ਜਲੰਧਰ ‘ਚ ਦਿਨ ਦਿਹਾੜੇ ਨੌੌਜਵਾਨ ਦਾ ਗੋਲ਼ੀ ਮਾਰ ਕੇ ਕਤਲ

0
6478

ਜਲੰਧਰ . ਕਸਬਾ ਮਹਿਤਪੁਰ ਦੇ ਪਿੰਡ ਤੰਦਾਹੂਰਾ ਵਿਚ ਘਰ ਦੇ ਬਾਹਰ ਖੜੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਨੌਜਵਾਨ ਦੀ ਪਹਿਚਾਣ ਜਰਨੈਲ ਸਿੰਘ ਨਾਨੂ ਉਮਰ 26 ਵਜੋ ਹੋਈ ਹੈ।ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਮਿਲੀ ਜਾਣਕਾਰੀ ਮੁਤਾਬਿਕ ਜਰਨੈਲ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਬਾਹਰ ਆਉਣ ਨੂੰ ਕਿਹਾ ਜਿਵੇ ਹੀ ਜਰਨੈਲ ਸਿੰਘ ਨਾਨੂ ਘਰ ਦੇ ਬਾਹਰ ਆਇਆ ਤਾ ਕਿਸੇ ਨੇ ਮਾਰ ਦਿੱਤੀ।ਉਸ ਨੂੰ ਤਰੁੰਤ ਹੀ ਹਸਪਤਾਲ ਲੈ ਕੇ ਗਏ ਪਰ ਉਸ ਨੇ ਉਥੇ ਹੀ ਦਮ ਤੋੜ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਨੌਜਵਾਨਾਂ ਨਾਲ ਰੰਜਿਸ਼ ਸੀ ਜਿਸ ਨੂੰ ਲੈ ਕੇ ਹੀ ਉਸਦਾ ਕਤਲ ਹੋਇਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ