ਵਿਰੋਧੀਆਂ ‘ਤੇ ਵਰ੍ਹੇ CM ਮਾਨ : ਕਿਹਾ – ਦੂਜੀਆਂ ਪਾਰਟੀਆਂ ਨੇ ਆਪਣੇ ਕਾਰਜਕਾਲ ‘ਚ ਖੁਦ ਦਾ ਸੰਵਾਰਿਆ ਫਿਰ ਲੋਕਾਂ ਨੇ ਨਕਾਰਿਆ

0
513

ਚੰਡੀਗੜ੍ਹ, 9 ਜਨਵਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਟੈਗੋਰ ਥੀਏਟਰ ਵਿਖੇ ਸਹਿਕਾਰਤਾ ਵਿਭਾਗ ‘ਚ ਨਵੇਂ ਨਿਯੁਕਤ 520 ਦੇ ਕਰੀਬ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਲੋਹੜੀ ਦਾ ਤੋਹਫ਼ਾ ਦਿ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 18 ਜਨਵਰੀ ਨੂੰ ਇਸੇ ਥਾਂ ‘ਤੇ 590 ਦੇ ਕਰੀਬ ਹੋਰ ਨੌਕਰੀਆਂ ਦੇਵਾਂਗੇ। ਪੰਜਾਬੀਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੁਨੀਆ ਭਰ ‘ਚ ਪੰਜਾਬੀਆਂ ਨੇ ਆਪਣੀ ਧਾਕ ਜਮਾਈ ਹੋਈ ਹੈ।

May be an image of 5 people, dais and text

ਉੁਨ੍ਹਾਂ ਕਿਹਾ ਕਿ ਮੇਰੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਜੋ ਉਨ੍ਹਾਂ ਦੇ ਘਰਾਂ ‘ਚ ਤਰੱਕੀਆਂ ਦੇ ਚਿਰਾਗ ਬਲਣ। ਉਨ੍ਹਾਂ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਰੋਜ਼ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹਨ ਪਰ ਆਪਣੇ ਕਾਰਜਕਾਲ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਬਜਾਏ ਆਪਣਾ ਹੀ ਫ਼ਾਇਦਾ ਦੇਖਿਆ ਹੈ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਕੰਮ ਪੰਜਾਬ ਦੀ ਤਰੱਕੀ ਵਾਸਤੇ ਸੋਚਣਾ ਅਤੇ ਅੱਗੇ ਵਧਣਾ ਹੈ ਅਤੇ ਵਿਰੋਧੀ ਜੋ ਕਹਿੰਦੇ ਹਨ, ਇਸ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਲਿਆ ਕਿਉਂਕਿ ਉਹ ਘਾਟੇ ‘ਚ ਸੀ।

ਵੇਖੋ ਪੂਰੀ ਵੀਡੀਓ

https://www.facebook.com/punjabibulletinworld/videos/1143955936599197

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਝਾਂਕੀ ਨੂੰ ਰੱਦ ਕਰਨ ‘ਤੇ CM ਮਾਨ ਨੇ ਇਹ ਵੀ ਕਿਹਾ ਕਿ ਸ਼ਹੀਦਾਂ ਦੀਆਂ ਝਾਂਕੀਆਂ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਹਨ? 26 ਜਨਵਰੀ ਤੋਂ ਬਾਅਦ ਉਹ ਪੰਜਾਬ ਦੀ ਤਿਆਰ ਕੀਤੀ ਝਾਂਕੀ ਨੂੰ ਹਰ ਪਿੰਡ ਵਿਚ ਲੈ ਕੇ ਜਾਣਗੇ ਅਤੇ ਪੁੱਛਣਗੇ ਕਿ ਇਸ ਵਿਚ ਗਲਤ ਕੀ ਹੈ।

ਸੀਐਮ ਮਾਨ ਨੇ ਕਿਹਾ – ਦੇਸ਼ ਦੀ ਆਜ਼ਾਦੀ ਵਿਚ ਪੰਜਾਬੀਆਂ ਦਾ 90 ਫੀਸਦੀ ਯੋਗਦਾਨ ਰਿਹਾ ਹੈ। ਸਾਡੇ ਬਿਨਾਂ ਉਹ ਸ਼ਹੀਦੀ ਦਿਵਸ ਕਿਵੇਂ ਮਨਾ ਸਕਦੇ ਹਨ? ਸਾਡੀ ਝਾਂਕੀ ਨੂੰ ਰਿਜੈਕਟ ਕਰ ਦਿੱਤਾ ਗਿਆ। ਪਹਿਲੀ ਝਾਂਕੀ ਵਿਚ ਭਗਤ ਸਿੰਘ, ਸੁਖਦੇਵ ਗੁਰੂ, ਲਾਲਾ ਲਾਜਪਤ ਰਾਏ ਅਤੇ ਸ਼ਹੀਦਾਂ ਨੂੰ ਦਿਖਾਇਆ ਗਿਆ ਸੀ। ਦੂਜੀ ਝਾਂਕੀ ਪਹਿਲੀ ਸਿੱਖ ਯੋਧਾ ਔਰਤ ਮਾਈ ਭਾਗੋ ਬਾਰੇ ਸੀ। ਮੋਹਾਲੀ ਵਿਚ ਚੱਲ ਰਿਹਾ ਮਹਿਲਾ ਫੌਜ ਸਿਖਲਾਈ ਕੇਂਦਰ ਉਨ੍ਹਾਂ ਦੇ ਨਾਂ ’ਤੇ ਚੱਲਦਾ ਦਿਖਾਇਆ ਗਿਆ। ਪੰਜਾਬ ਦਾ ਸੱਭਿਆਚਾਰ ਦਿਖਾਇਆ ਪਰ ਇਸ ਨੂੰ ਰਿਜੈਕਟ ਕਰ ਦਿੱਤਾ ਗਿਆ ਪਰ ਅਸੀਂ ਨਹੀਂ ਰੁਕਾਂਗੇ।

May be an image of 5 people and text

ਸੀਐਮ ਭਗਵੰਤ ਮਾਨ ਨੇ 1 ਜਨਵਰੀ ਨੂੰ ਖਰੀਦੇ ਗਏ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਵਿਰੋਧ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ 2 ਹੋਰ ਪ੍ਰਾਈਵੇਟ ਪਲਾਂਟ ਵੀ ਖਰੀਦਣ ਲਈ ਤਿਆਰ ਹਨ। ਪਹਿਲੀ ਜਨਵਰੀ ਤੋਂ ਓਹੀ ਥਰਮਲ ਪਲਾਂਟ ਜਿਸ ਤੋਂ ਉਨ੍ਹਾਂ ਨੂੰ 7.05 ਰੁਪਏ ਵਿਚ ਬਿਜਲੀ ਮਿਲ ਰਹੀ ਸੀ, ਉਹ 4.5 ਰੁਪਏ ਵਿਚ ਬਿਜਲੀ ਪੈਦਾ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਅੱਜ ਸੀ.ਐਮ. ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿਚ ਸਹਿਕਾਰਤਾ ਵਿਭਾਗ ਵਿਚ ਨਿਯੁਕਤ ਕੀਤੇ ਜਾਣ ਵਾਲੇ 520 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਪੁੱਜੇ ਸਨ। CM ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਘਾਟੇ ਵਿਚ ਵਿਭਾਗ ਵੇਚਦਾ ਰਿਹਾ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਨੇ ਗੰਗਾ ਨੂੰ ਉਲਟਾ ਕਰ ਦਿੱਤਾ ਹੈ।

May be an image of 5 people and dais

ਪੰਜਾਬ ਸਰਕਾਰ ਨੇ ਘਾਟੇ ਵਿਚ ਚੱਲ ਰਿਹਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਹੈ, ਜਿਸ ਦਾ ਵਿਰੋਧ ਹੋ ਰਿਹਾ ਹੈ। ਸੀਐਮ ਮਾਨ ਨੇ ਕਿਹਾ ਕਿ 2015 ਤੋਂ ਬੰਦ ਪਈ ਝਾਰਖੰਡ ਕੋਲੇ ਦੀ ਖਾਣ ਨੂੰ ‘ਆਪ’ ਸਰਕਾਰ ਨੇ ਖੋਲ੍ਹਿਆ ਸੀ। ਜਿਥੋਂ ਇੰਨਾ ਕੋਲਾ ਨਿਕਲਦਾ ਹੈ ਕਿ ਸਾਨੂੰ ਕਈ ਵਾਰ ਮਾਈਨਿੰਗ ਬੰਦ ਕਰਨੀ ਪਈ।

ਪੰਜਾਬ ਵਿਚ 5 ਥਰਮਲ ਪਲਾਂਟਾਂ ਵਿਚੋਂ ਸਿਰਫ਼ 2 ਹੀ ਸਰਕਾਰੀ ਸਨ। ਤੀਸਰਾ ਪੰਜਾਬ ਸਰਕਾਰ ਨੇ ਖਰੀਦ ਲਿਆ ਹੈ ਤਾਂ ਜੋ ਇਸ ਵਿਚ ਝਾਰਖੰਡ ਤੋਂ ਆਉਣ ਵਾਲਾ ਕੋਲਾ ਵਰਤਿਆ ਜਾ ਸਕੇ। ਇਸ ਨਾਲ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇਗੀ। ਅਸੀਂ ਅਗਲੇ ਦੋ ਹੋਰ ਥਰਮਲ ਪਲਾਂਟ ਵੀ ਖਰੀਦਣਾ ਚਾਹੁੰਦੇ ਹਾਂ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ 40 ਹਜ਼ਾਰ ਅਸਾਮੀਆਂ ‘ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਕਿਸੇ ਵੀ ਭਰਤੀ ਵਿਚ ਕੋਈ ਖਾਮੀ ਸਾਹਮਣੇ ਨਹੀਂ ਆਈ।