ਕੋਰੋਨਾ ਖ਼ਿਲਾਫ਼ ਜੰਗ : ਟਰੰਪ ਨੇ ਮੋਦੀ ਨਾਲ ਮਿਲਾਈਆ ਹੱਥ, ਭਾਰਤ ਨੂੰ ਮਿਲਣਗੇ 29 ਲੱਖ ਡਾਲਰ, ਅਮਰੀਕਾ ‘ਚ ਹੁਣ ਤੱਕ 1544 ਦੀ ਮੌਤ

0
491

ਟਰੰਪ ਦਾ 64 ਦੇਸ਼ਾਂ ਨੂੰ 174 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ

ਨਵੀਂ ਦਿੱਲੀ. ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਾਰ ਝੇਲ ਰਹੀ ਹੈ। ਭਾਰਤ ਵਿੱਚ ਵੀ ਲਗਾਤਾਰ ਇਸਦਾ ਪ੍ਰਕੋਪ ਵੱਧ ਰਿਹਾ ਹੈ। ਇਸ ਦੌਰਾਨ, ਅਮਰੀਕਾ ਨੇ ਮਦਦ ਲਈ ਦੂਜੇ ਦੇਸ਼ਾਂ ਵੱਲ ਹੱਥ ਵਧਾਇਆ ਹੈ। ਅਮਰੀਕਾ ਨੇ ਭਾਰਤ ਨੂੰ 29 ਲੱਖ ਡਾਲਰ ਦੇਣ ਦੇ ਨਾਲ 64 ਦੇਸ਼ਾਂ ਨੂੰ 174 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇੱਥੇ, ਅਮਰੀਕਾ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹੁਣ ਇਹ ਅੰਕੜਾ 100,000 ਨੂੰ ਪਾਰ ਕਰ ਗਿਆ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਟਰੈਕਰ ਨੇ ਇਹ ਅੰਕੜੇ ਪੇਸ਼ ਕੀਤੇ ਹਨ।

ਕੋਰੋਨਾ ਦਾ ਮੁਕਾਬਲਾ ਕਰਨ ਲਈ 2000 ਅਰਬ ਡਾਲਰ ਦੇ ਪ੍ਰੋਤਸਾਹਨ ਵਿਧੇਅਕ ‘ਤੇ ਕੀਤੇ ਹਸਤਾਖਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਹਜ਼ਾਰ ਅਰਬ ਡਾਲਰ ਦੇ ਪ੍ਰੋਤਸਾਹਨ ਵਿਧੇਅਕ ‘ਤੇ ਹਸਤਾਖਰ ਕੀਤੇ ਹਨ ਤਾਂ ਜੋ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਅਤੇ ਆਰਥਿਕਤਾ ਨੂੰ ਬਚਾਉਣ ਵਿਚ ਦੇਸ਼ ਦੀ ਜਨਤਾ ਦੀ ਮਦਦ ਕੀਤੀ ਜਾ ਸਕੇ। ਅਮਰੀਕਾ ਵਿਚ ਲਗਭਗ ਇਕ ਲੱਖ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ, ਜਦਕਿ ਦੇਸ਼ ਭਰ ਵਿਚ 1500 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਟਰੰਪ ਨੇ ਗਿਣਤੀ ਵਿਚ ਵਾਧਾ ਹੋਣ ਕਰਕੇ ਡਾਕਟਰੀ ਉਪਕਰਣਾਂ ਅਤੇ ਇਸ ਮਹਾਂਮਾਰੀ ਨਾਲ ਲੜਨ ਦੀਆਂ ਤਿਆਰੀਆਂ ਸੰਬੰਧੀ ਕਈ ਕਦਮ ਚੁੱਕੇ ਜਾਣ ਦਾ ਐਲਾਨ ਕੀਤਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।