Video: ਸ਼ਾਹੀਨ ਬਾਗ ਪ੍ਰਦਰਸ਼ਨ ‘ਚ ਕੈਮਰੇ ਨਾਲ ਫੜੀ ਗਈ ਬੁਰਕੇ ਵਾਲੀ ਮਹਿਲਾ, ਟਵੀਟਰ ਤੇ ਫਾਲੋ ਕਰਦੇ ਹਨ ਪੀਐਮ ਮੋਦੀ

0
387

ਦਿੱਲੀ. ਸ਼ਾਹੀਨ ਬਾਗ ਪਿਛਲੇ ਦੋ ਮਹੀਨਿਆਂ ਤੋਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਨਾਗਰਿਕਤਾ ਸੰਸ਼ੋਧਨ ਕਾਨੂੰਨ ਅਤੇ ਐਨਆਰਸੀ ਦੇ ਖਿਲਾਫ ਇੱਥੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਮੋਰਚਾ ਖੋਲਿਆ ਹੋਇਆ ਹੈ। ਸ਼ਾਹੀਨ ਬਾਗ ਦੇ ਧਰਨੇ ਵਾਲੀ ਥਾਂ ਤੇ ਇਕ ਸ਼ਕੀ ਮਹਿਲਾ ਨੂੰ ਬੁਰਕੇ ਦੇ ਹੇਠ ਵੀਡਿਉ ਬਣਾਉਂਦੇ ਹੋਏ ਫੜ ਲਿਆ।

ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਬੁਰਕਾ ਪਾ ਕੇ ਪ੍ਰਦਰਸ਼ਨ ਕਰ ਰਹੀ ਮਹਿਲਾਵਾਂ ਦੇ ਨਾਲ ਬੈਠ ਕੇ ਉਹਨਾਂ ਤੋਂ ਸਵਾਲ ਜਵਾਬ ਕਰ ਰਹੀ ਸੀ। ਜਦੋਂ ਪ੍ਰਦਰਸ਼ਨਕਾਰਿਆਂ ਨੂੰ ਉਸ ਉੱਤੇ ਸ਼ਕ ਹੋਇਆ ਤਾਂ ਉਹਨਾਂ ਨੇ ਉਸ ਮਹਿਲਾ ਨੂੰ ਘੇਰ ਲਿਆ ਤੇ ਉਸਦੀ ਤਲਾਸ਼ੀ ਲੈਣ ਲੱਗੇ। ਤਲਾਸ਼ੀ ਦੋਰਾਨ ਮਹਿਲਾ ਕੋਲੋਂ ਇਕ ਕੈਮਰਾ ਮਿਲਿਆ। ਇਸ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਤੇ ਪੁਲਿਸ ਮਹਿਲਾ ਨੂੰ ਗਿਰਫਤਾਰ ਕਰਕੇ ਆਪਣੇ ਨਾਲ ਲੈ ਗਈ। ਮਹਿਲਾ ਦੀ ਪਛਾਣ ਗੁੰਜਾ ਕਪੂਰ ਦੇ ਤੋਰ ਤੇ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਇਕ ਯੂ ਟਿਉਬਰ  ਹੈ। ਇਸ ਮਹਿਲਾ ਨੂੰ ਪੀਐਮ ਨਰੇਂਦਰ ਮੋਦੀ ਵੀ ਟਵੀਟਰ ਤੇ ਫਾਲੋ ਕਰਦੇ ਹਨ।  ਯੂਟਿਉਬ ਅਤੇ ਟਵਿੱਟਰ ‘ਤੇ ਉਸ ਦੇ ਚੈਨਲ ਦਾ ਨਾਮ ਰਾਇਟ ਨੈਰੇਟਿਵ ਹੈ। ਗੁੰਜਾ ਨੇ ਇਸ ‘ਤੇ ਕਈ ਵੀਡੀਓ ਪਾਏ ਹਨ। ਸੋਸ਼ਲ ਮੀਡੀਆ ਤੇ ਇਸ ਮਹਿਲਾ ਦਾ ਵੀਡਿਉ ਵਾਇਰਲ ਹੋ ਰਿਹਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।