ਵਿਧਾਨ ਸਭਾ ਸੈਸ਼ਨ : ਗੁਰਦੁਆਰਾ ਸੋਧ ਬਿੱਲ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖਲਅੰਦਾਜ਼ੀ ਨਹੀਂ – CM ਮਾਨ

0
98

ਚੰਡੀਗੜ੍ਹ| ਅੱਜ ਵਿਧਾਨ ਸਭਾ ਦੇ ਦੂਜੇ ਦਿਨ ਗੁੁਰਦੁਆਰਾ ਸੋਧ ਬਿੱਲ ਉਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰਦੁਆਰਾ ਸੋਧ ਬਿੱਲ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਨਹੀਂ। ਮਾਨ ਨੇ ਕਿਹਾ ਕਿ ਅਸੀਂ ਸੰਵਿਧਾਨ ਮੁਤਾਬਿਕ ਹੀ ਫੈਸਲੇ ਲੈ ਰਹੇ ਹਾਂ।

ਗੁਰਬਾਣੀ ਸਭ ਦੀ ਸਾਂਝੀ ਹੈ। ਇਸ ਉਤੇ ਕਿਸੇ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਗੁਰਬਾਣੀ ਪ੍ਰਸਾਰਣ ਕਰਨ ਲਈ ਕਿਸੇ ਇਕ ਚੈਨਲ ਨੇ ਠੇਕਾ ਨਹੀਂ ਲਿਆ।

ਸ਼੍ਰੋਮਣੀ ਕਮੇਟੀ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ 5 ਸਾਲ ਕਿਸੇ ਸੰਸਥਾ ਦੀਆਂ ਚੋਣਾਂ ਨਾਲ ਹੋਣ ਤਾਂ ਉਹ ਗੈਰਸੰਵਿਧਾਨਕ ਹੋ ਜਾਂਦੀ ਹੈ। ਐਸਜੀਪੀਸੀ ਦੀਆਂ ਤਾਂ ਪਿਛਲੇ 11 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ। SGPC ਤਾਂ ਆਪ ਕਾਰਜਕਾਰੀ ਕਮੇਟੀ ਹੈ। ਮਾਨ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਬਣਾਉਣ ਲਈ ਕਿਹਾ ਸੀ ਪਰ ਉਨ੍ਹਾਂ ਕੁਝ ਨਹੀਂ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਇਹ ਐਕਟ ਸੈਂਟਰ ਨਹੀਂ, ਸਟੇਟ ਐਕਟ ਹੈ।