ਬੇਅੰਤ ਕੌਰ ਨੇ ਕੈਨੇਡਾ ਪੁਲਿਸ ਨੂੰ ਕੀਤੀ ਸ਼ਿਕਾਇਤ, ਲਵਪ੍ਰੀਤ ਦੀ ਮੌਤ ‘ਤੇ ਵਾਇਰਲ ਹੋ ਰਹੇ ਸੁਸਾਈਡ ਨੋਟ ਬਾਰੇ ਕੀਤੇ ਖੁਲਾਸੇ, ਪੜ੍ਹੋ ਕੀ-ਕੀ ਦੱਸਿਆ

0
2635

ਬਰਨਾਲਾ | ਲਵਪ੍ਰੀਤ ਖੁਦਕੁਸ਼ੀ ਮਾਮਲੇ ‘ਚ ਸਭ ਤੋਂ ਵੱਡਾ ਸਵਾਲ ਬੇਅੰਤ ਕੌਰ ਦੇ ਡਿਪੋਰਟ ਹੋਣ ਨੂੰ ਲੈ ਕੇ ਉਠ ਰਿਹਾ ਹੈ।

ਇਕ ਟੀ.ਵੀ. ਚੈਨਲ ਨਾਲ ਗੱਲਬਾਤ ਦੌਰਾਨ ਲਵਪ੍ਰੀਤ ਬਾਰੇ ਬੇਅੰਤ ਕੌਰ ਨੇ ਕਿਹਾ ਕਿ ਉਹ ਬਹੁਤ ਚੰਗੇ ਸਨ। ਸਾਡੀ ਰਿਸ਼ਤੇਦਾਰੀ ‘ਚ ਹੀ ਇਹ ਰਿਸ਼ਤਾ ਹੋਇਆ ਸੀ। ਦੋਵੇਂ ਪਰਿਵਾਰ ਇਕ-ਦੂਜੇ ਨੂੰ ਜਾਣਦੇ ਸਨ।

ਸੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਪੋਸਟਾਂ ਤੋਂ ਨਿਰਾਸ਼ ਬੇਅੰਤ ਕੌਰ ਨੇ ਕਿਹਾ ਕਿ ਸੱਚਾਈ ਨੂੰ ਜਾਣੇ ਬਿਨਾਂ ਇੰਝ ਕਰਨਾ ਗਲਤ ਹੈ। ਕਿਸੇ ਨੇ ਮੇਰੇ ਬਾਰੇ ਨਹੀਂ ਪੁੱਛਿਆ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ।

ਉਸ ਨੇ ਕਿਹਾ ਕਿ ਸਵੇਰ ਦੇ ਸਾਢੇ 4 ਵੱਜੇ ਸਨ, ਜਦੋਂ ਮੈਨੂੰ ਉਨ੍ਹਾਂ ਦੀ ਮੌਤ ਬਾਰੇ ਦੱਸਿਆ ਗਿਆ। ਮੈਂ ਕਾਲ ਵੀ ਕਰਨੀ ਚਾਹੀ ਪਰ ਕਿਸੇ ਨੇ ਰਿਸੀਵ ਨਹੀਂ ਕੀਤੀ, ਕਹਿ ਦਿੱਤਾ ਕਿ ਲਵਪ੍ਰੀਤ ਨੇ ਸੁਸਾਈਡ ਕਰ ਲਿਆ ਹੈ।

ਇਹ ਕਿਸੇ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ। ਕੋਈ ਰਿਪੋਰਟ ਤੱਕ ਨਹੀਂ ਆਈ ਤਾਂ ਕੋਈ ਇਹ ਕਿਵੇਂ ਕਹਿ ਸਕਦਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਜਾਂ ਉਹ ਨਸ਼ੇ ਨਾਲ ਮਰੇ।

ਬੇਅੰਤ ਕੌਰ ਨੇ ਕਿਹਾ ਕਿ ਫੋਨ ‘ਤੇ ਹੋਈ ਗੱਲਬਾਤ ਦੌਰਾਨ ਲਵਪ੍ਰੀਤ ਨੇ ਕਿਹਾ ਸੀ ਕਿ ਤੂੰ ਆਪਣੇ ਡਾਕੂਮੈਂਟਸ ਭੇਜ ਦੇਵੀਂ। ਮੈਂ ਕੰਮ ‘ਤੇ ਸੀ ਤੇ ਕਿਹਾ ਕਿ ਫ੍ਰੀ ਹੋ ਕੇ ਭੇਜ ਦਿਆਂਗੀ। ਵੀਰਵਾਰ ਮੈਂ ਜੌਬ ਲੈਟਰ ਲੈਣੀ ਸੀ ਤੇ ਕਿਹਾ ਕਿ ਵੀਰਵਾਰ ਸਾਰੇ ਡਾਕੂਮੈਂਟਸ ਸਕੈਨ ਕਰਕੇ ਭੇਜ ਦਿਆਂਗੀ।

ਗੱਲਬਾਤ ਦੌਰਾਨ ਕਦੇ ਵੀ ਇੰਝ ਨਹੀਂ ਲੱਗਾ ਕਿ ਉਹ ਅਜਿਹਾ ਕਦਮ ਚੁੱਕ ਸਕਦੇ ਹਨ। ਜੇਕਰ ਉਨ੍ਹਾਂ ਦੇ ਘਰਦਿਆਂ ਨੂੰ ਲੱਗਾ ਸੀ ਕਿ ਉਹ ਸਟ੍ਰੈੱਸ ‘ਚ ਹਨ ਤਾਂ ਉਹ ਮੈਨੂੰ ਫੋਨ ‘ਤੇ ਦੱਸ ਸਕਦੇ ਸਨ।

ਵਾਇਰਲ ਹੋ ਰਹੇ ਸੁਸਾਈਡ ਨੋਟ ਬਾਰੇ ਬੇਅੰਤ ਨੇ ਕਿਹਾ ਕਿ ਉਹ 2019 ਦਾ ਹੈ। ਸਾਡੇ ਵਿਆਹ ਤੋਂ ਇਕ ਮਹੀਨੇ ਬਾਅਦ ਦਾ ਹੈ, ਜਦੋਂ ਉਨ੍ਹਾਂ ਮੈਨੂੰ ਭੇਜਿਆ ਸੀ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਕਿਉਂ ਭੇਜਿਆ ਤਾਂ ਉਨ੍ਹਾਂ ਫੋਟੋ ਭੇਜ ਕੇ ਮੈਸੇਜ ਕਰ ਦਿੱਤਾ ਕਿ ਜੇ ਮੈਂ ਕਿਸੇ ਨੂੰ ਵੀ ਦੱਸਿਆ ਮੈਂ ਸੱਚਮੁਚ ਸੁਸਾਈਡ ਕਰ ਲਵਾਂਗਾ।

ਡਿਪੋਰਟ ਹੋਣ ਬਾਰੇ ਉਸ ਨੇ ਕਿਹਾ ਕਿ ਮੈਂ ਇਸ ਬਾਰੇ ਕਿਸੇ ਕੋਈ ਗੱਲ ਨਹੀਂ ਕੀਤੀ ਕਿ ਡਿਪੋਰਟ ਨਾ ਹੋਣ ਦੇਵੋ।

ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਕੋਰਟ ‘ਚ ਲੈ ਕੇ ਗਏ ਤਾਂ ਮੈਂ ਕੇਸ ਲੜਾਂਗੀ। ਮੈਂ ਪਿੱਛੇ ਨਹੀਂ ਹਟਾਂਗੀ। ਇਸ ਸਬੰਧੀ ਕੈਨੈਡਾ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3gZFO0l ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)