2 ਸਕੇ ਭਰਾਵਾਂ ਨੇ ਦੋਸਤ ਦੀ ਹੱਤਿਆ ਕਰਕੇ ਲਾਸ਼ ਵੇਈਂ ‘ਚ ਸੁੱਟੀ, 3 ਦਿਨਾਂ ਬਾਅਦ ਮਿਲੀ

0
592

ਜਲੰਧਰ | ਥਾਣਾ ਸਦਰ ਅਧੀਨ ਆਉਂਦੇ ਪਿੰਡ ਚਿੱਤੇਆਣੀ ਦੇ ਇਕ ਨੌਜਵਾਨ ਦਾ ਕਤਲ ਕਰਕੇ ਲਾਸ਼ ਮੀਰਪੁਰ ਵੇਈਂ ‘ਚ ਸੁੱਟ ਦਿੱਤੀ ਗਈ। 3 ਦਿਨਾਂ ਬਾਅਦ ਲਾਸ਼ ਮਿਲੀ ਤੇ 2 ਸਕੇ ਭਰਾਵਾਂ ਟੋਨੀ ਤੇ ਅਲਬਰਟ ‘ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ, ਜੋ 11 ਸਤੰਬਰ ਤੋਂ ਘਰੋਂ ਲਾਪਤਾ ਸੀ।

ਉਸ ਦੀ ਰਿਪੋਰਟ ਪਰਿਵਾਰ ਨੇ ਥਾਣਾ ਸਦਰ ‘ਚ ਕੀਤੀ ਸੀ। ਜਾਂਚ ਦੌਰਾਨ CCTV ਫੁਟੇਜ ‘ਚ ਉਹ ਅੰਤਿਮ ਵਾਰ ਇਲਾਕੇ ਦੇ ਹੀ ਰਹਿਣ ਵਾਲੇ 2 ਸਕੇ ਭਰਾਵਾਂ ਨਾਲ ਬਾਈਕ ‘ਤੇ ਬੈਠਾ ਜਾਂਦਾ ਦਿਖਾਈ ਦਿੱਤਾ ਸੀ। ਪੁਲਿਸ ਨੇ ਦੋਵਾਂ ਭਰਾਵਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿਛ ਕੀਤੀ ਤਾਂ ਉਨ੍ਹਾਂ ਹੱਤਿਆ ਦੀ ਗੱਲ ਕਬੂਲੀ।

ਉਨ੍ਹਾਂ ਤੋਂ ਪੁੱਛਗਿਛ ਤੋਂ ਬਾਅਦ ਪੁਲਿਸ ਨੇ ਮੀਰਪੁਰ ਵੇਈਂ ‘ਚੋਂ ਗੋਤਾਖੋਰਾਂ ਦੀ ਮਦਦ ਨਾਲ ਸੋਮਵਾਰ ਦੁਪਹਿਰ ਲਾਸ਼ ਦੀ ਭਾਲ ਸ਼ੁਰੂ ਕੀਤੀ। 2 ਘੰਟਿਆਂ ਬਾਅਦ ਲਾਸ਼ ਮੀਰਪੁਰ ਵੇਈਂ ਦੀਆਂ ਝਾੜੀਆਂ ‘ਚੋਂ ਮਿਲੀ। ਹਾਲਾਂਕਿ ਅਜੇ ਹੱਤਿਆ ਦਾ ਕਾਰਨ ਤੇ ਹੱਤਿਆ ਕਿਵੇਂ ਕੀਤੀ ਗਈ, ਇਹ ਸਪੱਸ਼ਟ ਨਹੀਂ ਹੋ ਸਕਿਆ।

ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ‘ਚ ਪਿੰਡ ਚਿੱਤੇਆਣੀ ਦੇ ਗੁਰਦੀਪ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਭਰਾ ਹਰਦੀਪ ਸਿੰਘ 11 ਸਤੰਬਰ ਤੋਂ ਪਤਨੀ ਨੂੰ ਪੇਕੇ ਛੱਡ ਕੇ ਘਰ ਆਇਆ ਸੀ। ਦੁਪਹਿਰ 11 ਵਜੇ ਉਹ ਕਿਸੇ ਨੂੰ ਦੱਸੇ ਬਿਨਾਂ ਕਿਤੇ ਚਲਾ ਗਿਆ। ਪਿੰਡ ਦੇ 2 ਨੌਜਵਾਨਾਂ ਦੀ ਨਿਸ਼ਾਨਦੇਹੀ ‘ਤੇ ਲਾਸ਼ ਨੂੰ ਬਰਾਮਦ ਕਰਕੇ ਆਰੋਪੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

(ਨੋਟ- ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here