਾ ਨੂੰ ਪਤਾ

0
7793

-ਗੁਰਪ੍ਰੀਤ ਡੈਨੀ

ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਨੇ ਕੋਰੋਨਾ ਦੇ ਮੱਦੇਨਜ਼ਰ ਇਕ ਗੀਤ ਗਾਇਆ ਹੈ, ਜਿਸ ਨੂੰ ਸੋਸ਼ਲ ਮੀਡੀਆ ਉਪਰ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਗੀਤ ਵਿਚ ਸਿੱਧੂ ਨੇ 16 ਮਾਰਚ ਨੂੰ ਕੋਰੋਨਾ ਤੋਂ ਪੀੜਤ ਹੋ ਕੇ ਮਰੇ ਬਲਦੇਵ ਸਿੰਘ ਉਪਰ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਇਸ ਗੀਤ ਵਿਚ ਕਾਲਪਾਨਿਕ ਨਾਮ ਵਰਤਿਆ ਹੈ,ਪਰ ਵੀਡੀਓ ਵਿਚ ਬਲਦੇਵ ਸਿੰਘ ਦੀਆਂ ਤਸਵੀਰਾਂ ਸਿੱਧੇ ਰੂਪ ਵਿਚ ਦਿਖਾਈਆਂ ਜਾ ਰਹੀਆਂ ਹਨ। ਸਮਝਣ ਵਾਲੀ ਗੱਲ ਹੈ ਕਿ ਇਸ ਗੀਤ ਨੂੰ ਸ਼ੇਅਰ ਕਰਨ ਵਾਲੀ ਪੁਲਿਸ ਕੁਝ ਸਮਾਂ ਪਹਿਲਾਂ ਕਿਸੇ ਮਾਮਲੇ ਵਿਚ ਸਿੱਧੂ ਉਪਰ ਪਰਚਾ ਦਰਜ ਕਰ ਚੁੱਕੀ ਹੈ।

ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ।

ਇਸ ਦੇ ਬਾਵਜੂਦ ਵੀ ਡੀਜੀਪੀ ਉਸ ਦੇ ਗੀਤ ਨੂੰ ਸ਼ੇਅਰ ਕਰ ਰਿਹਾ ਹੈ। ਸਿੱਧੂ ਨੇ ਬਲਦੇਵ ਸਿੰਘ ਨੂੰ ਆਪਣਿਆ ਦਾ ਦੋਸ਼ੀ ਠਹਿਰਾਇਆ ਹੈ ਤੇ ਕਿਹਾ ਹੈ ਕਿ ਉਸ ਦੇ ਸੰਪਰਕ ਵਿਚ ਆਉਣ ਨਾਲੇ ਪੰਜਾਬ ਵਿਚ ਕੋਰੋਨਾ ਦੇ ਕਈ ਮਾਮਲੇ ਪਾਜ਼ੀਟਿਵ ਆਏ ਹਨ। ਸਿੱਧੂ ਨੇ ਬਲਦੇਵ ਨੂੰ ਗਵਾਚਿਆ ਦੱਸਿਆ ਹੈ, ਕਿਹਾ ਕਿ ਉਹ ਪੰਜਾਬ ਤੋਂ ਰੋਟੀ ਕਮਾਉਣ ਦੀ ਖਾਤਰ ਬਾਹਰ ਗਿਆ ਸੀ ਤੇ ਗਵਾਚਿਆ ਹੋਇਆ ਹੋ ਕੇ ਉਹ ਆਪਣੇ ਦੇਸ਼ ਨੂੰ ਮਾਰਨ ਲਈ ਭਾਰਤ ਪਰਤਦਾ ਹੈ ਹੁਣ ਇਸ ਗੀਤ ਨੂੰ ਪੰਜਾਬ ਦੇ ਲੋਕਾਂ ਅਤੇ ਡੀਜੀਪੀ ਵਲੋਂ ਸ਼ੇਅਰ ਕਰਨਾ ਸਿੱਧੂ ਦੇ ਹੌਸਲੇ ਨੂੰ ਢਾਰਸ ਦੇਣ ਦਾ ਕੰਮ ਕਰਨਾ ਹੈ।

ਹੁਣ ਸਵਾਲ ਪੈਦਾ ਹੋ ਰਿਹਾ ਹੈ ਕਿ ਬਲਦੇਵ ਸਿੰਘ ਨੂੰ ਦੋਸ਼ੀ ਠਹਿਰਾ ਕੇ ਪੰਜਾਬ ਦੀ ਬੰਦ ਹੋ ਚੱਲੀ ਨਬਜ਼ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ। ਭਾਰਤ ਦਾ ਇਤਿਹਾਸ ਦੱਸਦਾ ਹੈ ਕਿ ਕਈ ਬਿਮਾਰੀਆਂ ਨੇ ਵਿਦੇਸ਼ਾ ਵਲੋਂ ਹੀ ਭਾਰਤ ਵਿਚ ਦਸਤਕ ਦਿੱਤੀ ਹੈ। ਉਸ ਵੇਲੇ ਤਾਂ ਭਾਰਤ ਦੇ ਕਿਸੇ ਕਲਾਕਾਰ ਜਾਂ ਨਾਗਰਿਕ ਨੇ ਪੀੜਤਾਂ ਨੂੰ ਦੋਸ਼ੀ ਨਹੀਂ ਠਹਿਰਾਇਆ, ਪਰ ਹੁਣ ਬਲਦੇਵ ਸਿੰਘ ਕਿਉਂ ਕੋਰੋਨਾ ਫੈਲਾਉਣ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ।

ਦਿਨਕਰ ਗੁਪਤਾ , ਡੀਜੀਪੀ

ਸਿੱਧੂ ਨੇ ਗੀਤ ਵਿਚ ਕਿਹਾ ਕਿ ਬਲਦੇਵ ਆਪਣਿਆ ਨੂੰ ਖਤਮ ਕਰਨ ਵਾਲਾ ਸਾਬਤ ਹੋਇਆ ਹੈ ਪਰ ਇਹ ਗੱਲ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਬਲਦੇਵ ਸਿੰਘ ਇਕ ਪਾਠੀ ਸੀ ਤੇ ਉਸ ਕੌਮ ਦਾ ਪ੍ਰਚਾਰ ਕਰਦਾ ਸੀ ਜਿਸ ਕੌਮ ਨੇ ਕੇਵਲ ਆਪਣਿਆ ਹੀ ਨਹੀਂ ਬਲਕਿ ਪਰਾਏ ਲੋਕਾਂ ਲਈ ਵੀ ਕੁਰਬਾਨੀਆਂ ਦਿੱਤੀਆਂ ਹਨ। ਬਲਦੇਵ ਇੰਨਾ ਬੁੱਝਦਿਲ ਤਾਂ ਨਹੀਂ ਹੋ ਸਕਦਾ ਕਿ ਉਹ ਆਪਣੇ ਸਾਰੇ ਪਰਿਵਾਰ ਦਾ ਦੋਸ਼ੀ ਬਣ ਕੇ ਉਹਨਾਂ ਦੀ ਜਾਨ ਲੈਣ ਲਈ ਫਰਿਸ਼ਤਾ ਬਣ ਕੇ ਆਇਆ ਹੋਵੇਗਾ। ਸਿੱਧੂ ਮੂਸੇਵਾਲਾ ਜਾਂ ਉਹ ਲੋਕ ਮਾਨਸਿਕ ਤੌਰ ‘ਤੇ ਕਿੰਨੇ ਆਪਾਹਜ ਹਨ ਜਿਹਨਾਂ ਨੂੰ ਇਹ ਨਹੀਂ ਪਤਾ ਕੀ ਬਾਕੀ ਕੋਰੋਨਾ ਪੀੜਤਾਂ ਨੂੰ ਤਾਂ ਟੈਸਟ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਕੋਰੋਨਾ ਦੇ ਪਿੰਜਰੇ ਵਿਚ ਫਸ ਚੁੱਕੇ ਹਨ, ਫਿਰ ਬਲਦੇਵ ਕਿਹੜਾ ਰੱਬ ਸੀ ਜਿਸ ਨੂੰ ਟੈਸਟ ਤੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਮੈਂ ਕੋਰੋਨਾ ਵਾਇਰਸ ਤੋਂ ਪੀੜਤ ਹਾਂ।

ਜੇਕਰ ਫਿਰ ਵੀ ਬਲਦੇਵ ਦੋਸ਼ੀ ਲੱਗਦਾ ਹੈ ਤਾਂ ਉਹ ਆਪਣਿਆਂ ਵਿਚ ਕਿਉਂ ਵਿਚਰਦਾਂ ਸਗੋਂ ਲੋਕਾਂ ਨੂੰ ਮਾਰਦਾ ਪਰ ਉਸ ਨੇ ਤਾਂ ਆਪਣੀ ਹੀ ਕੁੱਲੀ ਢਾਹ ਲਈ। ਇਸ ਸਮੇਂ ਤਾਂ ਹਾਕਮਾਂ ਨੇ ਬਲਦੇਵ ਨੂੰ ਦੋਸ਼ੀ ਠਹਿਰਾਉਦਿਆਂ ਬਹਾਨੇ ਘੜਨੇ ਹੀ ਹਨ। ਇਸ ਨਾਲ ਉਹਨਾਂ ਦਾ ਬੋਝ ਹਲਕਾ ਹੁੰਦਾ ਹੈ। ਇਸ ਸਮੇਂ ਹਾਲਾਤ ਕਿਸੇ ਨੂੰ ਦੋਸ਼ੀ ਠਹਿਰਾਉਣ ਦੇ ਨਹੀਂ ਸਗੋਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਪੁਕਾਰ ਸੁਣਨ ਦੇ ਹਨ।

ਜੇਕਰ ਕੋਈ ਗਰੀਬ ਭੁੱਖਮਰੀ ਨਾਲ ਮਰ ਗਿਆ ਤਾਂ ਉਸ ਦਾ ਕਸੂਰਵਾਰ ਵੀ ਬਲਦੇਵ ਸਿੰਘ ਹੀ ਹੋਵੇਗਾ ਜਾਂ ਕੋਈ ਹੋਰ। ਸਾਨੂੰ ਵਿਚਾਰ ਕਰਨ ਦੇ ਨਾਲ-ਨਾਲ ਇਨਸਾਨੀਅਤ ਦਾ ਖਿਆਲ ਰੱਖਦੇ ਹੋਏ। ਇਸ ਨਾਮੁਰਾਦ ਬਿਮਾਰੀ ਨਾਲ ਕਿਵੇਂ ਨਜਿੱਠਣਾ ਹੈ ਉਸ ਵੱਲ ਧਿਆਨ ਦੇਣ ਦੀ ਲੋੜ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।