ਸ਼ੇਅਰ ਮਾਰਕੇਟ ਲਈ ਇਤਿਹਾਸਕ ਫੈਸਲਾ – ਕਰੰਸੀ ਅਤੇ ਡੇਰੇਵੇਟਿਵ ਮਾਰਕੇਟ ਦੇ ਸਮੇਂ ‘ਚ ਬਦਲਾਅ

0
429

ਕਰੰਸੀ ਅਤੇ ਡੇਰੇਵੇਟਿਵ ਮਾਰਕੇਟ ‘ਚ ਟ੍ਰੇਡਿੰਗ ਦਾ ਨਵਾਂ ਸਮਾਂ ਸਵੇਰੇ 10 ਤੋਂ 2 ਵਜ੍ਹੇ ਤੱਕ

ਨਵੀਂ ਦਿੱਲੀ. ਸਰਕਾਰ ਵਲੋਂ ਕਰੰਸੀ ਅਤੇ ਡੇਰੇਵੇਟਿਵ ਮਾਰਕੇਟ ਦੇ ਟ੍ਰੇਡਿੰਗ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਸਰਕਾਰ ਵਲੋਂ ਲਿਆ ਗਿਆ ਇਹ ਇਤਿਹਾਸਕ ਫੈਸਲਾ ਹੈ, ਜੋ 7 ਅਪ੍ਰੈਲ ਤੋਂ ਲਾਗੂ ਹੋ ਜਾਏਗਾ। ਇਹ ਬਦਲਾਅ 17 ਅਪ੍ਰੈਲ ਤੱਕ ਲਾਗੂ ਰਹੇਗਾ। ਹੁਣ ਮਾਰਕੇਟ ਖੁਲਣ ਦਾ ਨਵਾਂ ਸਮਾਂ ਸਵੇਰੇ 10 ਤੋਂ 2 ਵਜ੍ਹੇ ਤੱਕ ਰਹੇਗਾ। ਇਕਵਟੀ ਮਾਰਕੇਟ ਦੇ ਸਮੇਂ ਵਿੱਚ ਹਾਲੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮਾਰਕੇਟ ਖੁਲਣ ਕਾਰਨ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਸੀ। ਪਹਿਲਾਂ ਕਰੰਸੀ ਮਾਰਕੇਟ ਰਾਤ ਦੇ 11 ਵਜ੍ਹੇ ਤੱਕ ਕੰਮ ਹੁੰਦਾ ਸੀ। ਸਰਕਾਰ ਵਲੋਂ ਚੁੱਕੇ ਗਏ ਇਸ ਕਦਮ ਨੂੰ ਸਹੀ ਕਰਾਰ ਦਿੱਤਾ ਜਾ ਸਕਦਾ ਹੈ ਕਿਉੰਕਿ ਇਸ ਨਾਲ ਕੋਰੋਨਾ ਕਾਰਨ ਲਗਾਤਾਰ ਡਿੱਗ ਰਹੀ ਆਰਥਿਕਤਾ ਨੂੰ ਲਗਾਮ ਲਾਉਣ ਵਿੱਚ ਮਦਦ ਮਿਲੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2UXezH7 ‘ਤੇ ਕਲਿੱਕ ਕਰੋ।