ਕਿਉਂ ਹੈ ਕੈਪਟਨ ਦੇ ਬੇਟੇ ਰਣਇੰਦਰ ਸਿੰਘ ਦੀ ਜਲੰਧਰ ਪੇਸ਼ੀ, ਜਾਣੋ ਪੂਰੀ ਕਹਾਣੀ

0
127

ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਸਵਿਸ ਬੈਂਕ ‘ਚ ਖਾਤਿਆਂ ਵਿੱਚ ਲੱਖਾਂ ਰੁਪਏ ਜਮ੍ਹਾ ਹੋਏ ਹਨ, ਪਰ ਕਿਸ ਨੇ ਤੇ ਕਿਉਂ ਕਰਵਾਏ ਇਹ ਨਹੀਂ ਪਤਾ। ਇਸ ਕੇਸ ਵਿੱਚ ਈਡੀ ਨੇ ਰਣਇੰਦਰ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਤੇ ਪੇਸ਼ ਹੋਣ ਲਈ ਕਿਹਾ। ਕੱਲ੍ਹ ਈਡੀ ਪੂਰੇ ਮਾਮਲੇ ਵਿੱਚ ਰਣਇੰਦਰ ਤੋਂ ਪੁੱਛਗਿੱਛ ਕਰੇਗੀ।

ਇਨਕਮ ਟੈਕਸ ਵਿਭਾਗ ਵੀ ਕਰ ਚੁੱਕਿਆ ਹੈ ਜਾਂਚ
ਈਡੀ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਕਾਲੇ ਧਨ ਦੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਕਾਲੇ ਧਨ ਦੀ ਸਾਰੀ ਖੇਡ ਸਾਲ 2005 ਵਿੱਚ ਸ਼ੁਰੂ ਹੋਈ ਸੀ, ਜਦੋਂ ਅਮਰਿੰਦਰ ਸਿੰਘ ਪੰਜਾਬ ਦੇ ਸੀਐਮ ਸੀ। 2007 ਵਿੱਚ ਜਦੋਂ ਅਮਰਿੰਦਰ ਸੱਤਾ ਤੋਂ ਹਟੇ ਤਾਂ ਰਣਇੰਦਰ ਦੀਆਂ ਤਿੰਨ ਵਿਦੇਸ਼ੀ ਕੰਪਨੀਆਂ ਦੇ ਖਾਤੇ ਵਿੱਚ 31 ਕਰੋੜ ਰੁਪਏ ਸੀ। ਅੱਜ ਜੋ ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ ਹੈ, ਉਸ ਮੁਤਾਬਕ ਇਹ ਰਕਮ ਵਧ ਕੇ 41 ਕਰੋੜ ਹੋ ਗਈ ਹੈ। ਈਡੀ ਹੁਣ ਇਹ ਜਾਣਕਾਰੀ ਚਾਹੁੰਦੀ ਹੈ ਕਿ ਰਣਇੰਦਰ ਦੇ ਖਾਤੇ ਵਿੱਚ ਇੰਨਾ ਪੈਸਾ ਕਿੱਥੋਂ ਆਇਆ।

ਸਮਝੋ ਕੀ ਹੈ ਮੁੱਦਾ

ਜੁਲਾਈ 2005 ਵਿੱਚ ਸਵਿਟਜ਼ਰਲੈਂਡ ਵਿੱਚ HSBC ਬੈਂਕ ਵਿੱਚ ਰਣਇੰਦਰ ਨੇ ਆਪਣਾ ਖਾਤਾ ਖੋਲ੍ਹਿਆ। ਲੰਡਨ ਤੇ ਦੁਬਈ ਵਿੱਚ ਨਿਵੇਸ਼ ਕਰਨ ਲਈ ਜਕਰਾਂਡਾ ਟਰੱਸਟ ਬਣਾਇਆ। ਇਸ ਤੋਂ ਬਾਅਦ ਟਰੱਸਟ ਨੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਚਾਰ ਕੰਪਨੀਆਂ ਹਾਸਲ ਕੀਤੀਆਂ। ਇਹ ਕੰਪਨੀਆਂ ਮੁਲਵਾਲਾ ਹੋਲਡਿੰਗ ਲਿਮਟਿਡ, ਆਲਵਰਥ ਵੈਂਚਰ ਚਿਲਿੰਗਮ ਹੋਲਡਿੰਗ ਲਿਮਟਿਡ ਤੇ ਲਾਈਮਰੋਕ ਇੰਟਰਨੈਸ਼ਨਲ ਲਿਮਟਿਡ ਸੀ।

ਟਰੱਸਟ 22 ਜੁਲਾਈ, 2005 ਨੂੰ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਸੈਟਲ ਹੋ ਗਿਆ ਸੀ। ਟਰੱਸਟ ਵਿੱਚ ਲਾਭਪਾਤਰੀ ਰਣਇੰਦਰ ਤੇ ਉਸ ਦੀ ਸੰਤਾਨ ਤੋਂ ਇਲਾਵਾ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਸੀ। ਇਸ ਟਰੱਸਟ ਵਿੱਚ ਹੋਰ ਲਾਭਪਾਤਰ ਉਹ ਵਿਅਕਤੀ ਬਣ ਸਕਦਾ ਹੈ ਜੋ ਟਰੱਸਟੀ ਬਣਨਾ ਚਾਹੇ।

ਮਨਮੋਹਨ ਸਰਕਾਰ ਚ ਪੂਰੇ ਮਾਮਲੇ ਦਾ ਹੋਇਆ ਖੁਲਾਸਾ

ਡਾ. ਮਨਮੋਹਨ ਸਿੰਘ ਸਰਕਾਰ ਵੇਲੇ ਕੈਪਟਨ ਪਰਿਵਾਰ ਦੀ ਇਸ ਕਾਲੇ ਧਨ ਦੀ ਖੇਡ ਦਾ ਪਰਦਾਫਾਸ਼ ਹੋਇਆ ਸੀ। ਉਧਰ, ਫਰਾਂਸ ਦੀ ਸਰਕਾਰ ਨੇ ਕੇਂਦਰੀ ਬੋਰਡਜ਼ ਡਾਇਰੈਕਟ ਟੈਕਸੇਸ਼ਨ ਨੂੰ ਗੁਪਤ ਰਿਪੋਰਟ ਸੌਂਪੀ ਸੀ। ਫਿਰ ਏਜੰਸੀਆਂ ਨੇ ਅਮਰਿੰਦਰ ਤੇ ਉਸ ਦੇ ਬੇਟੇ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ, ਪਰ ਦੋਵਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ।

ਬਲੈਕ ਰਕਮ ਨੂੰ ਦਬਾਉਣ ਲਈ ਕੈਪਟਨ ਪਰਿਵਾਰ ਨੇ ਚੱਲੀਆਂ ਚਾਲਾਂ

ਖੁਦ ਇਨਕਮ ਟੈਕਸ ਵਿਭਾਗ ਦੀ ਰਿਪੋਰਟ ਮੁਤਾਬਕ ਕੈਪਟਨ ਪਰਿਵਾਰ ਨੇ ਕਾਲੇ ਧਨ ਨੂੰ ਲੁਕਾਉਣ ਲਈ ਇੱਕ ਹੋਰ ਚਾਲ ਚੱਲੀ। ਰਿਪੋਰਟ ਮੁਤਾਬਕ 27 ਜੂਨ, 2013 ਨੂੰ ਰਣਇੰਦਰ ਨੇ ਜਕਰਾਂਦਾ ਟਰੱਸਟ ਦਾ ਸਾਰਾ ਪੈਸਾ ਤੇ ਜਾਇਦਾਦ ਨਿਊਜ਼ੀਲੈਂਡ ਦੇ ‘ਦ ਫੈਂਗੀਪਾਨੀ ਟਰੱਸਟ’ ਨੂੰ ਟ੍ਰਾਂਸਫਰ ਕਰ ਦਿੱਤਾ। ‘ਦ ਫੈਂਗੀਪਾਨੀ ਟਰੱਸਟ’ ਰਣਇੰਦਰ ਦੀ ਸਾਲੀ ਦੀਪਤੀ ਢੀਂਗਰਾ ਦਾ ਹੈ, ਜਿਸ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। ਇਹ ਟਰੱਸਟ 2012 ‘ਚ ਬਣਾਇਆ ਗਿਆ ਸੀ। ਇਸ ਦਾ ਮਤਲਬ ਹੈ ਕਿ ਪੈਸਾ ਕਿਤੇ ਜ਼ਬਤ ਨਾ ਹੋ ਇਸ ਲਈ ਇਸ ਪੈਸੇ ਸਮੇਂ ਸਿਰ ਸੁਰੱਖਿਅਤ ਕੀਤੇ ਗਏ।

ਇਨ੍ਹਾਂ ਦਸਤਾਵੇਜ਼ਾਂ ‘ਤੇ ਰਣਇੰਦਰ ਦਾ ਨਾਂ, ਪਤਾ, ਜਨਮ ਸਥਾਨ ਤੇ ਦਸਤਖਤ ਹਨ ਪਰ ਰਣਇੰਦਰ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਉਸ ਦਾ ਵਿਦੇਸ਼ੀ ਖਾਤਾ ਤੇ ਟਰੱਸਟ ਡੀਡ ਉਸ ਦਾ ਹੈ ਕਿਉਂਕਿ ਇਸ ਨੂੰ ਕਾਲੀ ਕਮਾਈ ਦਾ ਵੇਰਵਾ ਦੇਣਾ ਪਏਗਾ। ਉਸ ਦੇ ਪਿਤਾ ਲਈ ਇੱਕ ਰਾਜਨੀਤਕ ਸੰਕਟ ਵੀ ਪੈਦਾ ਹੁੰਦਾ ਕਿਉਂਕਿ ਜਾਂਚ ਕਾਂਗਰਸ ਰਾਜ ਵਿੱਚ ਹੋਈ ਸੀ।