ਦਿੱਲੀ ਚੋਣ ਨਤੀਜਿਆਂ ਬਾਰੇ ਇਸ ਸੀਨੀਅਰ ਪੱਤਰਕਾਰ ਦੀ ਸਮੀਖਿਆ ਜ਼ਰੂਰ ਸੁਣਨੀ ਚਾਹੀਦੀ ਹੈ

0
4269

ਨਵੀਂ ਦਿੱਲੀ . ਮੋਦੀ ਸਰਕਾਰ ਦੇ ਇਸ ਦੌਰ ‘ਚ ਸਰਕਾਰ ਅਤੇ ਉਹਨਾਂ ਨਾਲ ਜੁੜੇ ਲੋਕਾਂ ਬਾਰੇ ਸਵਾਲ ਚੁੱਕਣ ਤੋਂ ਬਾਅਦ ਕਈ ਪੱਤਰਕਾਰ ਨੌਕਰੀ ਤੋਂ ਹਟਾਏ ਜਾ ਚੁੱਕੇ ਹਨ। ਇਹਨਾਂ ‘ਚ ਇੱਕ ਵੱਡਾ ਨਾਂ ਹਨ ਸੀਨੀਅਰ ਪੱਤਰਕਾਰ ਪੁਨਯ ਪ੍ਰਸੁਨ ਵਾਜਪੇਈ ਦਾ ਵੀ ਹੈ। ਪੁਨਯ ਪ੍ਰਸੁਨ ਨੂੰ ਬਾਬਾ ਰਾਮਦੇਵ ਦਾ ਤਿੱਖਾ ਇੰਟਰਵਿਊ ਕਰਨ ਤੋਂ ਬਾਅਦ ‘ਆਜ ਤੱਕ’ ਚੈਨਲ ਨੇ ਨੌਕਰੀ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਉਹ ‘ਏਬੀਪੀ ਨਿਊਜ਼’ ਨਾਲ ਜੁੜੇ। ਇਸ ਚੈਨਲ ‘ਚ ਉਹਨਾਂ ਮੋਦੀ ਸਰਕਾਰ ਦੇ ਖਿਲਾਫ ਇੱਕ ਖੇਤੀਬਾੜੀ ਨਾਲ ਜੁੜੀ ਸਟੋਰੀ ਕੀਤੀ ਅਤੇ ਫਿਰ ਉੱਥੋਂ ਵੀ ਹਟਾ ਦਿੱਤੇ ਗਏ। ਫਿਰ ਇੱਕ ਹੋਰ ਚੈਨਲ ‘ਚ ਗਏ ਪਰ ਉਹ ਵੀ ਪੁਨਯ ਪ੍ਰਸੁਨ ਦੀ ਤਿੱਖੀ ਪੱਤਰਕਾਰੀ ਨੂੰ ਝੇਲ ਨਹੀਂ ਸਕੇ।

ਪੁਨਯ ਪ੍ਰਸੁਨ ਮੁਲਕ ਦੇ ਸੱਭ ਤੋਂ ਵੱਡੇ ਪੱਤਰਕਾਰਾਂ ‘ਚੋਂ ਇੱਕ ਹਨ। ਉਹ ਹੁਣ ਯੁਟਯੂਬ ‘ਤੇ ਆਪਣਾ ਪ੍ਰੋਗਰਾਮ ਕਰਦੇ ਹਨ। ਦਿੱਲੀ ਚੋਣ ਦੇ ਨਤੀਜਿਆਂ ਬਾਰੇ ਉਹਨਾਂ ਦੀ ਸਮੀਖਿਆ ਸੁਣਨੀ ਬੜੀ ਜ਼ਰੂਰੀ ਹੈ। ਇਸੇ ਲਈ ਅਸੀਂ ਉਹਨਾਂ ਦੇ ਪ੍ਰੋਗਰਾਮ ਦਾ ਯੁਟਯੂਬ ਲਿੰਕ ਸ਼ੇਅਰ ਕਰ ਰਹੇ ਹਾਂ।
ਦਿੱਲੀ ਚੋਣਾਂ ਦੇ ਨਤੀਜਿਆਂ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ।