ਜਲੰਧਰ ਦੇ 12 ਇਲਾਕੇ ਕੰਟੋਨਮੈਂਟ ਜ਼ੋਨ ‘ਚ, 135 ਟੀਮਾਂ ਕਰ ਰਹੀਆਂ ਸ਼ਹਿਰ ‘ਚ ਸਰਵੇ, 2917 ਲੌਕ ਹੋਮ ਕੁਆਰੰਟਾਇਨ

    0
    12270

    ਜਲੰਧਰ. ਕੋਰੋਨਾ ਸੰਕਟ ਕਾਰਨ ਸ਼ਹਿਰ ਵਿੱਚ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਅਲਰਟ ਹਨ। ਸ਼ਹਿਰ ਵਿੱਚ ਵੱਧਦੇ ਕੋਰੋਨਾ ਮਰੀਜ਼ਾਂ ਕਾਰਨ 12 ਇਲਾਕੇ ਕੰਟੋਨਮੈਂਟ ਜ਼ੋਨ ਵਿੱਚ ਆ ਚੁੱਕੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੀ ਘਰ-ਘਰ ਸਰਵੇ ਕਰ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਣ ਤੱਕ 2010 ਲੋਕਾਂ ਦੇ ਗਲੇ ਰਾਹੀਂ ਟੈਸਟ ਕੀਤੇ ਗਏ ਹਨ।

    ਡਾਕਟਰਾਂ ਦੀਆਂ ਟੀਮਾਂ ਵਲੋਂ 380 ਗਲੇ ਦੇ ਸਵੈਬ ਟੈਸਟ ਲਏ ਗਏ ਹਨ। ਸਿਵਲ ਹਸਪਤਾਲ ਵਿਖੇ ਬਣਾਏ ਗਏ ਫਲੂ ਕਾਰਨਰ ਵਿਖੇ 97 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਹੈ ਤੇ ਇਨਾਂ 97 ਵਿਅਕਤੀਆਂ ਦੇ ਟੈਸਟ ਲਈ ਨਮੂਨੇ ਲਏ ਗਏ ਹਨ।

    ਹੁਣ ਤੱਕ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ 709 ਲੋਕਾਂ ਦੀ ਪਹਿਚਾਣ ਕਰਕੇ ਸੈਂਪਲ ਲਏ ਗਏ ਹਨ ਅਤੇ ਉਨਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।

    ਪੜ੍ਹੋ, ਸ਼ਹਿਰ ਦੇ ਕਿਹੜੇ ਇਲਾਕੇ ਹਨ ਕੰਟੌਨਮੈਂਟ ਜ਼ੋਨ ‘ਚ

    ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟੈਨਮੈਂਟ ਜੋਨ ਆਨੰਦ ਨਗਰ, ਰਾਜਾ ਗਾਰਡਨ, ਰਵਿਦਾਸ ਨਗਰ, ਮਿੱਠਾ ਬਜ਼ਾਰ, ਨੀਲਾ ਮਹਿਲ, ਪੁਰਾਣੀ ਸਬਜ਼ੀ ਮੰਡੀ, ਨਰਾਇਣ ਨਗਰ, ਜੱਟ ਪੂਰਾ, ਬਸਤੀ ਸ਼ੇਖ, ਬਾਲਮੀਕੀ ਮੁਹੱਲਾ, ਮਖਦੂਮਪੁਰਾ, ਅਤੇ ਨਿਜ਼ਾਤਮ ਨਗਰ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਨੂੰ ਸੀਲ ਕੀਤਾ ਜਾ ਚੁੱਕਾ ਹੈ।

    6 ਮਰੀਜ਼ਾਂ ਨੂੰ ਦਿੱਤੀ ਜਾ ਚੁੱਕੀ ਹੈ ਸਿਵਿਲ ਹਸਪਤਾਲ ਤੋਂ ਛੁੱਟੀ

    ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਜਾਣਕਾਰੀ ਦਿੰਦੀਆਂ ਦੱਸਿਆ ਕਿ ਘਰ-ਘਰ ਜਾ ਕੇ ਸਰਵੇ ਕਰਨ ਲਈ 135 ਟੀਮਾਂ ਲਗਾਈਆਂ ਗਈਆਂ ਹਨ ਅਤੇ ਜਿਨਾਂ ਵਲੋਂ 11853 ਘਰਾਂ ਦਾ ਦੌਰਾ ਕਰਕੇ 51669 ਲੋਕਾਂ ਦੀ ਸਕਰੀਨਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 6617 ਲੋਕਾਂ ਨੂੰ ਹੋਮ ਕੁਆਰੰਟਾਇਨ ਕੀਤਾ ਗਿਆ ਹੈ ਜਿਨਾਂ ਵਿਚੋਂ 3699 ਵਲੋਂ 14 ਦਿਨਾਂ ਦਾ ਸਮਾਂ ਪੂਰਾ ਕੀਤਾ ਜਾ ਚੁੱਕਾ ਹੈ ਅਤੇ 2917 ਵਿਅਕਤੀਆਂ ਦਾ ਹੋਮ ਕੁਆਰੰਟੀਨ ਦਾ ਸਮਾਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਵੀ ਮਰੀਜ਼ ਨਾਜ਼ੁਕ ਹਾਲਤ ਵਿੱਚ ਨਹੀਂ ਹੈ ਜਦਕਿ 6 ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

    ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਪਰ ਆਪਣੇ ਆਪ ਨੂੰ ਹੋਮ ਕੁਆਰੰਟੀਨ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਜਲੰਧਰ ਵਾਸੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਨਾਂ ਦੇ ਸਰਗਰਮ ਸਹਿਯੋਗ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਹਰ ਹਾਲਤ ਵਿੱਚ ਜਿੱਤ ਲਿਆ ਜਾਵੇਗਾ।

    ਗੁਰੂ ਨਾਨਕ ਮਿਸ਼ਨ ਚੌਕ, ਸਕਾਈਲਾਰਕ ਚੌਕ, ਨਾਮਦੇਵ ਚੌਕ, ਪ੍ਰੈਸ ਕਲੱਬ ਚੌਕ, ਸ੍ਰੀ ਰਾਮ (ਨਹਿਰੂ ਗਾਰਡਨ) ਚੌਕ, ਲਵ ਕੁਸ਼ ਚੌਕ, ਫਗਵਾੜਾ ਗੇਟ, ਮਦਨ ਫਲੌਰ ਮਿਲ ਚੌਕ, ਸ਼ਾਸ਼ਤਰੀ ਮਾਰਕਿਟ, ਜੋਤੀ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਮੈਨਬਰੋ ਚੌਕ, ਮਾਲ ਰੋਡ, ਅਰਬਨ ਅਸਟੇਟ ਫੇਸ-2, ਪਿਮਸ ਰੋਡ ਅਤੇ ਹੋਰ ਥਾਵਾਂ ਵਿਖੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਫਲੈਗ ਮਾਰਚ ਕੱਢਿਆ ਗਿਆ।