ਨਵੀਂ ਦਿੱਲੀ, 1 ਫਰਵਰੀ | ਸੰਸਦ ‘ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਅੱਠਵੀਂ ਵਾਰ ਬਜਟ ਪੇਸ਼ ਕੀਤਾ। ਇਸ ਦੌਰਾਨ ਕਿਸਾਨਾਂ ਲਈ 11 ਵੱਡੇ ਐਲਾਨ ਕੀਤੇ ਗਏ ਹਨ, ਜੋ ਹੇਠ ਲਿਖੇ ਅਨੁਸਾਰ ਹਨ-
ਕਿਸਾਨ ਕ੍ਰੈਡਿਟ ਕਾਰਡ (KCC) ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਧਨ-ਧਨ ਕ੍ਰਿਸ਼ੀ ਯੋਜਨਾ ਦਾ ਦੇਸ਼ ਦੇ 100 ਜ਼ਿਲ੍ਹਿਆਂ ਨੂੰ ਲਾਭ ਮਿਲੇਗਾ।
ਡੇਅਰੀ ਅਤੇ ਮੱਛੀ ਪਾਲਣ ਲਈ 5 ਲੱਖ ਰੁਪਏ ਤੱਕ ਦਾ ਕਰਜ਼ਾ।
ਸਮੁੰਦਰੀ ਉਤਪਾਦ ਹੋਣਗੇ ਸਸਤੇ, ਕਸਟਮ ਡਿਊਟੀ 30% ਤੋਂ ਘਟਾ ਕੇ 5% ਕੀਤੀ ਗਈ।
ਅੰਡੇਮਾਨ, ਨਿਕੋਬਾਰ ਅਤੇ ਡੂੰਘੇ ਸਮੁੰਦਰ ਵਿਚ ਮੱਛੀ ਫੜਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਬਿਹਾਰ ਦੇ ਕਿਸਾਨਾਂ ਦੀ ਮਦਦ ਲਈ ਮਖਾਨਾ ਬੋਰਡ ਬਣਾਇਆ ਜਾਵੇਗਾ।
ਪੱਛਮੀ ਕੋਸੀ ਨਹਿਰ ਪ੍ਰੋਜੈਕਟ ਮਿਥਿਲਾਂਚਲ ਵਿਚ ਸ਼ੁਰੂ ਹੋਵੇਗਾ। 50 ਹਜ਼ਾਰ ਹੈਕਟੇਅਰ ਖੇਤਰ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਦਾਲਾਂ ਵਿਚ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ 6 ਸਾਲਾਂ ਦਾ ਮਿਸ਼ਨ।
ਗ੍ਰਾਮੀਣ ਯੋਜਨਾਵਾਂ ਵਿਚ ਪੋਸਟ ਪੇਮੈਂਟ ਬੈਂਕ ਭੁਗਤਾਨ ਸੇਵਾ ਦਾ ਵਿਸਤਾਰ ਕੀਤਾ ਜਾਵੇਗਾ।
ਕਪਾਹ ਉਤਪਾਦਨ ਲਈ 5 ਸਾਲਾ ਕਾਰਜ ਯੋਜਨਾ। ਉਤਪਾਦਨ-ਮਾਰਕੀਟਿੰਗ ‘ਤੇ ਧਿਆਨ ਦਿੱਤਾ ਜਾਵੇਗਾ।
ਅਸਾਮ ਦੇ ਨਾਮਰੂਪ ਵਿਚ ਇੱਕ ਨਵਾਂ ਯੂਰੀਆ ਪਲਾਂਟ ਸਥਾਪਿਤ ਕੀਤਾ ਜਾਵੇਗਾ।