ਨਵੀਂ ਦਿੱਲੀ. ਕੋਰੋਨਾ ਵਾਇਰਸ ਨਾਲ ਲੜਨ ਲਈ ਭਾਰਤ ਨੂੰ ਵਿਸ਼ਵ ਬੈਂਕ ਨੇ ਇਕ ਅਰਬ ਡਾਲਰ (76 ਅਰਬ ਰੁਪਏ) ਦੀ ਐਂਮਰਜੈਂਸੀ ਵਿੱਤੀ ਮਦਦ ਦੇਣ ਦੀ ਮੰਜ਼ੂਰੀ ਦਿੱਤੀ ਹੈ। ਵਿਸ਼ਵ ਬੈਂਕ ਨੇ ਵੀਰਵਾਰ ਦੇਰ ਰਾਤ ਇਹ ਘੋਸ਼ਣਾ ਕੀਤੀ ਹੈ। ਇਸ ਪੈਸੇ ਨਾਲ ਭਾਰਤ ਨੂੰ ਵਧੀਆ ਸਕਰੀਨਿੰਗ, ਸੰਪਰਕਾਂ ਦਾ ਪਤਾ ਲਗਾਉਣ, ਪ੍ਰਯੋਗਸ਼ਾਲਾ ਜਾਂਚ, ਵਿਅਕਤੀਗਤ ਸੁਰੱਖਿਆ ਉਪਕਰਨ ਖਰੀਦਣ ਅਤੇ ਨਵੇਂ ਵਾਰਡ ਬਣਾਉਣ ਵਿਚ ਮਦਦ ਮਿਲੇਗੀ।
ਇਸਦੇ ਨਾਲ ਹੀ ਦੱਖਣੀ ਏਸ਼ੀਆ ਵਿਚ ਵਰਲਡ ਬੈਂਕ ਪਾਕਿਸਤਾਨ ਲਈ 20 ਕਰੋੜ ਡਾਲਰ, ਅਫਗਾਨਿਸਤਾਨ ਲਈ 10 ਕਰੋੜ ਡਾਲਰ, ਮਾਲਦੀਵ ਲਈ 73 ਲੱਖ ਡਾਲਰ ਅਤੇ ਸ੍ਰੀਲੰਕਾ ਲਈ 12.86 ਕਰੋੜ ਡਾਲਰ ਦੀ ਮਦਦ ਰਕਮ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਬੈਂਕ ਨੇ ਇਹ ਵੀ ਕਿਹਾ ਕਿ ਉਸਨੇ ਵਿਸ਼ਵ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਨਾਲ ਨਜਿੱਠਣ ਵਿਚ ਦੇਸ਼ਾਂ ਦੀ ਮਦਦ ਕਰਨ ਲਈ 15 ਮਹੀਨੇ ਦੇ ਹਿਸਾਬ ਨਾਲ ਵੀ 160 ਅਰਬ ਡਾਲਰ ਦੀ ਐਮਰਜੈਂਸੀ ਮਦਦ ਜਾਰੀ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।