ਸਮਕਾਲ ਦੇ ਰੂਬਰੂ ਹੋਵੇਗਾ ਪੰਜਾਬੀ ਦਾ ਸ਼ਮ੍ਹਾਦਾਨ ਮੈਗਜ਼ੀਨ

0
4533

ਗੁਰਪ੍ਰੀਤ ਡੈਨੀ-ਜਲੰਧਰ
ਸ਼ਮ੍ਹਦਾਨ ਪੰਜਾਬੀ ਦਾ ਤ੍ਰੈ-ਮਾਸਿਕ ਪਰਚਾ ਹੈ। ਪੰਜਾਬੀ ਵਿਚ ਬੁਹਤ ਸਾਰੇ ਪਰਚੇ ਨਿਕਲਦੇ ਹਨ ਕਈ ਦਾ ਮਿਆਰ ਉੱਚਾ ਤੇ ਕਈ ਦਰਮਿਆਨੇ ਜਿਹੇ ਹੀ ਹਨ। ਪ੍ਰੋ. ਜਸਵੀਰ ਹੁਰਾਂ ਦੀ ਸੰਪਾਦਕੀ ਦੀ ਨਿਗਰਾਨੀ ਹੇਠ ਇਹ ਪਹਿਲਾ ਅੰਕ ਆਇਆ ਹੈ। ਪ੍ਰੋ. ਜਸਵੀਰ ਦੀ ਲਿਖੀ ਸੰਪਾਦਕੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਪਰਚਾ ਯੂਥ ਨੂੰ ਨਾਲ ਲੈ ਕੇ ਸਮਕਾਲ ਦੇ ਵਰਤਾਰਿਆ ਬਾਰੇ ਗੱਲ ਕਰੇਗਾ। ਪੰਜਾਬੀ ਵਿਚ ਨਿਕਲਦੇ ਬਹੁਤੇ ਪਰਚੇ ਬੱਚਿਆਂ ਦੀ ਕਵਿਤਾਵਾਂ ਘੱਟ ਛਾਪ ਦੇ ਹਨ ਜਦਕਿ ਬੱਚੇ ਸਾਹਿਤ ਨਾਲ ਫਿਰ ਹੀ ਜੁੜਣਗੇ ਜਦੋਂ ਉਹ ਆਪਣੀ ਕੌਮਲ ਹੱਥਾਂ ਨਾਲ ਲਿਖੀ ਰਚਨਾ ਕਿਸੇ ਪਰਚੇ ਜਾ ਅਖ਼ਬਾਰ ਵਿਚ ਪੜ੍ਹਨਗੇ। ਅੰਮ੍ਰਿਤਾ ਪ੍ਰੀਤਮ ਨੇ ਬੁਹਤ ਸਾਰੇ ਲੇਖਕ ਇਸੇ ਪ੍ਰਯੋਗ ਵਿਚੋਂ ਪੈਦਾ ਕੀਤੇ ਹਨ। ਸ਼ਮ੍ਹਾਦਾਨ ਪਰਚੇ ਦੇ ਸਾਰੇ ਆਰਟੀਕਲ ਤੇ ਖ਼ਾਸ ਕਰ ਕਵਿਤਾਵਾਂ ਬਹੁਤ ਹੀ ਗੌਲਣਯੋਗ ਹਨ।

ਸ਼ਮ੍ਹਾਦਾਨ ਪਰਚੇ ਦੇ ਮੁੱਖ ਸੰਪਾਦਕ ਪ੍ਰੋ਼. ਜਸਵੀਰ ਸਿੰਘ

ਇਹ ਪੱਚੀ ਛੱਬੀ ਪੰਨਿਆਂ ਦਾ ਪਰਚਾ ਖ਼ਾਸ ਕਰਕੇ ਯੂਥ ਨੂੰ ਤੇ ਨਵੀਆਂ ਫੁੱਟ ਰਹੀਆਂ ਕਰੂੰਬਲਾਂ ਦੇ ਵੱਡੇ ਹੋਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਆਖਰ ਵਿਚ ਮੈਂ ਪ੍ਰੋ. ਜਸਵੀਰ ਹੁਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਪਰਚਾ ਯੂਥ ਅਤੇ ਬੱਚਿਆ ਦਾ ਪਰਚਾ ਰਹੇ ਤਾਂ ਹੀ ਭਵਿੱਖ ਵਿਚ ਨਤੀਜੇ ਵਧੀਆ ਆਉਣਗੇ। 

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।