ਕਪੂਰਥਲਾ ‘ਚ ਟ੍ਰੈਫਿਕ ASI ਨੂੰ ਛੋਟੇ ਹਾਥੀ ਨੇ ਕੁਚਲਿਆ, ਇਲਾਜ ਦੌਰਾਨ ਮੌਤ

0
1173

ਕਪੂਰਥਲਾ। ਕਪੂਰਥਲਾ ਵਿਚ ਟ੍ਰੈਫਿਕ ਏਐੱਸਆਈ ਨੂੰ ਛੋਟੇ ਹਾਥੀ ਨੇ ਕੁਚਲ ਦਿੱਤਾ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਟ੍ਰੈਫਿਕ ਪੁਲਿਸ ਵੱਲੋਂ ਡੀਸੀ ਚੌਕ ‘ਚ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਇਕ ਵਾਹਨ ਚਾਲਕ ਨੂੰ ਚੈਕਿੰਗ ਸਬੰਧੀ ਟ੍ਰੈਫਿਕ ਪੁਲਿਸ ਦੇ ਏਐੱਸਆਈ ਮਲਕੀਤ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਵਾਹਨ ਚਾਲਕ ਨੇ ਤੇਜ਼ ਰਫ਼ਤਾਰ ‘ਚ ਵਾਹਨ ਟ੍ਰੈਫਿਕ ਪੁਲਿਸ ਮੁਲਾਜ਼ਮ ਉੱਪਰ ਚੜ੍ਹਾ ਦਿੱਤਾ ਜਿਸ ਕਾਰਨ ਏਐੱਸਆਈ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।

ਜ਼ਖਮੀ ASI ਮਲਕੀਤ ਸਿੰਘ ਨੂੰ ਤੁਰੰਤ ਕਪੂਰਥਲਾ ਦੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਇਹ ਜਾਣਾਕਰੀ DSP ਟ੍ਰੈਫਿਕ ਲਖਵਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ। ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਵੱਲੋਂ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।