ਕੀ ਹੈ ਕੋਰੋਨਾ ਵਾਇਰਸ ਦੀ ਹਕੀਕਤ?

0
3717

ਡਾ. ਬਿਸ਼ਵਰੂਪ ਰਾਏ ਚੌਧਰੀ. ਪੀਐੱਚਡੀ (ਡਾਇਬਟੀਜ਼) ਏਜੇਯੂ ਜ਼ੋਬੀਆ

ਵਾਇਰਸ ਨਾਲ ਤੁਸੀਂ ਮਰੋ ਜਾਂ ਨਾ ਮਰੋ, ਪਰ ਵਾਇਰਸ ਦੇ ਡਰ ਨਾਲ ਤੁਸੀ ਰੋਜ਼ ਮਰ ਰਹੇ ਹੋ। ਵਾਇਰਸ ਤੇ ਉਸ ਦੇ ਡਰ ਨੂੰ ਹਮੇਸ਼ਾ ਵਾਸਤੇ ਖਤਮ ਕਰਨ ਲਈ ਕੁਝ ਦੇਰ ਲਈ ਤੁਸੀਂ ਬਿਲਕੁੱਲ ਭੁੱਲ ਜਾਓ ਕਿ ਪਿਛਲੇ ਦਿਨੀਂ ਦੇਸ਼ ਵਿਦੇਸ਼ ਦੇ ਮੀਡੀਆ ਨੇ ਤੁਹਾਨੂੰ ਕੀ ਦੱਸਿਆ ਤੇ ਲੋਕਾਂ ਨੇ ਤੁਹਾਨੂੰ ਕੀ ਸੁਣਾਇਆ। ਅੱਜ ਗੱਲ ਕਰਾਂਗੇ ਸਿਰਫ ਮੈਡੀਕਲ, ਸਾਇੰਸ ਦੀ, ਮੈਡੀਕਲ ਸਾਇੰਸ ਕੋਲ ਕੀ ਜਵਾਬ ਹੈ। ਸਾਲ 1920 ਤੋਂ ਲੈ ਕੇ ਸਾਲ 2020 ਵਿਚਕਾਰ ਪਿਛਲੇ ਸੌ ਸਾਲ ਦੌਰਾਨ ਜਿੰਨੇ ਵੀ ਰਿਸਰਚ ਪੇਪਰ ਆਏ ਹਨ, ਉਹਨਾਂ ‘ਚੋਂ 167 ਰਿਸਰਚ ਪੇਪਰਾਂ ਜੋ ਵੀ ਢੁੱਕਵੇਂ ਸਨ, ਜਿਹਨਾਂ ‘ਚੋਂ ਮੈਂ ਉਨ੍ਹਾਂ ਸਵਾਲਾਂ ਦੇ ਜਵਾਬ ਲੱਭੇ, ਜਿਹੜਾ ਅੱਜਕੱਲ੍ਹ ਮਾਹੌਲ ਚੱਲ ਰਿਹਾ ਹੈ, ਇਸ ਸਬੰਧੀ ਜਾਨਣ ਦੀ ਕੋਸ਼ਿਸ਼ ਕੀਤੀ। ਉਕਤ ਖੰਗਾਲੇ ਗਏ ਖੋਜ ਪੱਤਰਾਂ ਦਾ ਨਿਚੋੜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਮੈਨੂੰ ਪੱਕਾ ਯਕੀਨ ਹੈ ਕਿ ਮੇਰਾ ਇਹ ਲੇਖ ਪੜ੍ਹ  ਕੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਤਸਵੀਰ ਸਾਫ ਹੋ ਜਾਵੇਗੀ। ਤੁਹਾਨੂੰ ਦੂਰ ਤਕ ਦਿਖੇਗਾ ਤੇ ਤੁਹਾਡੇ ਕੋਲੋਂ ਵਾਇਰਸ ਜਾਂ ਉਸ ਦਾ ਡਰ ਸਦਾ ਲਈ ਦਿਮਾਗ ‘ਚੋਂ ਭੱਜ ਜਾਵੇਗਾ।

ਜੀ ਹਾਂ ਅਸੀਂ ਵਾਇਰਸ ਦੀ ਹੀ ਗੱਲ ਕਰ ਰਹੇ ਹਾਂ। ਸਾਰੇ ਵਾਇਰਸਾਂ ਦੀ ਗਿਣਤੀ ਦੀ, ਪੂਰੀ ਦੁਨੀਆ ‘ਚ ਕਿੰਨੇ ਵਾਇਰਸ ਹਨ, ਸਾਰੇ ਬ੍ਰਹਿਮੰਡ ‘ਚ ਕਿੰਨੇ ਹਨ। ਇਹਨਾਂ ਦੀ ਗਿਣਤੀ ਹੈ, ਹਿੰਦਸੇ 1 ਤੋਂ ਅੱਗੇ 31 ਸਿਫਰਾਂ ਲਗਾ ਦਿੱਤੀਆਂ ਜਾਣ, ਤਾਂ ਅੰਦਾਜ਼ਾ ਲੱਗਦਾ ਹੈ ਕਿ ਲਗਭਗ ਇੰਨੇ ਵਾਇਰਸ ਸਾਡੀ ਧਰਤੀ ‘ਤੇ ਹਨ। ਜੇਕਰ ਅਸੀਂ ਬੈਕਟੀਰੀਆ ਦੀ ਗੱਲ ਕਰੀਏ ਤਾਂ ਬੈਕਟੀਰੀਆ ਦੀ ਜਿਹੜੀ ਗਿਣਤੀ ਹੈ, ਉਹ ਵਾਇਰਸ ਤੋਂ ਵੀ ਹਜ਼ਾਰ ਲੱਖ ਗੁਣਾ ਜ਼ਿਆਦਾ ਹੈ। ਮੈਂ ਹਜ਼ਾਰ ਗੁਣਾ ਜ਼ਿਆਦਾ ਨਹੀਂ ਬੋਲ ਰਿਹਾ, ਹਜ਼ਾਰ ਲੱਖ ਗੁਣਾ ਜ਼ਿਆਦਾ ਹੈ। ਏਨਾ ਜ਼ਿਆਦਾ ਕਿ ਤੁਹਾਡੇ ਦੰਦਾਂ ਵਿਚ ਫਸਿਆ ਹੋਇਆ ਖਾਣੇ ਦਾ ਇਕ ਬਾਰੀਕ ਟੁਕੜਾ ਵੀ ਕੱਢਿਆ ਜਾਵੇ ਤਾਂ ਉਸ ਵਿਚਲੇ ਵਾਇਰਸ ਤੇ ਬੈਕਟੀਰੀਆ ਦੀ ਗਿਣਤੀ ਹੋਵੇਗੀ, ……ਹਿੰਦਸੇ 1 ਦੇ ਅੱਗੇ 11 ਸਿਫਰਾਂ ਲਗਾ ਦਿੱਤੀਆਂ ਜਾਣ। ਹੁਣ ਸਵਾਲ ਹੈ ਕਿ ਇਹ ਗਿਣਤੀ ਕਿੰਨੀ ਹੋਵੋਗੀ। ਇਹ ਗਿਣਤੀ ਲਗਭਗ ਇੰਨੀ ਹੋਵੇਗੀ ਕਿ ਜਿੰਨੀ ਅੱਜ ਤਕ ਇਸ ਦੁਨੀਆ ‘ਚ ਪੈਦਾ ਹੋਏ ਇਨਸਾਨਾਂ ਦੀ ਸੰਖਿਆ ਹੋਵੇਗੀ। ਇੱਥੋ ਤਕ ਤੁਹਾਡੇ ਪੇਟ ‘ਚ ਹੁਣ ਵੀ ਇਕ ਕਿਲੋ ਬੈਕਟੀਰੀਆ ਹਨ। ਪੂਰੇ ਇਕ ਸਾਲ ‘ਚ ਜਿੰਨਾ ਮਲ ਤੁਸੀਂ ਕੱਢਦੇ ਹੋ, ਉਸ ‘ਚੋਂ ਜੇਕਰ ਸਾਰੇ ਬੈਕਟੀਰੀਆ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਉਸ ਦਾ ਭਾਰ ਹੋਵੇਗਾ, ਜਿੰਨਾ ਤੁਹਾਡੇ ਸਰੀਰ ਦਾ ਕੁੱਲ ਭਾਰ ਹੋਵੇਗਾ। ਯਾਦ ਰੱਖੋ ਕਿ ਅਸੀਂ ਵਾਇਰਸ ਜਾਂ ਬੈਕਟੀਰੀਆ ਵਿਚ ਘਿਰੇ ਹੋਏ ਹੀ ਨਹੀਂ ਬਲਕਿ ਅਸੀਂ ਵਾਇਰਸ ਜਾਂ ਬੈਕਟੀਰੀਆ ਦੇ ਬਣੇ ਹੋਏ ਵੀ ਹਾਂ। ਤੁਹਾਡੇ ਸਰੀਰ ਕੁੱਲ ਜਿੰਨੇ ਸੈਲ ਹਨ, ਉਹਨਾਂ ‘ਚੋਂ 90 ਫੀਸਦੀ ਸੈੱਲ ਬੈਕਟੀਰੀਆ ਹੀ ਹਨ ਤੇ ਸਿਰਫ 10 ਫੀਸਦੀ ਸੈੱਲ ਹੀ ਤੁਹਾਡੇ ਆਪਣੇ ਸੈਲ ਹਨ। ਸੋ ਲੱਖਾਂ ਤਰ੍ਹਾਂ ਦੇ ਵਾਇਰਸਾਂ ਨੂੰ ਮੈਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੁੱਲ ਕਿੰਨੇ ਤਰ੍ਹਾਂ ਦੇ ਵਾਇਰਸ ਹਨ। ਕਿੰਨੀ ਕਿਸਮ ਦੇ ਹਨ। ਕਿਸੇ ਜਨਰਲ (ਪੇਪਰ) ‘ਚ ਲਿਖਿਆ ਹੈ, ਇਕ ਲੱਖ ਵੀਹ ਹਜ਼ਾਰ ਤੇ ਕਿਸੇ ਜਨਰਲ ‘ਚ ਲਿਖਿਆ ਹੈ ਸ਼ਾਇਦ 10 ਕਰੋੜ। ਇਸ ਦੀ ਕੋਈ ਗਿਣਤੀ ਨਹੀਂ ਹੈ, ਇਸ ਦਾ ਅਨੁਮਾਨ ਹੈ ਹੀ ਨਹੀਂ। ਚਾਹੇ ਇਹ ਗਿਣਤੀ ਇਕ ਲੱਖ ਵੀਹ ਹਜ਼ਾਰ ਹੋਵੇ ਤੇ ਚਾਹੇ 10 ਕਰੋੜ।

ਇਹਨਾਂ ਸਾਰਿਆਂ ‘ਚੋਂ ਇਕ ਹੈ ਕਿ ਕੋਰੋਨਾ ਵਾਇਰਸ। ਤੇ ਇਹ ਜਿਹੜਾ ਕੋਰੋਨਾ ਵਾਇਰਸ ਹੈ, ਇਹ ਵਾਇਰਸ ਉਸ ਵੇਲੇ ਤੋਂ ਹੈ, ਜਦੋਂ ਦੀ ਇਹ ਧਰਤੀ ਹੈ ਤੇ ਸ਼ਾਇਦ ਸਾਡੇ ਇਨਸਾਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਤੋਂ ਮੌਜੂਦ ਹੈ। ਹੋ ਸਕਦਾ ਹੈ ਕਿ ਹਜ਼ਾਰਾਂ ਵਾਰ ਤੁਹਾਨੂੰ ਜ਼ੁਕਾਮ ਹੋਇਆ ਹੋਵੇ, ਬੁਖਾਰ ਹੋਇਆ ਹੋਵੇ ਜਾਂ ਫਲੂ ਹੋਇਆ ਹੋਵੇ ਤੇ ਉਨ੍ਹਾਂ ‘ਚੋਂ ਕਦੇ ਨਾ ਕਦੇ ਕੋਰੋਨਾ ਵਾਇਰਸ ਵੀ ਜ਼ਿੰਮੋਵਾਰ ਰਿਹਾ ਹੋਵੇ। ਹੁਣ ਨਵਾਂ ਸਿਰਫ ਏਨਾ ਹੈ ਕਿ ਹੁਣ ਸਾਨੂੰ ਇਕ ਲੈਨਜ਼ ਮਿਲ ਗਿਆ ਹੈ ਜਾਂ ਕਹਿ ਲਓ ਕਿ ਡਾਇਗਨੋਸਟਿਕ ਟੂਲ ਮਿਲ ਗਿਆ ਹੈ, ਜਿਸ ਨਾਲ ਅਸੀਂ ਪਛਾਣ ਪਾ ਰਹੇ ਹਾਂ ਕਿ ਇਹ ਕੋਰੋਨਾ ਵਾਇਰਸ ਹੈ। ਹਾਂ ਏਹੀ ਇਕੋ-ਇਕ ਨਵੀਂ ਚੀਜ਼ ਹੈ।

ਸੋ ਅਜਿਹੇ ‘ਚ ਸੋਚਣਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਅਸੀਂ ਆਪਣੇ ਘਰ ਦਾ ਦਰਵਾਜ਼ਾ ਬੰਦ ਕਰੇ ਲਈਏ ਜਾਂ ਹੱਥਾਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ਰ ਨਾਲ ਧੋ ਲਈਏ। ਤਾਂ ਇਹ ਕੁਝ ਅਜਿਹਾ ਹੀ ਹੋਵੇਗਾ, ਜਿਵੇਂ ਕੋਈ ਤੁਹਾਨੂੰ ਚੁੱਕ ਕੇ ਸਮੁੰਦਰ ‘ਚ ਸੁੱਟ ਦੇਵੇ ਤੇ ਮੈਂ ਤੁਹਾਨੂੰ ਇਕ ਛੱਤਰੀ ਫੜਾਂਵਾਂ, ਉਹ ਵੀ ਜਿਸਦੇ ਚਿਥੜੇ-ਚਿਥੜੇ ਹੋਏ ਹੋਣ, ਅਸੀਂ ਬਚ ਹੀ ਨਹੀਂ ਸਕਦੇ, ਕਿਉਂਕਿ ਅਸੀਂ ਇਸ ਨਾਲ ਘਿਰੇ ਹੋਏ ਹਾਂ। ਉਹ ਤਾਂ ਹਰ ਜਗ੍ਹਾਂ ਹੈ, ਹੁਣ ਵੀ ਇੱਧਰ-ਉੱਧਰ ਫਿਰ ਰਹੇ ਹਨ, ਪਰ ਸਾਨੂੰ ਦਿਸਦੇ ਨਹੀਂ ਹਨ। ਤੁਸੀਂ ਆਖੋਗੇ ਕਿ ਜਿਹੜੇ ਹਜ਼ਾਰਾਂ ਲੋਕ ਮਰ ਰਹੇ ਹਨ ਜਾਂ ਲੱਖਾਂ ਲੋਕ ਪੀੜਤ ਹਨ ਕੀ ਉਹ ਕੁੱਝ ਝੂਠ ਹੈ? ਇਹ ਸਭ ਕੁੱਝ ਸਹੀ ਹੈ 10 ਹਜ਼ਾਰ ਲੋਕ ਜਾਂ 11 ਹਜ਼ਾਰ ਲੋਕ ਮਰ ਚੁੱਕੇ ਹਨ ਕੋਰੋਨਾ ਵਾਇਰਸ ਨਾਲ। ਪਰ ਇਸ ਤੋਂ ਵੱਡਾ ਇੱਕ ਹੋਰ ਸੱਚ ਹੈ। ਜੇਕਰ ਉਹ ਤੁਸੀਂ ਨਹੀਂ ਸਮਝਿਆ ਤਾਂ ਤੁਸੀਂ ਜ਼ਰੂਰ ਮਾਰੇ ਜਾਵੋਗੇ। ਮੈਂ ਉਸ ਸੱਚ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ, ਇੱਕ ਉਦਾਹਰਨ ਦੇ ਨਾਲ। ਕਲਪਨਾ ਕਰੋ ਤੁਹਾਡੇ ਸਾਹਮਣੇ ਇੱਕ ਖੂੰਖਾਰ ਜੰਗਲ ਹੈ। ਤੁਸੀਂ ਉਸ ਜੰਗਲ ਨੂੰ ਪਾਰ ਕਰਨਾ ਹੈ। ਉਸ ਜੰਗਲ ਦੇ ਦਵਾਰ ਦੇ ਸਾਹਮਣੇ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ। ਇਹ ਸਾਰੀਆਂ ਰਫਲਾਂ ਦੀਆਂ ਦੁਕਾਨਾਂ, ਔਜ਼ਾਰਾਂ ਦੀਆਂ ਦੁਕਾਨਾਂ, ਉਹ ਸਾਰੇ ਦੁਕਾਨਦਾਰ ਵੱਖ ਵੱਖ ਜਾਨਵਰਾਂ ਲਈ ਔਜ਼ਾਰ ਵੇਚ ਰਹੇ ਹਨ। ਇੱਕ ਦੁਕਾਨ ਦੇ ਗੁਲੇਲਾਂ ਮਿਲਦੀਆਂ ਹਨ ਕਿ ਜੰਗਲ ਦੇ ਵਿੱਚ ਬਹੁਤ ਸਾਰੇ ਪੰਛੀ ਹਨ, ਚਿੜੀਆਂ ਹਨ, ਉਹਨਾਂ ਨੂੰ ਮਾਰਨ ਲਈ ਗੁਲੇਲਾਂ ਲੈ ਜਾਓ। ਇੱਕ ਦੁਕਾਨਦਾਰ ਰਿੱਛ ਲਈ ਕੋਈ ਚਾਕੂ ਵੇਚ ਰਿਹਾ ਹੈ ਕਿ ਇਸ ਚਾਕੂ ਨਾਲ ਰਿੱਛ ਮਾਰਿਆ ਜਾ ਸਕਦਾ ਹੈ, ਜਾਂ ਭਜਾਇਆ ਜਾ ਸਕਦਾ ਹੈ। ਇਹ ਵੀ ਖਰੀਦ ਲਵੋ। ਵੱਖ ਵੱਖ ਜਾਨਵਰਾਂ ਲਈ ਵੱਖ ਵੱਖ ਸਮਾਨ ਵੇਚਿਆ ਜਾ ਰਿਹਾ ਹੈ।

ਸਾਰੀਆਂ ਦੁਕਾਨਾਂ ਉੱਪਰ ਟੀ.ਵੀ. ਸਕਰੀਨ ਲੱਗਿਆ ਹੋਇਆ ਹੈ। ਉਹਨਾਂ ਵਿੱਚ ਜਿਹੜੇ ਬਾਂਦਰਾਂ ਵਾਲੀ ਦੁਕਾਨ ਦਾ ਜਿਹੜਾ ਟੀ.ਵੀ. ਸਕਰੀਨ ਹੈ, ਉੱਥੇ ਡੰਡੇ ਮਿਲ ਰਹੇ ਹਨ। ਤੁਸੀਂ ਇੱਕ ਡੰਡਾ ਲੈ ਜਾਓ, ਜੰਗਲ ਵਿੱਚ ਬਹੁਤ ਸਾਰੇ ਖਤਰਨਾਕ ਬਾਂਦਰ ਹਨ, ਜਿਹੜੇ ਤੁਹਾਡਾ ਮੋਬਾਈਲ ਖੋਹ ਸਕਦੇ ਹਨ, ਤੁਹਾਡੇ ਕੱਪੜਿਆਂ ਨੂੰ ਪਾੜ ਸਕਦੇ ਹਨ। ਤੁਹਾਨੂੰ ਮਾਰ ਸਕਦੇ ਹਨ। ਉਹਨਾਂ ਸਾਰੀਆਂ ਸਕਰੀਨਾਂ ‘ਚੋਂ ਬਾਂਦਰ ਵਾਲਾ ਸਕਰੀਨ ਜ਼ਿਆਦਾ ਵੱਡਾ ਹੈ। ਉਸ ਵਿੱਚੋਂ ਜ਼ਿਆਦਾ ਆਵਾਜਾਂ ਆ ਰਹੀਆਂ ਹਨ। ਤੁਹਾਡਾ ਸਾਰਾ ਧਿਆਨ ਬਾਂਦਰ ਤੋਂ ਬਚਣ ਵੱਲ ਚਲਿਆ ਜਾਂਦਾ ਹੈ ਕਿ ਜਿਵੇਂ ਕਿਵੇਂ ਮੈਂ ਬਾਂਦਰ ਤੋਂ ਬਚਣਾ ਹੈ। ਇਸ ਲਈ ਤੁਸੀਂ ਇੱਕ ਦੀ ਥਾਂ ਦੋ ਡੰਡੇ ਲੈ ਗਏ।

ਤੁਸੀਂ ਜੰਗਲ ਵਿੱਚੋਂ ਜਦੋਂ ਜਾ ਰਹੇ ਹੋ ਤਾਂ ਤੁਹਾਡਾ ਸਾਰਾ ਧਿਆਨ ”ਬਾਂਦਰ ਤਾਂ ਨਹੀਂ, ਬਾਂਦਰ ਤਾਂ ਨਹੀਂ” ਵੱਲ ਲੱਗਿਆ ਰਹਿੰਦਾ ਹੈ। ਬੰਦਰ ਤੋਂ ਬਚਣ ਵੱਲ ਚਲਿਆ ਜਾਂਦਾ ਹੈ। ਤੁਸੀਂ ਇਹ ਭੁੱਲ ਹੀ ਜਾਂਦੇ ਹੋ ਕਿ ਇਸ ਬਾਂਦਰ ਨਾਲੋਂ ਵੀ ਹਜ਼ਾਰਾਂ ਗੁਣਾਂ ਖਤਰਨਾਕ ਤੇ ਖੂੰਖਾਰ ਉਹ ਸ਼ੇਰ ਵੀ ਹੈ, ਹਾਥੀ ਵੀ ਹੈ ਅਤੇ ਲੂੰਬੜੀ ਵੀ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਕੋਰੋਨਾ ਵਾਇਰਸ ਹੈ, ਜਿਸ ਨਾਲ 10 ਹਜ਼ਾਰ ਲੋਕ ਮਰੇ ਵੀ ਹਨ, ਜਾਂ 11 ਹਜ਼ਾਰ, 12 ਹਜ਼ਾਰ ਮਾਰੇ ਗਏ, ਜਾਂ ਆਉਣ ਵਾਲੇ ਦਿਨਾਂ ਵਿੱਚ 20 ਹਜ਼ਾਰ ਵੀ ਹੋ ਸਕਦੇ ਹਨ। ਪਰ ਯਾਦ ਰੱਖੋ ਹੋਰ ਬਹੁਤ ਸਾਰੇ ਜਾਨਵਰ ਵੀ ਹਨ। ਹਰ ਸਾਲ ਡੇਂਗੂ ਨਾਲ 25 ਹਜ਼ਾਰ ਲੋਕ ਮਰਦੇ ਹਨ। ਟੈਟਨਸ ਨਾਲ 40 ਹਜ਼ਾਰ ਲੋਕ ਮਰਦੇ ਹਨ। ਟੀ.ਬੀ. ਨਾਲ 15 ਲੱਖ ਲੋਕ ਮਰਦੇ ਹਨ। ਹਾਈਪੈਟੇਟਿਸ ਵਾਇਰਸ ਨਾਲ ਕਰੀਬ 14 ਲੱਖ ਲੋਕ ਮਰਦੇ ਹਨ। ਸਾਡੇ ਵਿੱਚੋਂ ਹਰ ਤੀਜੇ ਵਿਅਕਤੀ ਦੇ ਜਿਗਰ ਵਿੱਚ ਹਾਈਪੇਟਾਇਟਸ ਬੀ. ਵਾਇਰਸ ਹੈ। ਉਹਨਾਂ ਵਿੱਚੋਂ ਤਕਰੀਬਨ 27 ਫੀਸਦੀ ਲੋਕ ਮਰਨੇ ਹਨ। ਅਜਿਹੀ ਹਾਲਤ ਵਿੱਚ ਜੇਕਰ ਅਸੀਂ ਆਪਣਾ ਸਾਰਾ ਧਿਆਨ ਸਿਰਫ ਇੱਕ ਕੋਰੋਨਾ ਵਾਇਰਸ ‘ਤੇ ਹੀ ਲਾ ਦੇਈਏ ਜਿਸ ਨਾਲ 10 ਹਜ਼ਾਰ ਜਾਂ 20 ਹਜ਼ਾਰ ਲੋਕ ਮਰੇ ਹਨ ਜਾਂ ਮਰਨ ਵਾਲੇ ਹਨ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਸਾਰਿਆਂ ਦੀ ਗਿਣਤੀ ਕਰ ਲਈਏ ਤਾਂ ਹਰ ਤਰ੍ਹਾਂ ਦੀ ਬਿਮਾਰੀ ਦੀ ਜਾਂ ਹਰ ਸਾਲ ਮਰਨ ਵਾਲੇ ਲੋਕਾਂ ਦੀ ਉਹ ਹੈ ਲਗਪਗ 1 ਕਰੋੜ 70 ਲੱਖ।

ਇਹਨਾਂ ਵਿੱਚ ਟੈਟਨਿਸ ਵੀ ਜੋੜ ਲਓ। ਕੋਈ ਹੋਰ ਜੋੜ ਲਓ। ਹਲਕਾਅ ਦੇ ਕੇਸਾਂ ਨੂੰ ਵੀ ਜੋੜ ਲਓ। ਇਹਨਾਂ 1 ਕਰੋੜ 70 ਲੱਖ ਲੋਕਾਂ ਵਿੱਚ ਕੋਰੋਨਾ ਵਾਇਰਸ ਦਾ ਹਿੱਸਾ ਹੈ ਇਸ ਸਮੇਂ 10 ਹਜ਼ਾਰ। ਸਿਰਫ ਕੋਰੋਨਾ ਵਾਇਰਸ ‘ਤੇ ਹੀ ਸਾਰਾ ਧਿਆਨ ਹੋਣਾ ਇਸ ਤਰ੍ਹਾਂ ਦਾ ਮਾਮਲਾ ਹੈ ਕਿ ਮੰਨ ਲਓ ਤੁਹਾਡੇ ਘਰ ਵਿੱਚ ਚੂਹਾ ਆ ਗਿਆ ਹੈ, ਮੈਂ ਇਹ ਕਹਿਣ ਲੱਗਦਾ ਹਾਂ ਕਿ ਇਹ ਚੂਹਾ ਬਹੁਤ ਖਤਰਨਾਕ ਹੈ, ਇਹ ਤੁਹਾਡਾ ਖਾਣਾ ਖਾ ਜਾਵੇਗਾ। ਤੁਹਾਡੀਆਂ ਕਿਤਾਬਾਂ ਨੂੰ ਪਾੜ ਦੇਵੇਗਾ। ਤੁਹਾਡਾ ਬਹੁਤ ਨੁਕਸਾਨ ਕਰੇਗਾ। ਇਹ ਚੂਹੇ ਨੂੰ ਨਹੀਂ ਛੱਡਣਾ ਚਾਹੀਦਾ। ਇਸ ਨੂੰ ਮਾਰ ਦਿਓ। ਇਸ ਨੂੰ ਭਜਾ ਦਿਓ। ਜਦੋਂ ਤੁਹਾਡਾ ਸਾਰਾ ਧਿਆਨ ਚੂਹੇ ‘ਤੇ ਹੀ ਹੈ ਤਾਂ ਕਿ ਤੁਸੀਂ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਾਰਨਾ ਹੀ ਹੈ। ਪਰ ਇਸੇ ਹੀ ਸਮੇਂ ਤੁਸੀਂ ਇਹ ਭੁੱਲ ਹੀ ਗਏ ਹੋ ਕਿ ਘਰ ਦੇ ਕੋਨੇ ਵਿੱਚ ਛੁਪਿਆ ਹੋਇਆ ਕੋਈ (ਕਾਤਲ) ………ਵੀ ਹੈ, ਤੁਹਾਡੇ ਘਰ ਕੋਈ………..(ਡਾਕੂ) ਵੀ ਛੁਪਿਆ ਹੋਇਆ ਹੋ ਸਕਦਾ ਹੈ, ਜਿਹੜੇ ਕਿ ਇਸ ਚੂਹੇ ਤੋਂ ਹਜ਼ਾਰਾਂ ਗੁਣਾਂ ਖਤਰਨਾਕ ਹਨ।

ਇਸ ਲਈ ਅਜਿਹੀ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ। ਜੇਕਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਜੰਗਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਮੈਂ ਇੱਕ ਕੰਮ ਕਰਾਂਗਾ ਕਿ ਮੈਂ ਹਰ ਤਰ੍ਹਾਂ ਦੇ ਜਾਨਵਰ ਦਾ ਇੱਕ ਇੱਕ ਔਜ਼ਾਰ ਤਾਂ ਮੈਂ ਲੈ ਕੇ ਹੀ ਜਾਵਾਂਗਾ। ਤਾਂ ਕਿ ਜੇਕਰ ਰਿੱਛ ਆ ਜਾਵੇ ਤਾਂ ਮੈਂ ਚਾਕੂ ਨਾਲ ਉਸ ਨੂੰ ਮਾਰ ਸਕਾਂ। ਸ਼ੇਰ ਆ ਜਾਵੇ ਤਾਂ ਮੈਂ ਉਸ ਨੂੰ ਗੋਲੀ ਮਾਰ ਦਿਆਂਗਾ। ਬਾਂਦਰ ਆ ਜਾਵੇ ਤਾਂ ਮੈਂ ਉਸ ਨੂੰ ਡੰਡਾ ਮਾਰ ਦੇਵਾਂ। ਇਸ ਕਰਕੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਹੋ ਸਕਦਾ ਹੈ, ਉਹਨਾਂ ਸਾਰੇ ਹਥਿਆਰਾਂ ਦੇ ਬੋਝ ਨਾਲ ਹੀ ਮੈਂ ਮਰ ਜਾਵਾਂ, ਕੋਈ ਰਿੱਛ ਮਾਰੇ ਭਾਵੇਂ ਨਾ ਮਾਰੇ। ਹਥਿਆਰਾਂ ਦਾ ਭਾਰ ਹੀ ਮੈਨੂੰ ਲੈ ਡੁੱਬੇ। ਬਿਲਕੁੱਲ ਅਜਿਹਾ ਹੀ ਹੋ ਰਿਹਾ ਹੈ, ਏਕਾਂਤਵਾਸ ਕਰਨ ਮੌਕੇ। ਉਸ ਮੌਕੇ ਪਤਾ ਨਹੀਂ ਉਸ ਨੂੰ ਕਿਹੜੀਆਂ-ਕਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਉਸ ਨੂੰ ਅਧਰੰਗ ਦੀਆਂ ਦਵਾਈਆਂ ਦੇ ਰਹੇ ਹਾਂ ਜਾਂ ਐਂਟੀ-ਬਾਇਓਟਿਕ ਦਵਾਈਆਂ ਦੇ ਰਹੇ ਹਾਂ। ਮੈਂ 14 ਮਾਰਚ ਦੇ ਆਪਣੇ ਯੂ-ਟਿਊਬ ਚੈਨਲ ‘ਤੇ ਤੁਹਾਨੂੰ ਦੱਸਿਆ ਸੀ, ਕਿ ਜ਼ਿਆਦਾ ਕਰਕੇ ਜਿਹੜੀਆਂ ਮੌਤਾਂ ਹੋ ਰਹੀਆਂ ਹਨ, ਉਹ ਮੇਰੇ ਹਿਸਾਬ ਨਾਲ ਕੋਰੋਨਾ ਵਾਇਰਸ ਦੀ ਵਜਾਹ ਕਰਕੇ ਨਹੀਂ ਹੋ ਰਹੀਆਂ ਬਲਕਿ ਇਲਾਜ ਕੀਤੇ ਜਾਣ ਕਰਕੇ ਹੋ ਰਹੀਆਂ ਹਨ। 14 ਮਾਰਚ ਤੋਂ ਪੂਰੇ ਤਿੰਨ ਦਿਨ ਬਾਅਦ ਏਹੀ ਗੱਲ ਫਰਾਂਸ ਦੇ ਸਿਹਤ ਮੰਤਰੀ ਨੇ ਵੀ ਆਪਣੀ ਬੋਲੀ ਵਿੱਚ ਆਖੀ। ਜੇਕਰ ਕੋਈ ਇਹ ਸੋਚੇ ਕਿ ਇੱਕ ਇੱਕ ਵਾਇਰਸ ਤੋਂ ਬਚਣ ਲਈ ਅਸੀਂ ਵੱਖ ਵੱਖ ਹਥਿਆਰ ਲੈ ਕੇ ਚੱਲਾਂਗੇ, ਵੱਖ ਵੱਖ ਟੀਕੇ ਲਗਵਾਉਣੇ ਹਨ, ਦਵਾਈਆਂ ਲੈਣੀਆਂ ਹਨ। ਤਾਂ ਯਾਦ ਰੱਖੋ ਕਿ ਇਹ ਟੀਕੇ ਅਤੇ ਇਹਨਾਂ ਦਵਾਈਆਂ ਨਾਲ ਤੁਹਾਡੀ ਅੰਦਰੂਨੀ ਟਾਕਰਾ-ਸ਼ਕਤੀ ਖਤਮ ਹੋ ਜਾਵੇਗੀ ਅਤੇ ਬਿਨਾ ਕਿਸੇ ਵਾਇਰਸ ਜਾਂ ਬੈਕਟੀਰੀਆ ਨੂੰ ਮਾਰੇ ਤੁਸੀਂ ਖੁਦ ਹੀ ਆਪਣੀ ਮੌਤ ਮਾਰੇ ਜਾਵੋਗੇ।

ਤਾਂ ਫੇਰ ਅਜਿਹੀ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣਾ ਧਿਆਨ ਇਸ ‘ਤੇ ਇਕਾਗਰ ਕਰਨਾ ਚਾਹੀਦਾ ਹੈ। ਇਸ ਨੂੰ ਸਮਝਣਾ ਪਵੇਗਾ। ਪਰ ਇਥੇ ਸਭ ਤੋਂ ਮਹੱਤਵਪੂਰਨ ਗੱਲ ਹੈ ਬਚਾਓ ਦੀ, ਕੀ ਕਰੀਏ ਕਿ ਬੈਕਟੀਰੀਆ ਵਾਇਰਸ ਤੁਹਾਡੇ ‘ਤੇ ਹੱਲਾ ਹੀ ਨਾ ਬੋਲ ਸਕੇ। ਸੋ ਇਸ ਦਵਾਈ ਦਾ ਜਵਾਬ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਇਸ ਦਾ ਬੜਾ ਸੌਖਾ ਜਿਹਾ ਜਵਾਬ ਹੈ, ਇਸਦਾ ਸੌਖਾ ਜਵਾਬ ਇਹ ਜੇਕਰ ਤੁਹਾਡੇ ਖੂਨ ਦੇ ਪਲਾਜ਼ਮਾ ਵਿੱਚ 50 ਮਾਈਕਰੋਮੋਲ ਪ੍ਰਤੀ ਲਿਟਰ ਦੀ ਮਾਤਰਾ ਹੁੰਦੀ ਹੈ ਤਾਂ 80 ਫੀਸਦੀ ਗਾਰੰਟੀ ਹੈ ਕਿ ਵਾਇਰਸ ਤੁਹਾਡੇ ‘ਤੇ ਹੱਲਾ ਨਹੀਂ ਬੋਲ ਸਕਦਾ। ਜੇਕਰ ਸਾਡੇ ‘ਤੇ ਹੱਲਾ ਕਰਨ ਵੀ ਤਾਂ ਵੀ ਸਾਡੀ ਅੰਦਰੂਨੀ ਟਾਕਰਾ-ਸ਼ਕਤੀ (ਐਮੀਊਨਿਟੀ) ਲੜ ਕੇ ਉਸ ਨੂੰ ਹਰਾ ਦੇਵੇਗੀ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਦੋ ਗੱਲਾਂ ਸਾਨੂੰ ਹੋਰ ਸਮਝਣੀਆਂ ਚਾਹੀਦੀਆਂ ਹਨ। ਇੱਕ ਤਾਂ ਇਹ ਕਿ ਕੀ ਅਸੀਂ ਕਰੀਏ ਕਿ ਸਾਡੇ ਖੂਨ ਵਿੱਚ ਸਾਡੇ ਸਰੀਰ ਵਿਚਲੇ ਪਲਾਜ਼ਮ ਵਿੱਚ 50 ਮਾਈਕਰੋਮੋਲ ਪ੍ਰਤੀ ਲਿਟਰ ਦੀ ਮਾਤਰਾ ਹੋਵੇ। ਇਸਦਾ ਤਰੀਕਾ ਬਹੁਤ ਹੀ ਆਸਾਨ ਹੈ, ਇਸ ਲਈ ਤੁਹਾਨੂੰ ਰੋਜ਼ ਜਾਂ ਤਾਂ ਦੋ ਮੁਸੰਮੀਆਂ, ਚੱਬ ਚੱਬ ਕੇ ਖਾਓ ਜਾਂ ਫੇਰ ਇੱਕ ਅਮਰੂਦ ਖਾਓ। ਜਾਂ ਫੇਰ ਦਰਮਿਆਨੇ ਆਕਾਰ ਦੇ ਤਿੰਨ ਅੰਬ ਲਓ।

ਇਹਨਾਂ ਵਿੱਚੋਂ ਜੇਕਰ ਤੁਸੀਂ ਕੋਈ ਵੀ ਚੀਜ਼ ਰੋਜ਼ ਖਾਓਗੇ, ਇਹ ਨਿਯਮ ਬਣਾ ਲਵੋਗੇ ਤੇ ਰੋਜ਼ .2 ਗਰਾਮ ਤਾਕਤ ਵਧੇਗੀ। ਰੋਜ਼ ਖਾਣ ਵਾਲੇ ਪ੍ਰੋਟੀਨਾਂ ਦੀ ਮਾਤਰਾ ਥੋੜ੍ਹੀ ਜਿਹੀ ਘੱਟ ਕਰ ਦਿਓ। ਮਤਲਬ ਜਾਨਵਰਾਂ ਤੋਂ ਹਾਸਲ ਹੋਣ ਵਾਲਾ ਕੋਈ ਵੀ ਪ੍ਰੋਟੀਨ, ਜਿਵੇਂ ਡੇਅਰੀ ਉਤਪਾਦ ਹਨ, ਅੰਡਾ ਹੈ, ਮੀਟ ਹੈ, ਮੱਛੀ ਹੈ। ਇਹਨਾਂ ਵਿਚਲਾ ਪ੍ਰੋਟੀਨ ਵਿਟਾਮਨ ਸੀ ਦੇ ਪ੍ਰਭਾਵ ਨੂੰ ਘਟਾ ਦਿੰਦਾ ਹੈ। ਅਜਿਹਾ ਹੋਣ ਸਾਰੀਆਂ ਦਿੱਕਤਾਂ (ਮੁਸ਼ਕਲਾਂ) ਹੁੰਦੀਆਂ ਹਨ। ਇਸ ਤਰ੍ਹਾਂ ਹੋਣ ਨਾਲ ਸਾਡੀ ਅੰਦਰੂਨੀ ਟਾਕਰਾ-ਸ਼ਕਤੀ ਘਟਦੀ ਹੈ।

ਸਾਡੀ ਅੰਦਰੂਨੀ ਟਾਕਰਾ ਸ਼ਕਤੀ ਕੰਮ ਕਿਵੇਂ ਕਰਦੀ ਹੈ? ਇਹ ਬੜਾ ਸੌਖਾ ਜਿਹਾ ਮਾਮਲਾ ਹੈ। ਸਾਡੇ ਖੂਨ ਵਿੱਚ ਕਈ ਤਰ੍ਹਾਂ ਦੇ ਸੈੱਲ ਹੁੰਦੇ ਹਨ। ਇੱਕ ਹੁੰਦੇ ਹਨ ਚਿੱਟੇ ਰਕਤਾਣੂੰ। ਇਹ ਸਾਡੇ ਸਰੀਰ ਦੇ ਸਿਪਾਹੀ ਹੁੰਦੇ ਹਨ। ਜਿਵੇਂ ਹੀ ਕੋਈ ਬੈਕਟੀਰੀਆ ਜਾਂ ਵਾਇਰਸ ਸਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਚਿੱਟੇ ਰਕਤਾਣੂੰ ਅੱਥਰੂ ਗੈਸ ਵਾਂਗੂੰ ਕੰਮ ਕਰਦੇ ਹਨ ਜਿਵੇਂ ਭੀੜ ਨੂੰ ਭਜਾਉਣ ਲਈ ਅੱਥਰੂ ਗੈਸ ਦੀ ਵਰਤੋਂ ਹੁੰਦੀ ਹੈ। ਪਰ ਇੱਥੇ ਖਤਰਾ ਇਹ ਵੀ ਹੁੰਦਾ ਹੈ ਕਿ ਅੱਥਰੂ ਗੈਸ ਦਾ ਉਲਟਾ ਅਸਰ ਵੀ ਹੋ ਸਕਦਾ ਹੈ। ਇਹਨਾਂ ਚੀਜ਼ਾਂ ਦਾ ਦੂਹਰਾ ਰੋਲ ਹੈ। ਯਾਦ ਰੱਖੋ ਕਿ ਸਾਡੀ ਅੰਦਰੂਨੀ ਟਾਕਰਾ-ਸ਼ਕਤੀ ਜਿਹੜੀ ਲੜਾਈ ਕਰਦੀ ਹੈ, ਇਸ ਸਰੀਰ ਵਿੱਚੋਂ ਇੱਕ ਰਸਾਇਣ ਛੱਡਦੀ ਹੈ। ਇਹ ਵਾਇਰਸ ਨੂੰ ਨਿੱਸਲ ਕਰ ਦਿੰਦੀ ਹੈ ਜਾਂ ਫੇਰ ਮਾਰ ਹੀ ਦਿੰਦੀ ਹੈ। ਪਰ ਇਹ ਰਸਾਇਣ ਐਨਾ ਖਤਰਨਾਕ ਹੁੰਦਾ ਹੈ ਕਿ ਜੇਕਰ ਉਹ ਸਾਡੇ ਸੈੱਲਾਂ ‘ਤੇ ਹਮਲਾ ਕਰ ਦੇਵੇ ਤਾਂ ਸਾਡੇ ਸੈੱਲ ਵੀ ਮਰ ਸਕਦੇ ਹਨ। ਅਜਿਹੀ ਹਾਲਤ ਵਿੱਚ ਵਿਟਾਮਨ ਸੀ, ਸਾਡੇ ਖੂਨ ਦੇ ਸੈੱਲਾਂ ਨਾਲ ਚੁੰਬੜੇ ਰਹਿੰਦੇ ਹਨ। ਵਿਟਾਮਨ ਸੀ ਉਹਨਾਂ ਐਨਕਾਂ ਵਾਂਗ ਕੰਮ ਕਰਦਾ ਹੈ, ਜਿਹੜੇ ਅੱਥਰੂ ਗੈਸ ਤੋਂ ਬਚਾਅ ਲਈ ਪਹਿਨੀਆਂ ਹੁੰਦੀਆਂ ਹਨ। ਜੇਕਰ ਵਿਟਾਮਨ ਸੀ ਦੀ ਮਾਤਰਾ ਸਾਡੇ ਸਰੀਰ ਵਿੱਚ ਲੋੜੀਂਦੀ ਹੱਦ ਤੱਕ ਰਹਿੰਦੀ ਹੈ ਤਾਂ 80 ਫੀਸਦੀ ਗਾਰੰਟੀ ਹੈ ਕਿ ਤੁਸੀਂ ਬੈਕਟੀਰੀਆ ਦੇ ਹਮਲੇ ਤੋਂ ਹਮਲੇ ਸਕਦੇ ਹੋ।

ਜੇਕਰ ਹੱਲਾ ਹੋ ਵੀ ਗਿਆ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਭਾਵੇਂ ਕਿ ਸਾਡੇ ਸਰੀਰ ਵਿੱਚ ਅੰਦਰੂਨੀ ਟਾਕਰਾ-ਸ਼ਕਤੀ ਦੀ ਬੈਕਟੀਰੀਆਂ ਨਾਲ ਲੜਾਈ ਹੋ ਵੀ ਰਹੀ ਹੋਵੇ। ਅਜਿਹਾ ਹੀ ਹੁਣ ਤੱਕ ਹੁੰਦਾ ਆਇਆ ਹੈ। ਇਸ ਤਰ੍ਹਾਂ ਨਾਲ 80 ਫੀਸਦੀ ਮੌਕਾ ਤੁਹਾਡੇ ਬਚਾਓ ਦਾ ਹੋ ਸਕਦਾ ਹੈ। ਪਰ ਇਸਦੇ ਬਾਵਜੂਦ ਵੀ 20 ਫੀਸਦੀ ਖਤਰੇ ਹਨ ਕਿ ਤੁਸੀਂ ਬਿਮਾਰ ਵੀ ਹੋ ਸਕਦੇ ਹੋ।

ਇੱਥੇ ਦੋ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਲਾਗ ਦੀਆਂ। ਇੱਕ ਹੁੰਦੀਆਂ ਹਨ, ਦੀਰਘ-ਕਾਲੀ, ਯਾਨੀ ਲੰਮੇ ਸਮੇਂ ਦੀਆਂ ਬਿਮਾਰੀਆਂ, ਜਿਹਨਾਂ ਵਿੱਚ ਬੈਕਟੀਰੀਆ ਜਾਂ ਵਾਇਰਸ ਲੰਮੇ ਸਮੇਂ ਤੱਕ ਤੁਹਾਡੇ ਸਰੀਰ ਵਿੱਚ ਰਹਿ ਸਕਦਾ ਹੈ। ਜਿਵੇਂ ਟੀ.ਬੀ. ਦਾ ਬੈਕਟੀਰੀਆ ਹੋ ਸਕਦਾ ਹੈ, ਹੈਪੇਟਾਈਟਸ ਦਾ ਵਾਇਰਸ ਹੋ ਸਕਦਾ ਹੈ ਜਾਂ ਫੇਰ ਐਚ.ਆਈ.ਵੀ. ਹੋ ਸਕਦਾ ਹੈ। ਇਹਨਾਂ ਬਿਮਾਰੀਆਂ ਨੂੰ ਦੀਰਘ-ਕਾਲੀ, ਲੰਮੇ ਸਮੇਂ ਦੀਆਂ ਬਿਮਾਰੀਆਂ ਆਖਿਆ ਜਾਂਦਾ ਹੈ। ਇਸ ਲਈ ਇਲਾਜ ਵੱਖਰਾ ਹੈ। ਦੂਸਰੀਆਂ ਬਿਮਾਰੀਆਂ ਹੁੰਦੀਆਂ ਹਨ ਥੋੜ੍ਹੇ ਸਮੇਂ ਦੀਆਂ ਜਿਵੇਂ ਕੋਰੋਨਾ ਦਾ ਵਾਇਰਸ ਹੈ। ਇਹ ਥੋੜ੍ਹੇ ਦਿਨਾਂ ਵਿੱਚ ਹੀ ਆਇਆ ਅਤੇ ਥੋੜ੍ਹੇ ਦਿਨਾਂ ਵਿੱਚ ਚਲਿਆ ਜਾਂਦਾ ਹੈ। ਟੈਟਨਸ ਅਤੇ ਹਲਕਾਅ ਦੇ ਵਾਇਰਸ ਜਾਂ ਫੇਰ ਡੇਂਗੂ ਜਾਂ ਫੇਰ ਚਿਕਨਗੁਨੀਆ ਆਦਿ ਇਹ ਐਕੂਈਟ ਬਿਮਾਰੀਆਂ, ਤੇਜ਼-ਤਿੱਖ ਵਾਲੀਆਂ ਬਿਮਾਰੀਆਂ ਹੁੰਦੀਆਂ ਹਨ। ਇਹਨਾਂ ਬਿਮਾਰੀਆਂ ਵਿੱਚ ਪਹਿਲਾ ਹਥਿਆਰ ਇਹ ਹੀ ਹੈ ਕਿ ਜਦੋਂ ਹੀ ਪਹਿਲੇ ਦਿਨ ਇਹ ਪਤਾ ਲੱਗੇ ਕਿ ਤੁਸੀਂ ਬਿਮਾਰ ਹੋ ਗਏ ਹੋ। ਫਲੂ ਵਰਗੇ ਲੱਛਣ ਹੋਣ ਤਾਂ ਉਸੇ ਦਿਨ ਤੋਂ ਤੁਹਾਡੇ ਖਾਣੇ ਵਿੱਚ ਤੁਹਾਨੂੰ ਵਿਟਾਮਨ ਸੀ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ 6 ਗਰਾਮ ਹਰ ਰੋਜ਼। ਤੁਸੀਂ ਕਹਿ ਸਕਦੇ ਹੋ ਕਿ ਕੀ ਮੈਂ ਵਿਟਾਮਨ ਸੀ ਦੀ ਗੋਲੀ ਖਾ ਲਵਾਂ? ਮੈਂ ਕਹਾਂਗਾ ਨਾ ਨਾ। ਗੋਲੀ ਲੈਣ ਨਾਲ ਉਲਟਾ ਅਸਰ ਹੋ ਸਕਦਾ ਹੈ ਇਸ ਲਈ ਤੁਸੀਂ ਖੁਰਾਕ ਦੇ ਜ਼ਰੀਏ ਹੀ ਵਿਟਾਮਨ ਸੀ ਲੈਣਾ ਹੈ। ਇਹ ਮਾਤਰਾ 6 ਤੋਂ 8 ਗਰਾਮ ਦੇ ਵਿਚਕਾਰ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ? ਘੱਟੋ ਘੱਟ 6 ਗਰਾਮ ਵਿਟਾਮਨ ਸੀ ਹਾਸਲ ਕਰਨ ਲਈ ਕਿੰਨੀ ਖਾਧ-ਖੁਰਾਕ ਲੈਣੀ ਚਾਹੀਦੀ ਹੈ? 25 ਮੁਸੰਮੀਆਂ ਵਿੱਚ ਸਿਰਫ ਤਿੰਨ ਗਰਾਮ ਵਿਟਾਮਨ ਸੀ ਹੁੰਦਾ ਹੈ।

ਯਾਨੀ 50 ਮੁਸੰਮੀਆਂ ਵਿੱਚੋਂ ਤੁਹਾਨੂੰ 6 ਗਰਾਮ ਵਿਟਾਮਨ ਮਿਲਣਾ ਹੈ। ਐਨੀਆਂ ਮੁਸੰਮੀਆਂ ਕੋਈ ਬੰਦਾ ਖਾ ਤਾਂ ਨਹੀਂ ਸਕਦਾ। ਇਸ ਕਰਕੇ ਤੁਸੀਂ ਤਿੰਨ ਦਿਨਾਂ ਲਈ ਇਹਨਾਂ ਦਾ ਜੂਸ ਕੱਢ ਕੇ ਪੀਣਾ ਹੈ। ਖਾਣੀਆਂ ਨਹੀਂ ਹਨ। ਤੁਹਾਨੂੰ ਤਿੰਨ ਤਰ੍ਹਾਂ ਦੀ ਖੁਰਾਕ ਖਾਣੀ ਪਵੇਗੀ। ਇਹ ਤਿੰਨ ਤਰ੍ਹਾਂ ਦੀ ਖੁਰਾਕ ਹੈ, ਤਰਲ, ਜੂਸ ਅਤੇ ਠੋਸ ਖੁਰਾਕ। ਪਹਿਲੇ ਦਿਨ ਸਿਰਫ ਤਰਲ ਖੁਰਾਕ ਹੀ ਲੈਣੀ ਹੈ। ਇਹ ਖੁਰਾਕ ਕਿੰਨੀ ਲੈਣੀ ਹੈ? ਇਸ ਦਾ ਨੁਸਖਾ ਹੈ ਕਿ ਜਿੰਨਾ ਕਿਸੇ ਮਰੀਜ ਦਾ ਭਾਰ ਹੈ ਉਸ ਦੇ ਭਾਰ ਦੇ ਦਸਵੇਂ ਹਿੱਸੇ ਦੀ ਗਿਣਤੀ ਜਿੰਨੇ 400 ਗਰਾਮ ਵਾਲੇ ਗਲਾਸ ਦੇ ਖਟਾਸ ਵਾਲੇ ਫਲਾਂ ਦਾ ਜੂਸ ਲੈਣਾ ਹੈ। 60 ਕਿਲੋ ਵਜ਼ਨ ਵਾਲੇ ਮਰੀਜ ਨੇ 6 ਗਲਾਸ ਸੰਤਰੇ, ਮੁਸੰਮੀ, ਮਾਲਟੇ, ਕਿੰਨੂ ਜਾਂ ਅਨਾਨਾਸ ਦੇ ਲੈਣੇ ਹਨ। ਯਾਨੀ ਪੂਰੇ ਦਿਨ ਵਿੱਚ 6 ਗਲਾਸ ਪੀਣੇ ਹੀ ਪੀਣੇ ਹਨ। ਅਤੇ ਛੇ ਗਲਾਸ ਨਾਰੀਅਲ ਦੇ ਪਾਣੀ ਦੇ ਲੈਣੇ ਹਨ। ਹੋਰ ਕੁੱਝ ਨਹੀਂ ਖਾਣਾ, ਕੁੱਝ ਨਹੀਂ ਪੀਣਾ।

ਦੂਸਰੇ ਦਿਨ ਫਲ ਖਾਣੇ ਹਨ। ਇਹਨਾਂ ਨੂੰ ਲੈਣ ਦੀ ਵਿਧੀ ਹੈ ਕਿ ਜਿੰਨਾ ਕਿਸੇ ਮਰੀਜ ਦਾ ਭਾਰ ਹੈ ਉਸਦੇ 20ਵੇਂ ਹਿੱਸੇ ਦੀ ਗਿਣਤੀ ਜਿੰਨੇ ਗਲਾਸ ਖੱਟੇ ਫਲਾਂ ਦਾ ਜੂਸ ਲੈਣਾ ਹੈ। ਭਾਵ 60 ਕਿਲੋ ਦੇ ਮਰੀਜ ਲਈ 20ਵੇਂ ਹਿੱਸੇ ਦਾ ਮਤਲਬ ਹੈ 3 ਗਲਾਸ 400 ਗਰਾਮ ਦੇ ਖਟਾਸ ਵਾਲੇ ਫਲਾਂ ਦੇ ਲੈਣੇ ਹਨ। ਤਿੰਨ ਗਲਾਸ ਨਾਰੀਅਲ ਦੇ ਪਾਣੀ ਦੇ ਲੈਣੇ ਹਨ। ਇਸ ਤੋਂ ਇਲਾਵਾ ਜਿੰਨਾ ਕਿਸੇ ਮਰੀਜ ਦਾ ਭਾਰ ਹੈ, ਉਸਦੇ ਭਾਰ ਦੀ ਗਿਣਤੀ ਤੋਂ 5 ਗੁਣਾਂ ਵਧੇਰੇ ਗਰਾਮ- ਯਾਨੀ 60 ਕਿਲੋ ਦੇ ਮਰੀਜ ਲਈ 60×5=300 ਗਰਾਮ ਟਮਾਟਰ ਅਤੇ ਖੀਰੇ ਖਾਣੇ ਹਨ। ਕੁੱਝ ਹੋਰ ਨਹੀਂ ਖਾਣਾ ਹੈ। ਦੂਸਰੇ ਦਿਨ ਤੁਹਾਨੂੰ ਲੱਗੇਗਾ ਕਿ ਤੁਸੀਂ ਠੀਕ ਹੀ ਹੋ। ਪਹਿਲੇ ਦਿਨ ਤੁਹਾਡਾ ਤਾਪਮਾਨ ਵੱਧ ਰਹੇਗਾ ਪਰ ਇਹ 102 ਤੋਂ ਵਧੇਰੇ ਨਹੀਂ ਹੋਵੇਗਾ ਜਾਂ 103 ਤੋਂ ਉੱਪਰ ਨਹੀਂ ਜਾਵੇਗਾ। ਦੂਸਰੇ ਦਿਨ ਤੁਹਾਨੂੰ ਤਾਪਮਾਨ ਘਟ ਜਾਵੇਗਾ। ਬਿਮਾਰੀ ਦੇ ਲੱਛਣ ਕੁੱਝ ਘਟਣ ਲੱਗਣਗੇ। ਤੀਜੇ ਦਿਨ ਤੁਸੀਂ ਠੋਸ ਖੁਰਾਕ ਲੈਣੀ ਹੈ। 12 ਵਜੇ ਤੱਕ ਜੋ ਤੁਸੀਂ ਖੁਰਾਕ ਲੈਣੀ ਹੈ, ਉਹ ਤੁਹਾਡੇ ਵਜ਼ਨ ਦੇ 30ਵੇਂ ਹਿੱਸੇ ਦੀ ਗਿਣਤੀ ਦੇ ਬਰਾਬਰ ਦੇ ਗਲਾਸ ਖਟਾਸ ਵਾਲੇ ਫਲਾਂ ਦੇ ਲੈਣੇ ਹਨ। ਯਾਨੀ ਜਿਸ ਦਾ ਵਜ਼ਨ 60 ਕਿਲੋ ਹੈ, ਉਸ ਨੂੰ 30ਵੇਂ ਹਿੱਸੇ ਦੀ ਗਿਣਤੀ ਮੁਤਾਬਕ (60/30=) 2 ਗਲਾਸ ਖਟਾਸ ਵਾਲੇ ਫਲਾਂ ਦੇ ਲੈਣੇ ਪੈਣਗੇ। ਅਤੇ ਇਸੇ ਅਨੁਸਾਰ 2 ਗਲਾਸ ਨਾਰੀਅਲ ਦੇ ਪਾਣੀ ਲੈਣੇ ਪੈਣਗੇ। ਦੁਪਹਿਰ ਸਮੇਂ ਪਿਛਲੇ ਦਿਨ ਵਾਲੇ ਨੁਸਖੇ ਅਨੁਸਾਰ 300 ਗਰਾਮ ਟਮਾਟਰ ਅਤੇ ਖੀਰੇ ਖਾਣ ਦੀ ਜ਼ਰੂਰਤ ਹੈ। ਸ਼ਾਮ ਦਾ ਖਾਣਾ ਸਾਧਾਰਨ ਖਾਣਾ ਹੋਵੇਗਾ, ਘਰ ਦਾ ਬਣਿਆ ਹੋਇਆ ਖਾਣਾ ਹੋਣਾ ਚਾਹੀਦਾ ਹੈ। ਘੱਟ ਤੋਂ ਘੱਟ ਤੇਲ ਵਾਲੇ ਖਾਣੇ ਹੋਣੇ ਚਾਹੀਦੇ ਹਨ। ਸ਼ਾਮ ਤੱਕ ਤੁਸੀਂ ਠੀਕ ਹੋ ਚੁੱਕੇ ਹੋਵੋਗੇ।

ਇਸੇ ਤਰ੍ਹਾਂ ਤੇਜ਼-ਤਿੱਖ ਵਾਲੀ ਬਿਮਾਰੀ ਲਈ, ਇਸ ਬਿਮਾਰੀ ਦਾ ਨਾਂ ਕੋਰੋਨਾ ਹੋਵੇ ਭਾਵੇਂ ਡੇਂਗੂ ਹੋਵੇ, ਚਿਕਨਗੁਨੀਆ ਹੋਵੇ ਜਾਂ ਹੈਪੇਟਾਈਟਸ ਹੋਵੇ ਉਸ ਦਾ ਕੋਈ ਵੀ ਨਾਂ ਹੋਵੇ, ਜੇਕਰ ਇਹਨਾਂ ਤਿੰਨ ਗੱਲਾਂ ਦਾ ਤਿੰਨ ਦਿਨ ਲਈ ਧਿਆਨ ਰੱਖਿਆ ਜਾਵੇ ਤਾਂ ਚੌਥੇ ਦਿਨ ਤੁਸੀਂ ਬਿਲਕੁੱਲ ਤੰਦਰੁਸਤ ਹੋਵੋਗੇ।  ਤੁਸੀਂ ਸਾਰੇ ਕੰਮ ਕਰ ਸਕਦੇ ਹੋ। ਇਹ ਫਾਰਮੂਲਾ ਹੈ ਜਿਹੜਾ ਮੈਂ 2016 ਤੋਂ ਦੱਸਦਾ ਆਇਆ ਹਾਂ। ਸਮੇਂ ਸਮੇਂ ‘ਤੇ ਵੱਖ ਵੱਖ ਰੋਗਾਂ ਲਈ ਮੈਂ ਇਹੀ ਫਾਰਮੂਲਾ ਦੱਸਿਆ ਸੀ, ਹੁਣ ਵੀ ਇਹੀ ਦੱਸ ਰਿਹਾ ਹਾਂ ਅਤੇ ਅਗਾਂਹ ਵੀ ਏਹੀ ਦੱਸਾਂਗਾ। ਇਹ ਫਾਰਮੂਲਾ ਏਹੀ ਰਹੇਗਾ। ਤੁਹਾਡੇ ਵਿੱਚੋਂ ਲੱਖਾਂ ਲੋਕਾਂ ਨੇ ਇਸ ਫਾਰਮੂਲੇ ਦੀ ਵਰਤੋਂ ਕੀਤੀ ਹੈ, ਜਿਹਨਾਂ ਵੀ ਲੋਕਾਂ ਨੂੰ ਫਾਇਦਾ ਹੋਇਆ ਹੈ, ਉਹਨਾਂ ਨੂੰ ਆਪਣੇ ਤਜਰਬੇ ਯੂ-ਟਿਊਬ ‘ਤੇ ਸਾਂਝੇ ਕਰਨੇ ਚਾਹੀਦੇ ਹਨ ਤਾਂ ਕਿ ਹੋਰਨਾਂ ਲੋਕਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਮਿਲ ਸਕੇ। ਖਾਸੀਅਤ ਇਸ ਗੱਲ ਦੀ ਨਹੀਂ ਕਿ ਕਿਹੜਾ ਬੈਕਟੀਰੀਆ ਜਾਂ ਵਾਇਰਸ ਆਇਆ ਹੈ, ਕੋਈ ਵੀ ਹੋਵੇ। ਇਸ ਦੇ ਆਉਣ ‘ਤੇ ਆਪਣੇ ਸਰੀਰ ਵਿੱਚ ਵਿਟਾਮਨ ਸੀ ਦੀ ਮਾਤਰਾ ਵਧਾਉਣ ਦੀ ਲੋੜ ਹੁੰਦੀ ਹੈ। ਖਣਿਜਾਂ ਦਾ ਸੰਤੁਲਨ ਬਣਾ ਕੇ ਰੱਖੋ। ਤਿੰਨ ਦਿਨਾਂ ਲਈ। ਸਰੀਰ ਵਿੱਚ ਪਾਣੀ ਦੀ ਘਾਟ (ਹਾਈਡਰੇਸ਼ਨ) ਨਾ ਹੋਣ ਦਿਓ। ਵੀਕੁਐਂਸੀ ……………ਪੂਰੀ ਹੋਵੇ। ਇਹਨਾਂ ਤਿੰਨਾਂ ਦੇ ਸੁਮੇਲ ਨਾਲ ਸਾਡੇ ਸਰੀਰ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਇਹ ਕਿਸੇ ਵੀ ਬੈਕਟੀਰੀਆ ਜਾਂ ਵਾਇਰਸ ਨੂੰ ਸਰੀਰ ਤੋਂ ਬਾਹਰ ਕੱਢ ਮਾਰਨ ਦੇ ਸਮਰੱਥ ਹੋ ਜਾਂਦਾ ਹੈ।

ਹੁਣ ਤੱਕ ਮੈਂ ਗੱਲ ਕੀਤੀ ਹੈ ਥੋੜ੍ਹੇ ਸਮੇਂ ਦੀਆਂ ਬਿਮਾਰੀਆਂ ਦੀ। ਅਗਾਂਹ ਮੈਂ ਗੱਲ ਕਰਨ ਲੱਗਿਆਂ ਹਾਂ ਦੀਰਘ-ਕਾਲੀ, ਲੰਮੇ ਦੀਆਂ ਬਿਮਾਰੀਆਂ ਟੀ.ਬੀ., ਹੈਪੇਟਾਈਟਸ ਆਦਿ ਦੀ। ਇਹਨਾਂ ਲਈ ਤਿੰਨ ਮਹੀਨੇ ਦੇ ਅਰਸੇ ਦੀ ਲੋੜ ਪੈਂਦੀ ਹੈ। ਕਿਉਂਕਿ ਤਿੰਨ ਮਹੀਨੇ ਵਿੱਚ ਤੁਹਾਡਾ ਸਾਰਾ ਹੀ ਖੂਨ ਨਵਾਂ ਹੋ ਜਾਂਦਾ ਹੈ। ਐਨਾ ਹੀ ਸਮਾਂ ਲੱਗੇਗਾ ਵਾਇਰਸ ਤੋਂ ਛੁਟਕਾਰਾ ਪਾਉਣ ਦੇ ਲਈ। ਤਿੰਨ ਮਹੀਨੇ ਲਈ ਜਿਹੜੇ ਨੁਸਖੇ (ਫਾਰਮੂਲੇ) ਨੂੰ ਅਪਣਾਉਣਾ ਹੈ, ਉਹ ਵੀ ਬੜਾ ਸੌਖਾ ਹੈ। ਕਿਸੇ ਵੀ ਮਰੀਜ ਦੇ ਕੁੱਲ ਵਜ਼ਨ ਦੇ 2 ਫੀਸਦੀ ਹਿੱਸੇ ਦੇ ਬਰਾਬਰ ਫਲ ਅਤੇ ਸਲਾਦ-ਸਬਜ਼ੀਆਂ ਦੀ ਵਰਤੋਂ ਕਰੋ। ਯਾਨੀ 70 ਕਿਲੋ ਵਾਲੇ ਵਿਅਕਤੀ ਲਈ 2 ਫੀਸਦੀ ਦਾ ਮਤਲਬ ਹੈ 1400 ਗਰਾਮ ਫਲ ਅਤੇ ਸਬਜ਼ੀਆਂ ਦੀ ਦਵਾਈ ਵਜੋਂ ਵਰਤੋਂ ਕਰਨੀ ਹੈ। ਇਹਨਾਂ ਵਿੱਚ ਫਲਾਂ ਅਤੇ ਸਬਜ਼ੀਆਂ-ਸਲਾਦ ਦੀ ਵਰਤੋਂ ਬਰਾਬਰ ਬਰਾਬਰ ਕਰਨੀ ਹੈ ਯਾਨੀ 70 ਕਿਲੋ ਦੇ ਵਿਅਕਤੀ ਲਈ 700-700 ਗਰਾਮ ਫਲ ਅਤੇ ਸਬਜ਼ੀਆਂ-ਸਲਾਦ (ਯਾਨੀ ਕੱਚੀਆਂ ਸਬਜ਼ੀਆਂ) ਲੈਣੀਆਂ ਹੋਣਗੀਆਂ, ਪਰ ਇਹ ਦਵਾਈ ਵਜੋਂ ਵਾਧੂ ਖਾਣੀਆਂ ਪੈਣਗੀਆਂ। ਇਸ ਤੋਂ ਇਲਾਵਾ ਘਰ ਦੀਆਂ ਆਮ ਦਾਲਾਂ-ਸਬਜ਼ੀਆਂ ਖਾਣੀਆਂ ਹੀ ਖਾਣੀਆਂ ਹਨ। ਦੂਸਰੀ ਗੱਲ ਇਹ ਹੈ ਕਿ ਦੋ ਤਰ੍ਹਾਂ ਦੀਆਂ ਚੀਜ਼ਾਂ ਤੋਂ ਵਿਅਕਤੀ ਨੂੰ ਪ੍ਰਹੇਜ਼ ਰੱਖਣਾ ਪਵੇਗਾ। ਇੱਕ ਖੁਰਾਕ ਉਹ ਨਹੀਂ ਖਾਣੀ ਜਿਹੜੀ ਜਾਨਵਰਾਂ ਤੋਂ ਹਾਸਲ ਹੁੰਦੀ ਹੈ, ਯਾਨੀ ਦੁੱਧ ਪਦਾਰਥ, ਅੰਡਾ, ਮੁਰਗਾ-ਮੀਟ ਆਦਿ ਅਤੇ ਦੂਸਰੀਆਂ ਉਹ ਚੀਜ਼ਾਂ ਜਿਹੜੀ ਫੈਕਟਰੀਆਂ ਵਿੱਚ ਬਣਦੀਆਂ ਹਨ, ਜਿਵੇਂ ਬਿਸਕੁਟ ਹਨ, ਬਰੈੱਡ ਹੈ। ਇਹਨਾਂ ਚੀਜ਼ਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਇਹਨਾਂ ਚੀਜ਼ਾਂ ਨੂੰ ਅਗਲੇ ਤਿੰਨ ਮਹੀਨੇ ਲਈ ਛੱਡ ਦੇਣਾ ਚਾਹੀਦਾ ਹੈ।

ਮੈਂ ਜੋ ਕੁੱਝ ਦੱਸਿਆ ਹੈ, ਇਸ ਸਬੰਧੀ ਤੁਹਾਡੇ ਮਨ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਹੋ ਸਕਦੇ ਹਨ। ਇਹ ਸਾਰੇ ਸਵਾਲ ਨੋਟ ਕਰ ਲੈਣੇ ਚਾਹੀਦੇ ਹਨ। ਇਹਨਾਂ ਦੇ ਜਵਾਬ ਫੇਰ ਦਿੱਤੇ ਜਾ ਸਕਦੇ ਹਨ। ਮੇਰੇ ਵੱਲੋਂ ਸਵਾਲਾਂ ਦੇ ਜਵਾਬ ਤਾਂ ਦਿੱਤੇ ਹੀ ਜਾਣਗੇ ਪਰ ਮੇਰਾ ਕਹਿਣਾ ਹੈ ਕਿ ਵਾਇਰਸ ਦਾ ਜਿਹੜਾ ਡਰ ਹੈ ਇਸ ਨੂੰ ਭਜਾਉਣਾ ਹੈ। ਘਰ ਵਿੱਚ ਬੰਦ ਹੋ ਕੇ ਨਹੀਂ, ਸਿਰਫ ਹੱਥਾਂ ਨੂੰ ਧੋ ਕੇ ਨਹੀਂ ਬਲਕਿ ਆਪਣੀ ਸਮਝ ਨੂੰ ਵਧਾ ਕੇ, ਆਪਣੀ ਸਿੱਖਿਆ ਨੂੰ ਵਧਾ ਕੇ।

ਨੋਟਇਸ ਆਰਟੀਕਲ ਨੂੰ ਨਾਜ਼ਰ ਸਿੰਘ ਬੋਪਾਰਾਏ ਨੇ ਅਨੁਵਾਦ ਕੀਤਾ ਹੈ।