ਜਲੰਧਰ/ਭੋਗਪੁਰ | ਜਲੰਧਰ-ਜੰਮੂ ਨੈਸ਼ਨਲ ਹਾਈਵੇ ‘ਤੇ ਇਕ ਦਰਦਨਾਕ ਹਾਦਸੇ ‘ਚ ਐਕਟਿਵਾ ਸਵਾਰ ਪਿਤਾ, ਪੁੱਤਰ ਤੇ ਬੇਟੀ ਦੀ ਮੌਤ ਅਤੇ ਇਕ ਔਰਤ ਤੇ ਬੱਚੇ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਐਕਟਿਵਾ ‘ਤੇ ਪਤੀ-ਪਤਨੀ ਤੇ 3 ਛੋਟੇ ਬੱਚੇ ਸਵਾਰ ਸਨ। ਜਦੋਂ ਇਹ ਹਾਈਵੇ ‘ਤੇ ਪਚਰੰਗਾ ਦੇ ਇਕ ਪੁਲ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਇੰਡੈਵਰ ਗੱਡੀ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਦੇ ਪਰਖਚੇ ਉਡ ਗਏ।
ਹਾਦਸੇ ਦੀ ਸੂਚਨਾ ਮਿਲਣ ‘ਤੇ ਪਚਰੰਗਾ ਬਜ਼ਾਰ ਦੇ ਦੁਕਾਨਦਾਰ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚੇ ਤੇ ਜ਼ਖਮੀਆਂ ਨੂੰ ਨੇੜੇ ਦੇ ਢਾਬੇ ‘ਤੇ ਲਿਜਾਇਆ ਗਿਆ। ਉਦੋਂ ਤੱਕ ਐਕਟਿਵਾ ਚਾਲਕ ਨੌਜਵਾਨ (35), ਉਸ ਦੀ ਬੇਟੀ (4) ਤੇ ਬੇਟੇ (2) ਦੀ ਮੌਤ ਹੋ ਚੁੱਕੀ ਸੀ। ਔਰਤ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਤੇ ਉਸ ਦੇ ਇਕ ਬੇਟੇ (5) ਦੀ ਇਕ ਲੱਤ ਕੱਟੀ ਗਈ।
ਸੂਚਨਾ ਮਿਲਣ ‘ਤੇ ਹਾਈ ਪੈਟਰੋਲਿੰਗ ਗੱਡੀ ਦੀ ਟੀਮ ਨੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਚੌਕੀ ਪਚਰੰਗਾ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਕਟਿਵਾ ਸਵਾਰ ਪਰਿਵਾਰ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਜੌੜਾ ਦਾ ਦੱਸਿਆ ਜਾ ਰਿਹਾ ਹੈ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।