ਜਲੰਧਰ | ਕੋਰੋਨਾ ਟੈਸਟਾਂ ਦਾ ਅੰਕੜਾ ਪੂਰਾ ਕਰਨ ਲਈ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜਲੰਧਰ ਸ਼ਹਿਰ ਵਿੱਚ ਥਾਂ-ਥਾਂ ਨਾਕੇ ਲਗਾ ਕੇ ਕੋਰੋਨਾ ਸੈਂਪਲ ਲੈ ਰਹੀਆਂ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਪਹਿਲਾਂ ਪੁਲਿਸ ਮੁਲਾਜ਼ਮ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਪਿਆ।
ਬੀਐਸਐਫ ਚੌਂਕ ਵਿੱਚ ਮਾਸਕ ਪਾ ਕੇ ਜਾ ਰਹੇ ਜ਼ਮੈਟੋ ‘ਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਨੇ ਰੋਕਿਆ ਅਤੇ ਟੈਸਟ ਕਰਵਾਉਣ ਲਈ ਕਿਹਾ।
ਨੌਜਵਾਨ ਨੇ ਸੈਂਕੜੇ ਵਾਰ ਕਿਹਾ ਕਿ ਮੈਂ ਕੰਮ ਉੱਤੇ ਜਾ ਰਿਹਾ ਹਾਂ ਮੈਨੂੰ ਜਾ ਲੈਣ ਦਿਓ ਪਰ ਪੁਲਿਸ ਮੁਲਾਜ਼ਮ ਨਾ ਮੰਨਿਆ। ਇਸ ਤੋਂ ਬਾਅਦ ਜ਼ਮੈਟੋ ਵਾਲੇ ਨੇ ਕਿਹਾ- ਤੁਸੀਂ ਧੱਕਾ ਕਰ ਰਹੇ ਹੋ, ਪਹਿਲਾਂ ਆਪਣਾ ਟੈਸਟ ਕਰਵਾਓ।
ਮੀਡੀਆ ਦੇ ਸਾਹਮਣੇ ਪੁਲਿਸ ਮੁਲਾਜ਼ਮ ਨੇ ਪਹਿਲਾਂ ਆਪਣਾ ਟੈਸਟ ਕਰਵਾਇਆ ਫਿਰ ਜ਼ਮੈਟੋ ਵਾਲੇ ਦਾ ਸੈਂਪਲ ਲਿਆ ਗਿਆ।