DAV ਫਲਾਈਓਵਰ ‘ਤੇ ਟਰੱਕ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲਿਆ, ਮੌਕੇ ‘ਤੇ ਮੌਤ, ਇੰਗਲੈਂਡ ਤੋਂ ਆ ਕੇ ਮਾਡਲ ਟਾਊਨ ‘ਚ ਕਰ ਰਹੀ ਸੀ ਬਿਊਟੀਸ਼ੀਅਨ ਦਾ ਕੋਰਸ

0
1295

ਜਲੰਧਰ | DAV ਕਾਲਜ ਦੇ ਕੋਲ ਬੀਤੇ ਕੱਲ ਇਕ ਦਰਦਨਾਕ ਸੜਕ ਹਾਦਸੇ ‘ਚ ਐਕਟਿਵਾ ਸਵਾਰ ਇਕ ਔਰਤ ਦੀ ਮੌਤ ਹੋ ਗਈ। ਇਥੇ ਨੋ ਐਂਟਰੀ ਜ਼ੋਨ ‘ਚ ਦਾਖਲ ਹੋਏ ਇਕ ਟਰੱਕ ਚਾਲਕ ਨੇ ਇੰਗਲੈਂਡ ਤੋਂ ਆਈ ਤੇ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ NRI ਦੀ ਪਤਨੀ ਨੂੰ ਕੁਚਲ ਦਿੱਤਾ।

ਜਾਣਕਾਰੀ ਮੁਤਾਬਕ ਔਰਤ ਦਾ ਨਾਂ ਤੇਜਿੰਦਰ ਕੌਰ (27) ਸੀ, ਜੋ ਕਿ CJS ਸਕੂਲ ‘ਚ ਬਿਊਟੀਪਾਰਲਰ ਦਾ ਕੋਰਸ ਕਰਦੀ ਸੀ, ਜੋ ਘਰੋਂ 10 ਵਜੇ ਨਿਕਲੀ ਸੀ ਤੇ ਪਿੰਡ ਲਿੱਧੜਾਂ ਦੀ ਰਹਿਣ ਵਾਲੀ ਸੀ।

ਔਰਤ ਐਕਟਿਵਾ ‘ਤੇ ਜਾ ਰਹੀ ਸੀ ਕਿ DAV ਫਲਾਈਓਵਰ ‘ਤੇ ਪਹੁੰਚਦਿਆਂ ਟਰੱਕ ਚਾਲਕ ਟੱਕਰ ਮਾਰਨ ਤੋਂ ਬਾਅਦ ਦੌੜਨ ਲੱਗਾ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ, ਜਿਸ ਨੂੰ ਥਾਣਾ ਨੰਬਰ ਇਕ ‘ਚ ਲਿਜਾਇਆ ਗਿਆ ਹੈ, ਜਿਸ ਖਿਲਾਫ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਸੀ।

ਗ੍ਰਿਫਤਾਰ ਟਰੱਕ ਡਰਾਈਵਰ ਦੀ ਪਛਾਣ ਸੰਗਤ ਸਿੰਘ ਨਗਰ ਵਾਸੀ ਪ੍ਰਿਥਵੀ ਪਾਲ ਸਿੰਘ ਦੇ ਰੂਪ ‘ਚ ਹੋਈ। ਤੇਜਿੰਦਰ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਭੁਪਿੰਦਰ ਸਿੰਘ ਨਾਲ ਹੋਇਆ ਸੀ, ਜੋ ਪੱਕੇ ਤੌਰ ‘ਤੇ ਕੈਨੇਡਾ ਰਹਿ ਰਿਹਾ ਹੈ।

ਤੇਜਿੰਦਰ ਕੌਰ ਕੈਨੇਡਾ ਜਾਣ ਤੋਂ ਪਹਿਲਾਂ ਇੰਗਲੈਂਡ ਗਈ ਸੀ ਪਰ ਉਥੇ ਪੱਕੀ ਨਹੀਂ ਹੋਈ। ਹੁਣ ਉਹ ਜਲੰਧਰ ‘ਚ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਕੈਨੇਡਾ ਪਤੀ ਕੋਲ ਜਾਣਾ ਸੀ।

ਦੱਸ ਦੇਈਏ ਕਿ ਇਸ ਰੋਡ ਤੋਂ ਵੱਡੇ ਵਾਹਨਾਂ ਦਾ ਲੰਘਣਾ ਬੈਨ ਹੈ, ਇਸ ਦੇ ਬਾਵਜੂਦ ਇਹ ਟਰੱਕ ਇਥੋਂ ਲੰਘ ਰਿਹਾ ਸੀ, ਜਿਸ ਨੇ ਪਿੱਛੋਂ ਇਸ ਐਕਟਿਵਾ ਸਵਾਰ ਔਰਤ ਨੂੰ ਟੱਕਰ ਮਾਰ ਦਿੱਤੀ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।