ਤਰਨਤਾਰਨ ‘ਚ ਟ੍ਰਿਪਲ ਮਰਡਰ : ਇਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਬੇੇਰਹਿਮੀ ਨਾਲ ਮਾਰਿਆ

0
1471

ਤਰਨਤਾਰਨ, 8  ਨਵੰਬਰ| ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਤੁੰਗ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਬੀਤੀ ਰਾਤ ਪਤੀ-ਪਤਨੀ ਅਤੇ ਭਰਜਾਈ ਦੀ ਹੱਤਿਆ ਕਰ ਦਿੱਤੀ ਗਈ।

ਮ੍ਰਿਤਕਾਂ ਦੀ ਪਹਿਚਾਣ ਇਕਬਾਲ ਸਿੰਘ ਅਤੇ ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਵਜੋਂ ਹੋਈ ਹੈ। ਤਿੰਨਾਂ ਦੀਆਂ ਲਾਸ਼ਾਂ ਘਰ ਵਿਚ ਹੀ ਵੱਖ-ਵੱਖ ਕਮਰਿਆਂ ਵਿਚ ਪਈਆਂ ਹੋਈਆਂ ਸਨ, ਜਿਨ੍ਹਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਮੁੱਢਲੀ ਜਾਣਕਾਰੀ ਤੋਂ ਲੁੱਟ ਦਾ ਮਾਮਲਾ ਜਾਪਦਾ ਹੈ।

ਇਸ ਵਾਰਦਾਤ ਨਾਲ ਪੂਰਾ ਤੁੰਗ ਪਿੰਡ ਸਹਿਮ ਦੇ ਮਾਹੌਲ ਹੇਠ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।