ਪੰਜਾਬ ‘ਚ ਇਸ ਵਾਰ ਵੈਲੇਨਟਾਇਨ ਡੇ ਵਾਲੇ ਦਿਨ ਲੋਕ ਚੁਣਨਗੇ ਆਪਣਾ ਪਸੰਦੀਦਾ ਲੀਡਰ

0
4153

ਚੰਡੀਗੜ੍ਹ/ਜਲੰਧਰ/ਲੁਧਿਆਣਾ/ਅੰਮ੍ਰਿਤਸਰ | 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ ‘ਚ ਵੋਟਾਂ 14 ਫਰਵਰੀ ਨੂੰ ਪੈਣਗੀਆਂ।

ਇਲੈਕਸ਼ਨ ਕਮੀਸ਼ਨ ਆਫ ਇੰਡੀਆ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

15 ਜਨਵਰੀ ਤੱਕ ਸਾਰੇ ਰੋਡ ਸ਼ੋਅ ਬੰਦ ਕਰ ਦਿੱਤੇ ਗਏ ਹਨ।

ਯੂਪੀ ‘ਚ 10 ਫਰਵਰੀ ਤੋਂ ਵੋਟਾਂ ਸ਼ੁਰੂ ਹੋ ਜਾਣਗੀਆਂ।

ਕੋਰੋਨਾ ਵਿਚਾਲੇ ਚੁਨਾਵ ਚੁਣੌਤੀਪੂਰਨ-ਨਵੇਂ ਪ੍ਰੋਟੋਕਾਲ ਲਾਗੂ ਹੋਣਗੇ।

ਬੈਲੇਟ ਪੇਪਰ ਦੇ ਨਾਲ ਕੋਰੋਨਾ ਮਰੀਜ਼ ਵੀ ਵੋਟ ਪਾ ਸਕਣਗੇ।

16% ਪੋਲਿੰਗ ਬੂਥ ਵਧਾਏ ਗਏ ਹਨ। 2.15 ਲੱਖ ਤੋਂ ਜ਼ਿਆਦਾ ਪੋਲਿੰਗ ਸਟੇਸ਼ਨ ਬਣੇ ਹਨ।

ਇੱਕ ਪੋਲਿੰਗ ਸਟੇਸ਼ਨ ਤੇ ਘੱਟੋ-ਘੱਟ ਵੋਟਰਾਂ ਦੀ ਗਿਣਤੀ 1500 ਤੋਂ 1250 ਹੋਵੇਗੀ।

ਰਾਜਨੀਤਿਕ ਦਲਾਂ ਲਈ ਗਾਈਡਲਾਇਨਜ਼

ਸਾਰੇ ਪ੍ਰੋਗਰਾਮਾਂ ਦੀ ਵੀਡੀਓਗ੍ਰਾਫੀ ਇਲੈਕਸ਼ਨ ਕਮੀਸ਼ਨ ਕਰਵਾਏਗਾ।

ਦਲਾਂ ਨੂੰ ਆਪਣੇ ਉਮੀਦਵਾਰਾਂ ਦੀ ਕ੍ਰਮੀਨਲ ਰਿਕਾਰਡ ਦੀ ਘੋਸ਼ਣਾ ਕਰਨੀ ਹੋਵੇਗੀ।

ਉਮੀਦਵਾਰ ਨੂੰ ਵੀ ਕ੍ਰਮੀਨਲ ਇਤਿਹਾਸ ਦੱਸਣਾ ਹੋਵੇਗਾ।

LEAVE A REPLY

Please enter your comment!
Please enter your name here