Tiger ਦੀ ਭੈਣ Krishna Shroff ਨੂੰ ਵੀ ਮਿਲ ਰਹੇ ਫ਼ਿਲਮਾਂ ਦੇ ਆਫਰ, ਕਹਿੰਦੀ ਮੈਂ ਨਹੀਂ Bollywood ‘ਚ ਆਉਣਾ

0
1402

ਮੁੰਬਈ | ਐਕਸ਼ਨ ਹੀਰੋ ਟਾਈਗਰ ਸ਼ਰਾਫ ਦੀ ਭੈਣ ਤੇ ਬਾਲੀਵੁੱਡ ਦੇ ਸੀਨੀਅਰ ਕਲਾਕਾਰ ਜੈਕੀ ਸ਼ਰਾਫ ਦੀ ਧੀ ਕ੍ਰਿਸ਼ਨਾ ਸ਼ਰਾਫ ਨੂੰ ਕਈ ਫ਼ਿਲਮਾਂ ਦੇ ਆਫਰ ਮਿਲ ਚੁੱਕੇ ਹਨ, ਜਿਨ੍ਹਾਂ ਨੂੰ ਉਹ ਮਨ੍ਹਾ ਕਰ ਚੁੱਕੀ ਹੈ।

ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਉਹ ਇਸ ਬਾਰੇ ਬਿਲਕੁਲ ਸਪੱਸ਼ਟ ਹੈ ਕਿ ਉਹ ਐਕਟਿੰਗ ਨਹੀਂ ਕਰਨਾ ਚਾਹੁੰਦੀ। ਕ੍ਰਿਸ਼ਨਾ ਨੇ ਕਿਹਾ, “ਅਜਿਹਾ ਕੁਝ ਨਹੀਂ ਹੈ ਜੋ ਉਸ ਅੰਦਰ ਫਾਇਰ ਵਾਲੀ ਫੀਲਿੰਗ ਲਿਆਵੇ।”

ਕ੍ਰਿਸ਼ਨਾ ਨੇ ਕਿਹਾ ਕਿ ਫਿਟਨੈੱਸ ਅਜਿਹੀ ਚੀਜ਼ ਹੈ, ਜੋ ਉਸ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਹੈ ਪਰ ਉਸ ਮੁਤਾਬਕ ਫ਼ਿਲਮਾਂ ਅਸਲ ਵਿੱਚ ਕਦੇ ਵੀ ਅਜਿਹਾ ਕੰਮ ਨਹੀਂ ਰਿਹਾ ਜਿਸ ਨੂੰ ਕਰਨਾ ਚਾਹੁੰਦੀ ਹੋਵੇ।

ਇਹ ਪੁੱਛੇ ਜਾਣ ‘ਤੇ ਕਿ ਕੀ ਤੁਹਾਨੂੰ ਕਦੇ ਕਿਸੇ ਫ਼ਿਲਮ ਨੂੰ ਨਾਂਹ ਕਹਿਣ ਦਾ ਪਛਤਾਵਾ ਹੋਇਆ ਤਾਂ ਕ੍ਰਿਸ਼ਨਾ ਨੇ ਕਿਹਾ ਕਿ ਉਹ ਆਪਣੇ ਫੈਸਲਿਆਂ ਬਾਰੇ ਕਦੇ ਦੂਜੀ ਵਾਰ ਨਹੀਂ ਸੋਚਦੀ।