ਜਲੰਧਰ. ਮੰਗਲਵਾਰ ਸੂਬੇ ‘ਚ ਵੈਸਟ੍ਰਨ ਡਿਸਟਰਬੈਂਸ ਦੇ ਅਸਰ ਕਰਕੇ ਦਿਨ ‘ਚ ਬੱਦਲ ਛਾਏ ਹਨ। ਫਗਵਾੜਾ ਅਤੇ ਜਲੰਧਰ ਦੇ ਨੇੜਲੇ ਇਲਾਕਿਆਂ ‘ਚ ਹਲਕੀ ਬੂੰਦਾਬਾਂਦੀ ਹੋ ਰਹੀ ਹੈ। ਅੱਜ ਸ਼ਾਮ ਤੱਕ ਇਸੇ ਤਰੀਕੇ ਨਾਲ ਮੀਂਹ ਪੈਣ ਦੇ ਆਸਾਰ ਹਨ। ਬੁੱਧਵਾਰ ਨੂੰ ਵੀ ਮੀਂਹ ਪੈ ਸਕਦਾ ਹੈ। ਅੱਜ ਤਾਪਮਾਨ 10 ਤੋਂ 14 ਡਿਗਰੀ ਵਿਚਾਲੇ ਰਹੇਗਾ।
ਸੋਮਵਾਰ ਨੂੰ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਅਤੇ ਘੱਟ ਤੋਂ ਘੱਟ ਤਿੰਨ ਡਿਗਰੀ ਰਿਹਾ। ਹਵਾ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਜਿਸ ਕਾਰਨ ਠੰਡ ਵੱਧੀ ਹੈ। ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ‘ਚ ਪਏ ਮੀਂਹ ਕਾਰਨ ਠੰਡ ਦਾ ਜ਼ੋਰ ਜਾਰੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ ‘ਚ ਵੀ ਦਿਨ ਭਰ ਹਲਕੀ ਬੂੰਦਾਬਾਂਦੀ ਹੁੰਦੀ ਰਹੀ ਅਤੇ ਸ਼ਹਿਰ ਦਾ ਤਾਪਮਾਨ ਘੱਟੋ-ਘੱਟ 11.3 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ ਛੇ ਡਿਗਰੀ ਵੱਧ ਹੈ।
ਉਤਰੀ ਭਾਰਤ ‘ਚ ਬਰਫ਼ਬਾਰੀ ਕਾਰਨ ਬਣੀ ਰਹੇਗੀ ਸ਼ੀਤ ਲਹਿਰ
ਦੋਆਬਾ ਕਾਲਜ ਦੇ ਭੁਗੋਲ ਡਿਪਾਰਟਮੈਂਟ ਦੇ ਮੁਖੀ ਪ੍ਰੋਫੈਸਰ ਦਲਜੀਤ ਸਿੰਘ ਦੇ ਮੁਤਾਬਕ ਅਗਲੇ ਦੋ ਦਿਨ ਤਕ ਮੀਂਹ ਦਾ ਮੌਸਮ ਬਣਿਆ ਰਹੇਗਾ। ਉਸ ਤੋਂ ਬਾਅਦ ਆਸਮਾਨ ਸਾਫ਼ ਰਹੇਗਾ ਪਰ ਪਹਾੜਾਂ ‘ਚ ਹੋਈ ਬਰਫ਼ਬਾਰੀ ਕਰਕੇ ਸ਼ੀਤ ਲਹਿਰ ਬਣੀ ਰਹੇਗੀ। ਲੋਹੜੀ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ।
Nice
Comments are closed.