ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਭਰਾ ਨੇ ਪਤਨੀ ਤੇ ਖੁਦ ਨੂੰ ਮਾਰੀ ਗੋਲੀ; ਡਾਕਟਰਾਂ ਦੀ ਅਣਗਹਿਲੀ ਕਾਰਨ ਹਸਪਤਾਲ ‘ਚ ਹੋਈ ਮੌਤ

0
1098

ਤਰਨਤਾਰਨ(ਬਲਜੀਤ ਸਿੰਘ) | ਜ਼ਿਲਾ ਤਰਨਤਾਰਨ ਅਧੀਨ ਆਉਂਦੇ ਸਰਹੱਦੀ ਕਸਬਾ ਮਾੜੀਮੇਘਾ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੱਬੂ ਮਾੜੀਮੇਘਾ ਦੇ ਭਰਾ ਜੈਮਲ ਸਿੰਘ ਨੇ ਆਪਣੀ ਪਤਨੀ ਤੇ ਖੁਦ ਨੂੰ ਗੋਲੀ ਮਾਰ ਦਿੱਤੀ।

ਜਾਣਕਾਰੀ ਅਨੁਸਾਰ ਗੋਲੀ ਲੱਗਣ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਜੈਮਲ ਸਿੰਘ ਨੂੰ ਭਿੱਖੀਵਿੰਡ ਦੇ ਡਾ. ਵਿਜੇ ਧਵਨ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾਂ ਜੈਮਲ ਸਿੰਘ ਨੂੰ ਇੱਕ ਘੰਟਾ ਮੁੱਢਲੀ ਸਹਾਇਤਾ ਹੀ ਨਹੀਂ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ।

ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ।

ਇਸ ਘਟਨਾ ਦਾ ਕਾਰਨ ਹਾਲੇ ਤਕ ਪਤਾ ਨਹੀਂ ਲੱਗ ਸਕਿਆ ।