ਲੁਧਿਆਣਾ ਤੋਂ ਮੰਦਭਾਗੀ ਖਬਰ : ਨਸ਼ੇ ਦੀ ਓਵਰਡੋਜ਼ ਨਾਲ ਵਿਆਹੁਤਾ ਦੀ ਮੌ.ਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

0
540

ਲੁਧਿਆਣਾ, 10 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੁੰਦਨਪੁਰੀ ਇਲਾਕੇ ਵਿਚ ਰਹਿਣ ਵਾਲੀ 23 ਸਾਲ ਦੀ ਵਿਆਹੁਤਾ ਦੀ ਦੇਰ ਰਾਤ ਨਸ਼ੇ ਨਾਲ ਮੌਤ ਹੋ ਗਈ। ਉਸ ਨੇ ਤਕਰੀਬਨ 2 ਮਹੀਨੇ ਪਹਿਲਾਂ ਹੀ ਗੁਰਦਾਸਪੁਰ ਦੇ ਰਹਿਣ ਵਾਲੇ ਕੀਰਤਨ ਨਾਲ ਦੂਜਾ ਵਿਆਹ ਕੀਤਾ ਸੀ। ਉਸ ਦੇ ਪਹਿਲੇ ਵਿਆਹ ਤੋਂ 2 ਬੱਚੇ ਹਨ।

ਕੀਰਤਨ ਨੇ ਦੱਸਿਆ ਕਿ ਉਹ ਪਤਨੀ ਨੂੰ ਉਸ ਦੇ ਪੇਕੇ ਘਰ ਨੇੜੇ ਪੀਰੂ ਬੰਦ ਇਲਾਕੇ ਵਿਚ ਛੱਡ ਕੇ ਆਇਆ ਸੀ। ਉਥੋਂ ਉਹ ਤਕਰੀਬਨ 2 ਘੰਟਿਆਂ ਬਾਅਦ ਨਸ਼ੇ ਵਿਚ ਧੁੱਤ ਹੋ ਕੇ ਪਰਤੀ। ਦੇਰ ਰਾਤ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਸਿਵਲ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹਸਪਤਾਲ ਪੁੱਜੀ ਲੜਕੀ ਦੀ ਮਾਂ ਨੇ ਕਿਹਾ ਕਿ ਉਸ ਦੀ ਧੀ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਨਹੀਂ ਆਈ। ਪਤੀ ਨੇ ਦੱਸਿਆ ਕਿ ਪਤਨੀ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰ ਰਹੀ ਸੀ। ਬੀਤੀ ਰਾਤ ਜਦੋਂ ਉਹ ਨਸ਼ੇ ਵਿਚ ਧੁੱਤ ਹੋ ਕੇ ਘਰ ਪੁੱਜੀ ਤਾਂ ਉਸ ਦੀ ਜੇਬ ਵਿਚੋਂ ਨਸ਼ਾ ਮਿਲਿਆ ਤੇ ਉਸ ਦਾ ਮੋਬਾਇਲ ਵੀ ਗਾਇਬ ਸੀ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)