ਕਰੋਨਾ ਵਾਇਰਸ ਦਾ ਹਊਆ : ਕਾਰਪੋਰੇਟਾਂ ਦੀ ਲੁੱਟ ਅਤੇ ਰਾਜ ਕਰਨ ਦੀ ਸਾਜਿਸ਼

0
3539

ਡਾ. ਅਮਰ ਸਿੰਘ ਆਜ਼ਾਦ

ਕਰੋਨਾ ਵਾਇਰਸ ਬਾਰੇ ਜੋ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ, ਮੈਨੂੰ ਇਸ ਵਿੱਚ ਵਿਗਿਆਨਕ ਜਾਇਜ਼ਤਾ ਨਹੀਂ ਲੱਗਦੀ। ਅੰਕੜੇ ਵੱਖਰੀ ਤਸਵੀਰ ਸਾਹਮਣੇ ਲਿਆ ਰਹੇ ਹਨ। ਅੰਕੜੇ ਇਹ ਕਹਿੰਦੇ ਹਨ ਕਿ ਇਸ ਮੌਸਮ ਵਿੱਚ ਜਦੋਂ ਫਲੂ ਦਾ ਮੌਸਮ ਹੁੰਦਾ ਹੈ 200 ਵਾਇਰਸ ਫਲੂ ਵਰਗੇ ਲੱਛਣਾਂ ਨੂੰ ਪ੍ਰਗਟ ਕਰਦੇ ਹਨ। ਕਰੋਨਾ ਉਹਦੇ ਵਿੱਚ ਰਲ 201 ਬਣ ਜਾਂਦਾ ਹੈ। ਕਰੋਨਾ ਇਨ੍ਹਾਂ ਵਿੱਚੋਂ ਦੂਜਾ ਸੱਭ ਤੋਂ ਵੱਡਾ ਵਾਇਰਸ ਹੈ, ਸੱਭ ਤੋਂ ਉÎੱਪਰ ਰਾਇਨੋ ਵਾਇਰਸ ਹੈ, ਜੋ ਫਲੂ ਕਰਦਾ ਹੈ। ਕਰੋਨਾ ਵਾਇਰਸ ਕੋਈ ਚੀਨ ਤੋਂ ਆਉਣ ਦੀ ਲੋੜ ਨਹੀਂ ਕਰੋਨਾ ਵਾਇਰਸ ਹਰ ਥਾਂ ਤੇ ਹਰ ਜਿੰਦਗੀ ਦਾ ਹਿੱਸਾ ਹਨ ਕਰੋਨਾਵਾਇਰਸ ਵੀ ਫਲੂ ਵਰਗਾ ਵਾਇਰਸ ਹੀ ਹੈ। ਸਾਡੇ ਅੰਕੜੇ ਤਾਂ ਬਹੁਤੇ ਭਰੋਸੇਯੋਗਤਾ ਵਾਲੇ ਨਹੀਂ ਪਰ ਅਮਰੀਕਾ ਦੇ ਅੰਕੜੇ ਇਹ ਕਹਿੰਦੇ ਹਨ ਕਿ ਹਰ ਸਾਲ 10 ਤੋਂ 15 ਫੀਸਦੀ ਅਬਾਦੀ ਫਲੂ ਦਾ ਸ਼ਿਕਾਰ ਹੁੰਦੀ ਹੈ ਉਨ੍ਹਾਂ 10-15 ਫੀਸਦੀ ਵਿੱਚੋਂ ਸਿਰਫ 1 ਫੀਸਦੀ ਹਸਪਤਾਲ ਪਹੁੰਚਦੇ ਹਨ। ਉਸ 1ਫੀਸਦੀ ਵਿਚੋਂ ਵੀ ਵੱਧ ਤੋਂ ਵੱਧ 10-15 ਫੀਸਦੀ ਲੋਕ ਅੱਜ ਵੀ ਮਰਦੇ ਹਨ ਉਹ ਵੀ ਜਿਨ੍ਹਾਂ ਦਾ ਫਲੂ ਪੁਰਾਣਾ ਹੁੰਦਾ ਹੈ। ਅਮਰੀਕਾ ਦੀ 35 ਕਰੋੜ ਅਬਾਦੀ ਹੈ ਜਿਸ ਵਿਚੋਂ ਹਰ ਸਾਲ 35 ਲੱਖ ਲੋਕਾਂ ਨੂੰ  ਫਲੂ ਹੰਦਾ ਹੈ। ਫਲੂ ਕਰਕੇ ਸਾਢੇ ਤਿੰਨ ਲੱਖ ਮਰੀਜ ਹਸਪਤਾਲ ਪਹੁੰਚਦਾ ਹੈ ਅਤੇ ਉਸ ਵਿਚੋਂ 35 ਹਜਾਰ ਹਰ ਸਾਲ ਫਲੂ ਨਾਲ ਉਹ ਮਰਦਾ ਹੈ ਜਿਸ ਦੇ ਸਰੀਰ ਦੀ ਰੱਖਿਅਕ ਪ੍ਰਨਾਲੀ ਕਮਜੋਰ ਹੁੰਦੀ ਹੈ। ਇਹ ਕੋਈ ਅਜੂਬਾ ਨਹੀਂ ਹੈ ਇਹ ਸੈਂਕੜੇ ਹਜਾਰਾਂ ਸਾਲਾਂ ਤੋਂ ਹੁੰਦਾ ਆਇਆ ਹੈ, ਤੇ ਅੱਜ ਵੀ ਹੋ ਰਿਹਾ ਹੈ। ਇਹ ਜਿਹੜੇ ਸਾਹ ਪ੍ਰਨਾਲੀ ਦੀ ਲਾਗ ਦੇ ਵਾਇਰਸ ਹਨ ਇਹਨਾਂ ਦਾ ਸੁਭਾਅ ਹੀ ਇਦਾਂ ਦਾ ਹੁੰਦਾ ਹੈ  ਜਿਹੜੇ 1ਫੀਸਦੀ ਕਮਜੋਰ ਰੱਖਿਅਕ ਪ੍ਰਨਾਲੀ ਵਾਲੇ ਵਿਅਕਤੀ ਹਨ, ਉਹ ਮਰਨਗੇ ਹੀ ਮਰਨਗੇ, ਇਹ ਜਿਹੜਾ ਇਸ ਵਾਇਰਸ ‘ਤੇ ਏਨਾ ਹੋ ਹੱਲਾ-ਹੰਗਾਮਾ ਕੀਤਾ ਜਾ ਰਿਹਾ ਹੈ। ਮੈਨੂੰ ਨਹੀਂ ਲੱਗਦਾ ਇਹਦੇ ਪਿੱਛੇ ਕੋਈ ਵਿਗਿਆਨਕ ਦਲੀਲ ਹੈ। ਆਲਮੀ ਸਿਹਤ ਸੰਸਥਾ ਜੋ ਕਹੀ ਜਾ ਰਹੀ ਜਾਂ ਪੱਛਮੀ ਸੰਚਾਰ ਸਾਧਨ ਜੋ ਪ੍ਰਚਾਰੀ ਜਾ ਰਹੇ ਹਨ। ਇਸ ਸਾਰੇ ਕੁਝ ਨੂੰ ਅਸੀਂ ਬਿਨਾਂ ਸੁਆਲ ਕੀਤੇ ਉਸ ਮਗਰ ਧੂਹੇ ਜਾ ਰਹੇ ਹਾਂ।

ਚਾਇਨਾ, ਰਸ਼ੀਆ, ਇਰਾਨ ਤਿੰਨਾਂ ਦੇਸ਼ਾਂ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਲੈਬ (ਤਿਆਰ ਕੀਤਾ ਗੈਰ-ਕੁਦਰਤੀ) ਵਾਇਰਸ ਹੈ ਤੇ ਇਹ ਅਮਰੀਕਾ ਨੇ ਸ਼ਰਾਰਤ ਕੀਤੀ ਹੈ। ਤਿੰਨਾਂ ਦੇਸ਼ਾਂ ਦੇ ਵਿਗਿਆਨੀਆਂ ਨੇ ਇਹ ਗੱਲ ਸਾਂਝੀਂ ਕੀਤੀ ਇਸਦੀ ਸਚਾਈ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਉਹਨਾਂ ਨੇ ਜਿੰਨੇ ਮੂੰਹ-ਫੱਟ ਢੰਗ ਨਾਲ ਕਿਹਾ ਹੈ ਇਹ ਲੈਬ ਵਾਇਰਸ ਤਿਆਰ ਕੀਤਾ ਹੈ। ਖਾਸ ਕਰਕੇ ਸਾਡੇ ਖਿਲਾਫ ਤਿਆਰ ਕੀਤਾ ਗਿਆ ਹੈ। ਚਾਇਨਾ ਦੀ ਇਕਾਨੌਮੀ ਤੋਂ ਡਰ ਕੇ ਅਮਰੀਕਾ ਨੇ ਚਾਇਨਾ  ਦੇ ਖਿਲਾਫ ਸ਼ਰਾਰਤ ਕੀਤੀ ਹੈ। ਉਹਨਾਂ ਦੀ ਗੱਲ ਸੱਚੀ ਨਾ ਵੀ ਹੋਵੇ, ਤਾਂ ਵੀ ਇਹਦੇ ਵਿੱਚ ਵਿਗਿਆਨਕ ਦਲੀਲ ਕੋਈ ਨਹੀਂ। ਜਿੰਨਾ ਹੰਗਾਮਾ ਕੀਤਾ ਜਾ ਰਿਹਾ ਹੈ, ਜ਼ਿੰਦਗੀ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਅੰਦਰ ਦਲੀਲ ਕੀ ਹੈ? ਇਹਦੇ ਵਿੱਚ ਕੋਈ ਭੋਰਾ ਭਰ ਵੀ ਦਲੀਲ ਨਹੀਂ ਲੱਗਦੀ ਸਿਰਫ ਅਸੀਂ ਪੱਛਮੀ ਦੇਸ਼ਾਂ ਦੇ ਤੇ  ਡਬਲਿਊ.ਐੱਚ.ਓ. (ਵਿਸ਼ਵ ਸਿਹਤ ਸੰਸਥਾ) ਦੇ ਅਖੌਤੀ ਵਿਗਿਆਨੀਆਂ ਦੀ ਗੱਲ ਅਸੀਂ ਪੂਰੀ ਤਰ੍ਹਾਂ ਸਹੀ ਮੰਨ ਕੇ ਬਿਨਾ ਦਲੀਲ ਤੋਂ ਆਪਣੀ ਸਾਰੀ ਜ਼ਿੰਦਗੀ ਨੂੰ ਤਹਿਸ਼-ਨਹਿਸ਼ ਕਰ ਰਹੇ ਹਾਂ। ਪੂਰੀ ਦੀ ਪੂਰੀ ਇਕਾਨਮੀ ਨੂੰ ਤਬਾਹ ਕਰ ਰਹੇ ਹਾਂ, ਗਰੀਬਾਂ ਨੂੰ ਮਾਰ ਰਹੇ ਹਾਂ।

ਇਸ ਵਾਇਰਸ ਦੀ ਮਾਰ ਤੋਂ ਬਚਣ ਲਈ ਐਮਿਊਨਿਟੀ (ਅੰਦਰੂਨੀ ਟਾਕਰਾ-ਸ਼ਕਤੀ) ਵਧਾਉਣੀ ਹੈ, ਹੋਰ ਇਸਦੀ ਕਿਹੜੀ ਰੋਕਥਾਮ ਕੀਤੀ ਜਾ ਸਕਦੀ ਹੈ। ਸਾਹ ਪ੍ਰਣਾਲੀ ਦੇ ਵਾਇਰਸ ਦਾ ਵਧਾਰਾ ਨਹੀਂ ਬਹੁਤਾ ਰੋਕਿਆ ਜਾ ਸਕਦਾ। ਤੁਸੀਂ ਐਮਿਊਨਿਸਟੀ  (ਅੰਦਰੂਨੀ ਤਾਕਤ) ਵਧਾ ਸਕਦੇ ਹੋ। ਸਵਾਲ ਇਹ ਹੈ ਕਿ ਜ਼ਿੰਦਗੀ ਨੂੰ ਐਨਾ ਜਾਮ ਕਰਨ ਦਾ ਕੀ ਤੁਕ ਹੈ? ਲੋਕਾਂ ਨੂੰ ਕਹਿਣਾ ਇਹ ਚਾਹੀਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਆਮ ਵਾਂਗ ਜੀਓ, ਆਪਣੀ ਐਮਿਊਨਿਟੀ ਵਧਾਓ। ਆਹ ਦਸ-ਪੰਦਰਾਂ ਉਪਰਾਲੇ ਕਰਨੇ ਚਾਹੀਦੇ ਨੇ, ਇਹ ਕਰੋ, ਤਾਂ ਕਿ ਤੁਹਾਡੀ ਐਮਿਊਨਿਟੀ ਵਧੇ ਤਾਂ ਕਿ ਬਿਮਾਰੀ ਤੁਹਾਨੂੰ ਦੱਬ ਨਾ ਸਕੇ। ਕਿਉਂਕਿ ਜੁਕਾਮ ਦਾ ਸੀਜ਼ਨ ਹੈ ਇਹ, ਮੌਸਮ ਬਦਲ ਰਿਹਾ ਹੈ। ਇਹਨਾਂ ਦਿਨਾਂ ਵਿੱਚ ਜੁਕਾਮ 10 ਤੋਂ 15 ਫੀਸਦੀ ਵਧਦਾ ਹੈ।

ਇੱਕ ਪਾਸੇ ਅਸੀਂ ਕਹਿੰਦੇ ਕਿ ਸਾਨੂੰ ਆਯੁਰਵੇਦ ‘ਤੇ ਪੂਰਾ ਵਿਸ਼ਵਾਸ਼ ਹੈ, ਦੂਜੇ ਪਾਸੇ ਅਸੀਂ ਆਯੁਰਵੇਦ ‘ਤੇ ਭੋਰਾ ਯਕੀਨ ਨਹੀਂ ਕਰਦੇ। ਜਿੰਨੀਆਂ ਗਾਈਡ ਲਾਈਨਜ਼ (ਹਦਾਇਤਾਂ) ਆ ਰਹੀਆਂ ਹਨ, ਇੱਕ ਪ੍ਰਸੈਂਟ ਵੀ ਇਹਨਾਂ ਵਿੱਚ ਆਯੁਰਵੇਦ ਹੈ ਕਿਤੇ? ਆਯੁਰਵੇਦਿਕ ਡਾਕਟਰਾਂ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ? ਘੱਟੋ ਘੱਟ ਵੀਹ ਤਰੀਕੇ ਨੇ ਇਸ ਨੂੰ ਕੰਟਰੋਲ ਕਰਨ ਦੇ। ਸਾਡੇ ਕੋਲ ਆਯੁਰਵੇਦ ਦੇ ਵਿਗਿਆਨੀ ਬੈਠੇ ਨੇ। ਇੱਕ ਵੀ ਅਯੁਰਵੇਦਿਕ ਬੰਦੇ ਦੀ ਸਲਾਹ ਨਹੀਂ ਲਈ ਗਈ। ਇਹ ਅਖੌਤੀ ਵਿਗਿਆਨੀ, ਜਿਹਨਾਂ ਨੂੰ ਜਿੰਦਗੀ ਦੀ ਭੋਰਾ ਭਰ ਵੀ ਕਦਰ ਨਹੀਂ ਹੈ, ਨਾ ਐਮਿਊਨਿਟੀ ਬਾਰੇ ਗੌਰ ਕਰਦੇ ਨੇ, ਇਹ ਐਂਟੀ ਬਾਇਓਟਿਕ ਅਤੇ ਐਂਟੀ ਵਾਇਰਲ ਦਵਾਈਆਂ ਤੋਂ ਬਿਨਾ ਹੋਰ ਕੁੱਝ ਦਿੰਦੇ ਹੀ ਨਹੀਂ। ਅਸੀਂ ਵੈਕਸੀਨ ਲਿਖਦੇ ਹਾਂ, ਇਹ ਇਹਨਾਂ ਨੇ ਵੇਚਣੀਆਂ ਨੇ। ਵੇਚਣ ਲਈ ਆਪਣੀ ਧੰਦੇਬਾਜ਼ੀ ਕਰਨੀ ਹੈ। ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜੇਕਰ ਅਸੀਂ ਅਯੁਰਵੇਦ ‘ਤੇ ਐਨਾ ਮਾਣ ਕਰਦੇ ਹਾਂ ਤਾਂ ਸਾਨੂੰ ਅਯੁਰਵੇਦਿਕ ਡਾਕਟਰਾਂ ਨੂੰ ਮਿਲਣਾ ਚਾਹੀਦਾ ਹੈ, ਉਹ ਸਾਨੂੰ ਦੱਸਣਗੇ ਕਿ ਇਹ, ਇਹ ਚੀਜ਼ਾਂ ਕਰੋ, ਕੋਈ ਵਾਇਰਸ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ।

ਵਾਇਰਸ ਤੋਂ ਡਰਨ ਦੀ ਬਿਲਕੁੱਲ ਲੋੜ ਨਹੀਂ ਹੈ। ਆਪਣਾ ਭੋਜਨ ਠੀਕ ਰੱਖੋ। ਭੋਜਨ ਅੰਦਰ ਮਾਸ ਦੀ ਵਰਤੋਂ ਬੰਦ ਕਰ ਦਿਓ। ਸਬਜ਼ੀਆਂ ਦੀ ਵਰਤੋਂ ਵਧਾਓ। ਸਬਜ਼ੀਆਂ ਅਤੇ ਫਲਾਂ ਵਿੱਚੋਂ ਜੋ ਵੀ ਕੱਚੀਆਂ ਖਾਧੀਆਂ ਜਾ ਸਕਦੀਆਂ ਹਨ, ਕੱਚੀਆਂ ਖਾਓ। ਹੋਰ ਬਹੁਤ ਸਾਡੇ ਕੋਲ ਘਰੇਲੂ ਨੁਸਖੇ ਹਨ। ਅਯੁਰਵੇਦ ਭਰਿਆ ਪਿਆ ਹੈ ਘਰੇਲੂ ਨੁਸਖਿਆਂ ਨਾਲ। ਹਲਦੀ ਹੈ, ਅਧਰਕ ਹੈ, ਕਾਲੀ ਮਿਰਚ ਹੈ, ਦਾਲ-ਚੀਨੀ ਹੈ, ਤੁਲਸੀ ਹੈ, ਗਲੋਅ ਹੈ, ਨਿੰਮ ਹੈ। ਜਿਹੜਾ ਪੁਰਾਣਾ ਦੁਸ਼ਾਂਧਾ ਕਿਹਾ ਜਾਂਦਾ ਸੀ, ਇਹ ਹੈਰਾਨ ਕਰਨ ਵਾਲਾ ਇਲਾਜ ਹੈ ਜੁਕਾਮ ਦਾ। ਇਹ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ। ਇਹ ਸਰਕਾਰਾਂ ਰਾਮਦੇਵ ਨੂੰ ਮੰਨਣ ਦਾ ਦਾਅਵਾ ਕਰਦੀਆਂ ਹਨ, ਬਾਬੇ ਰਾਮਦੇਵ ਨੂੰ ਪੁੱਛ ਲੈਂਦੀਆਂ ਸਰਕਾਰਾਂ ਬਈ ਕੀ ਕਰਨਾ ਹੈ? ਕਿਉਂ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਨੂੰ ਮੰਨ ਕੇ ਆਪਣੇ ਜੀਵਨ ਦਾ ਸਤਿਆਨਾਸ਼ ਕਰ ਰਹੇ ਹੋ? ਕਿਉਂ ਐਨਾ ਜ਼ਾਲਿਮਾਨਾ ਢੰਗ ਅਖਤਿਆਰ ਕਰ ਰਹੇ ਹਾਂ ਕਿ ਲੋਕਾਂ ਦੇ ਮੱਥੇ ‘ਤੇ ਹੀਟ ਸੈਂਸਰ ਲਾ ਰਹੇ ਹਨ, ਆਈਸੋਲੇਸ਼ਨ (ਏਕਾਂਤ) ਵਿੱਚ ਬੰਦ ਕਰ ਰਹੇ ਹਨ। ਇਹ ਕੋਈ ਤੁਕ ਹੈ, ਲੋਕਾਂ ਨਾਲ ਏਦਾਂ ਕਰਨ ਦੀ? ਇਹ ਕੁੱਝ ਤਾਂ ਕਰੀਮੀਨਲ ਹੈ, ਮੁਜਰਮਾਨਾ ਕਾਰਵਾਈ ਹੈ। ਡਰਾਉਣ ਨਾਲ ਤਾਂ ਬੰਦੇ ਦੀ ਐਮਿਊਨਿਟੀ ਹੋਰ ਘਟ ਜਾਂਦੀ ਹੈ। ਡਰਾਉਣ ਨਾਲ ਹੋਰ ਜ਼ਿਆਦਾ ਖਤਰਾ ਵਧੇਗਾ।

ਕਰੋਨਾ ਕੋਈ ਅਜੂਬਾ ਨਹੀਂ ਹੈ, ਵਿਸ਼ਵ ਸਿਹਤ ਸੰਸਥਾ ਨੇ170 ਕਿਸਮ ਦੇ ਵਾਇਰਸਾਂ ਦੀਆਂ ਰਿਪੋਰਟਾਂ ਦਿੱਤੀਆਂ ਹਨ, 26 ਮੁਲਕਾਂ ਵਿੱਚੋਂ। ਇਹ ਆਪਣੀ ਆਪਣੀ ਕਰੋਨਾ ਵਾਇਰਸ ਨੂੰ ਚੁੱਕੀਂ ਫਿਰਦੇ ਨੇ। ਚੀਨ ਦੇ ਗਲ ਪਾਈ ਜਾਂਦੇ ਨੇ। ਇਹ ਕੋਈ ਸਬੂਤ ਨਹੀਂ ਕਿ ਕਰੋਨਾ ਵਾਇਰਸ ਦੀ ਆਮਦ ਚਾਇਨਾ ਤੋਂ ਹੋ ਰਹੀ ਹੈ। ਇਸ ਦਾ ਉੱਕਾ ਹੀ ਕੋਈ ਸਬੂਤ ਨਹੀਂ ਹੈ ਕਿ ਇਹ ਵਾਇਰਸ ਬਹੁਤ ਜ਼ਿਆਦਾ ਖਤਰਨਾਕ ਹੈ। 10 ਫੀਸਦੀ ਮੌਰਟੈਲਿਟੀ (ਮਰਨ ਦਰ) ਹੈ, ਦਾਖਲ ਹੋਏ ਕੇਸਾਂ ਦੀ। ਜਿਹੜਾ ਪੁਰਾਣਾ ਫਲੂ ਹੈ, ਇਸ ਦੀ ਮੌਰਟੈਲਿਟੀ 2.4 ਫੀਸਦੀ ਹੈ। ਇਸਦੇ ਕੋਈ ਜ਼ਿਆਦਾ ਪ੍ਰਮਾਣ ਹੀ ਨਹੀਂ ਹਨ ਕਿ ਇਹ ਜ਼ਿਆਦਾ ਮਾਰੂ ਹੈ। ਸਾਹ ਵਾਲੇ ਵਾਇਰਸ ਦੇ ਵਧਾਰੇ ਨੂੰ ਜ਼ਿਆਦਾ ਰੋਕਿਆ ਨਹੀਂ ਜਾ ਸਕਦਾ। ਇਹਦੀ ਲਾਗ ਹਵਾ ਰਾਹੀਂ ਤੇਜੀ ਨਾਲ ਫੈਲਦੀ ਹੈ। ਜਿਹੜਾ ਇਹ ਆਖਿਆ ਜਾ ਸਕਦਾ ਹੈ ਕਿ ਹੱਥ ਵੱਧ ਵਾਰ ਧੋ ਲਓ, ਜੱਫੀ ਨਾ ਪਾਓ, ਮਿਲੋ ਨਾ- ਇਹ ਕੁੱਝ ਨਹੀਂ ਰੋਕ ਸਕਦਾ ਇਸ ਨੂੰ। ਇਸ ਨੂੰ ਬਹੁਤਾ ਰੋਕਣ ਦੀ ਜ਼ਰੂਰਤ ਵੀ ਨਹੀਂ ਕਿਉਂਕਿ ਇਹ ਵਾਇਰਸ ਬਹੁਤਾ ਖਤਰਨਾਕ ਹੈ ਹੀ ਨਹੀਂ। ਜਿੱਥੇ ਪਹਿਲਾਂ 200 ਵਾਇਰਸ ਹਨ, ਉੱਥੇ ਹੁਣ ਇੱਕ ਦੀ ਗਿਣਤੀ ਵਧ ਕੇ 201 ਹੋ ਗਈ ਹੈ। ਫੇਰ ਹੋ-ਹੱਲਾ ਕਿਉਂ?

50 ਹਜ਼ਾਰ ਮੌਤਾਂ ਨਿੱਤ ਹੁੰਦੀਆਂ ਹਨ ਪੂਰੀ ਦੁਨੀਆ ਵਿੱਚ, ਲਾਗ ਦੀਆਂ ਬਿਮਾਰੀਆਂ ਰਾਹੀਂ। ਸਾਹ ਪ੍ਰਣਾਲੀ ਦਾ ਵਾਇਰਸ ਇੱਕ ਵੱਡਾ ਕਾਰਨ ਹੈ ਮੌਤ ਦਾ। ਸਭ ਤੋਂ ਕਮਜ਼ੋਰਾਂ ਨੂੰ ਮੌਤ ਆਉਂਦੀ ਹੈ। ਆਮ ਨੌਜਵਾਨਾਂ ਨੂੰ ਤਾਂ ਹੋ ਹੀ ਨਹੀਂ ਰਹੀ ਇਹ। ਇਹਦੇ ਵਿੱਚ ਕੋਈ ਦਲੀਲ ਨਹੀਂ ਹੈ। ਇਹ ਪਹਿਲੀ ਵਾਰੀ ਹੋ ਰਿਹਾ ਹੈ। ਪਹਿਲਾਂ ਜ਼ੀਕਾ ਆਈ, ਈਬੋਲਾ ਆਈ। ਉਹ ਕਿੱਧਰ ਗਏ ਉਹ ਵਾਇਰਸ? ਜਦੋਂ ਇਹਨਾਂ ਦਾ ਜੀਅ ਕਰਦੈ ਵਾਇਰਸ ਨੂੰ ਖੜ੍ਹਾ ਕਰ ਲੈਂਦੇ ਹਨ, ਜਦੋਂ ਜੀਅ ਕਰਦਾ ਹੈ, ਉਦੋਂ ਵਾਪਸ ਲੈ ਲੈਂਦੇ ਹਨ ਵਾਇਰਸ। ਮੈਨੂੰ ਦੱਸੋ ਪਿਛਲੇ 5-6 ਸਾਲਾਂ ਵਿੱਚ ਜੀਹਨਾਂ ਵਾਇਰਸਾਂ ਦਾ ਰੌਲਾ ਪਿਆ ਹੈ, ਉਹ ਵਾਇਰਸ ਹੁਣ ਕਿੱਥੇ ਨੇ? ਕੀ ਉਹ ਹੁਣ ਚੰਦਰਮਾਂ ‘ਤੇ ਚਲੇ ਗਏ? ਇਹ ਇੱਥੇ ਹੀ ਨੇ। ਜਦੋਂ ਇਹਨਾਂ ਦਾ ਜੀਅ ਕਰਦੈ ਉਦੋਂ ਸਵਿੱਚ ਆਫ ਕਰ ਦਿੰਦੇ ਨੇ ਜਦੋਂ ਜੀਅ ਕਰਦੈ ਆਨ ਕਰ ਦਿੰਦੇ ਨੇ। ਜਿਹੜੀ ਵਾਇਰਸ ਠੀਕ ਲੱਗਦੀ ਹੈ, ਉਸਦੀ ਸਵਿੱਚ ਆਨ ਕਰ ਲੈਂਦੇ ਨੇ। ਇਹਨਾਂ ਜਿਹੜਾ ਹਊਆ ਖੜ੍ਹਾ ਕੀਤਾ ਇਹ ਆਮ ਬਿਮਾਰੀ ਹੈ। ਇਹ ਬਹੁਤ ਆਮ ਬਿਮਾਰੀ ਹੈ। ਜਿਵੇਂ ਜੁਕਾਮ ਦੇ ਬਾਕੀ ਵਾਇਰਸ ਨੇ ਓਦਾਂ ਹੀ ਇਹ ਹੈ।

ਕੀ ਇਹ ਮੀਡੀਏ ਅਨੁਸਾਰ ਬਾਇਓਲੌਜੀਕਲ ਵਾਰ (ਜੈਵਿਕ ਯੁੱਧ) ਹੈ? ਇਸ ਸਬੰਧੀ ਕੋਈ ਦਲੀਲ ਤਾਂ ਹੋਣੀ ਚਾਹੀਦੀ ਹੈ। ਮੌਤਾਂ ਦੀ ਗਿਣਤੀ ਤਾਂ ਸਿਗਨੀਫੀਕੈਂਟ (ਜ਼ਿਕਰਯੋਗ) ਹੈ, ਜਿਹੜਾ ਇਹ ਆਖਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਹਨ, ਇਹ ਕਿੱਥੇ ਹੋ ਰਹੀਆਂ ਹਨ? ਜਿੰਨੀਆਂ ਮੌਤਾਂ ਆਮ ਹੁੰਦੀਆਂ ਹਨ, ਓਨੀਆਂ ਹੀ ਮੌਤਾਂ ਹੋ ਰਹੀਆਂ ਹਨ। ਪੁਰਾਣੇ ਫਲੂ ਜਿੰਨੀਆਂ ਹੀ ਮੌਤਾਂ ਹੋ ਰਹੀਆਂ ਹਨ। ਮੌਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਬੰਦੇ ਦੀ ਆਮ ਉਮਰ 70 ਜਾਂ 80 ਸਾਲ ਹੈ, 70ਵਾਂ ਹਿੱਸਾ ਤਾਂ ਹਰ ਸਾਲ ਮਰਨਾ ਹੀ ਹੁੰਦਾ ਹੈ। ਉਹ ਕਿਸੇ ਨਾ ਕਿਸੇ ਬਿਮਾਰੀ ਨਾਲ ਹੀ ਮਰੇਗਾ। ਸਭ ਤੋਂ ਕਮਜ਼ੋਰ ਪਹਿਲਾਂ ਮਰੇਗਾ। ਇਹਦੇ ਵਿੱਚ ਅਜੂਬਾ ਕੀ ਹੈ? ਪੱਛਮੀ ਮੁਲਕਾਂ ਦੇ ਵਿਗਿਆਨੀਆਂ ਦੀ ਗੱਲ ਸੁਣ ਕੇ ਜਾਂ ਉਹਨਾਂ ਦੇ ਜੋ ਸਰਗਣੇ ਹਨ, ਉਹ ਇਹ ਕੁੱਝ ਕਰ ਰਹੇ ਹਨ।

ਜੋ ਕੁੱਝ ਹੋ ਰਿਹਾ ਹੈ, ਇਸਦੇ ਬਹੁਤ ਸਾਰੇ ਸਿਆਸੀ ਕਾਰਨ ਵੀ ਹੋਣਗੇ। ਇਹ ਕੋਈ ਆਮ ਸਾਧਾਰਨ ਕਾਰਨ ਨਹੀਂ ਹਨ। ਇਹਨਾਂ ਦੇ ਸਿਆਸੀ ਕਾਰਨ ਹਨ। ਇਹ ਦੇਖੋ ਦੁਨੀਆਂ ਦੇ ਪੂਰੇ ਦੇ ਪੂਰੇ ਮੁੱਦੇ ਪਿੱਛੇ ਰਹਿ ਗਏ, ਮੁੱਖ ਦੁਸ਼ਮਣ ਸਿਰਫ ਕਰੋਨਾ ਨੂੰ ਦੱਸਿਆ ਜਾ  ਰਿਹਾ ਹੈ। ਕਹਿੰਦੇ ਨੇ ਇਸ ਨਾਲ ਚੀਨ ਦੀ ਆਰਥਿਕਤਾ  ਦਾ ਬਹੁਤ ਨੁਕਸਾਨ ਹੋਇਆ ਹੈ। ਚੀਨ ਵਾਲੇ ਕਹਿੰਦੇ ਨੇ ਕਿ ਸਾਡੀ ਆਰਥਿਕਤਾ ਨੂੰ ਤਬਾਹ ਕਰਨ ਲਈ ਇਹ ਕੁੱਝ ਕੀਤਾ ਗਿਆ ਹੈ। ਪਰ ਇਸ ਸਮੇਂ ਚੀਨ ਵਿੱਚ ਹਾਹਾਕਾਰ ਕੋਈ ਨਹੀਂ ਹੈ। ਉਹਨਾਂ ਨੇ ਸਿਰਫ ਵੁਹਾਨ ਵਿੱਚ ਲੋਕਾਂ ‘ਤੇ ਬੰਦਿਸ਼ਾਂ ਲਾਈਆਂ ਹਨ, ਬਾਕੀ ਚੀਨ ਵਿੱਚ ਜ਼ਿੰਦਗੀ ਆਮ ਚੱਲ ਰਹੀ ਹੈ। ਰੂਸ ਵਿੱਚ ਜ਼ਿੰਦਗੀ ਆਮ ਚੱਲ ਰਹੀ ਹੈ। ਅਫਰੀਕਾ ਵਿੱਚ ਜ਼ਿੰਦਗੀ ਆਮ ਚੱਲ ਰਹੀ ਹੈ। ਇਹ ਪੱਛਮੀ ਦੇਸ਼ ਅਤੇ ਜਿਹੜੀਆਂ ਉਹਨਾਂ ਦੀ ਝੋਲੀ ਵਿੱਚ ਬੈਠੀਆਂ ਸਰਕਾਰਾਂ ਹਨ, ਇਹ ਓਹੀ ਕਰ ਰਹੀਆਂ ਹਨ। ਜਿਹਨਾਂ ਸਰਕਾਰਾਂ ਦੀ ਕੋਈ ਸਵੈ-ਨਿਰਭਰਤਾ ਹੈ, ਉਹ ਇਹ ਨਹੀਂ ਕਰ ਰਹੀਆਂ। ਉਹ ਇਹਨਾਂ ਦੀਆਂ ਹਦਾਇਤਾਂ ਨੂੰ ਬਿਲਕੁੱਲ ਨਹੀਂ ਮੰਨਦੀਆਂ। ਰੂਸ ਵਿੱਚ ਕੋਈ ਕਰੋਨਾ ਵਾਇਰਸ ਨਹੀਂ ਹੈ।

ਦਵਾਈਆਂ ਦਾ ਕਾਰੋਬਾਰ ਪਹਿਲਾਂ ਦੂਸਰਾ ਸਭ ਤੋਂ ਵੱਡਾ ਕਾਰੋਬਾਰ ਹੁੰਦਾ ਸੀ, ਹੁਣ ਇਹ ਇੱਕ ਨੰਬਰ ਕਾਰੋਬਾਰ ਬਣ ਗਿਆ ਹੈ। ਕਰੋਨਾ ਵਾਇਰਸ ਨਾਲ ਜੁੜ ਕੇ ਹੁਣ ਸਭ ਤੋਂ ਪਹਿਲਾਂ ਕਿਟਾਂ ਵੇਚੀਆਂ ਜਾ ਰਹੀਆਂ ਹਨ। ਫੇਰ ਵੈਕਸੀਨ ਲੈ ਕੇ ਆ ਜਾਣਗੇ ਫੇਰ ਦਵਾਈਆਂ ਲੈ ਕੇ ਆ ਜਾਣਗੇ। ਜਿਹੜੀ ਕਿੱਟ ‘ਤੇ ਇਹ ਮਾਣ ਕਰਦੇ ਨੇ ਉਸ ਵਿੱਚ 2 ਫੀਸਦੀ ਤਾਂ ਗਲਤੀ ਦੀ ਗੁੰਜਾਇਸ਼ ਪਾਈ ਜਾਂਦੀ ਹੈ। ਯਾਨੀ 2 ਫੀਸਦੀ ਗਲਤ ਸਿੱਟਾ ਕੱਢਦੀ ਹੈ। ਤੁਸੀਂ 4000 ਬੰਦੇ ਦੇ ਟੈਸਟ ਕਰੋ ਤਾਂ 80 ਬੰਦੇ ਤਾਂ ਉਸਦੇ ਵਿੱਚ ਪਾਜ਼ੀਟਿਵ (ਉਸਦੀ ਮਾਰ ਵਿੱਚ) ਆਉਣਗੇ ਹੀ ਆਉਣਗੇ। ਪੀ.ਸੀ.ਆਰ. ਦੀ ਗਲਤੀ ਦੀ ਗੁੰਜਾਇਸ਼ 2 ਫੀਸਦੀ ਮੰਨੀ ਗਈ ਹੈ। ਪੀ.ਸੀ.ਆਰ. ਤਾਂ ਜੈਨੇਟਿਕ ਕੋਡਿੰਗ ਹੈ, ਇਹ ਟੈਸਟ ਕੋਈ ਡੀਪੈਂਡਏਬਲ (ਭਰੋਸੇਯੋਗ) ਟੈਸਟ ਨਹੀਂ ਹੈ। ਇਸ ਵਿੱਚ ਕੋਈ ਅਜਿਹਾ ਕਰੋਨਾ ਵਾਇਰਸ ਨਹੀਂ ਜਿਸ ‘ਤੇ ਮੇਡ ਇਨ ਚਾਇਨਾ ਲਿਖਿਆ ਹੋਵੇ। ਇਹ ਜੈਨੇਟਿਕ ਕੋਡਿੰਗ ਬਹੁਤ ਸਾਰੇ ਵਾਇਰਸਾਂ ਦੀ ਇੱਕੋ-ਜਿਹੀ ਹੁੰਦੀ ਹੈ। ਕਰੋਨਾ ਵਰਗੇ ਹੋਰਨਾਂ ਵਾਇਰਸਾਂ ਦੀ ਜੈਨੇਟਿਕ ਕੋਡਿੰਗ ਵੀ ਇੱਕੋ ਜਿਹੀ ਹੈ। ਇਹ ਕੋਈ ਐਡਾ ਸੌਖਾ ਨਹੀਂ ਕਿ ਵਾਇਰਸ ਚੀਨ ਤੋਂ ਹੀ ਆਈ ਹੈ। ਇਹ ਲੋਕਾਂ ਨੂੰ ਵੱਡੀ ਪੱਧਰ ‘ਤੇ ਮੂਰਖ ਬਣਾਇਆ ਜਾ ਰਿਹਾ ਹੈ। ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਵੱਡੀ ਪੱਧਰ ‘ਤੇ ਲੋਕਾਂ ਨੂੰ ਮੂਰਖ ਬਣਾ ਰਹੀਆਂ ਹਨ। ਏਦਾ ਦੀ ਕੋਈ ਦਲੀਲ ਨਹੀਂ ਹੈ, ਜ਼ਿੰਦਗੀ ਨੂੰ ਪੂਰੀ ਤਰ੍ਹਾਂ ਅਧਰੰਗ ਕਰਨ ਦੀ। ਇਹਨਾਂ ਨੇ ਲੋਕਾਈ ਨੂੰ ਪੂਰੀ ਤਰ੍ਹਾਂ ਟੰਗ ਰੱਖਿਆ ਹੈ। ਲੋਕਾਂ ਨੂੰ ਸਫਰ ਨਹੀਂ ਕਰਨ ਦੇ ਰਹੇ। ਬਿਜ਼ਨਸ ਬੰਦ ਕਰਵਾਏ ਜਾ ਰਹੇ ਹਨ। ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ।

ਸਾਨੂੰ ਸੱਚ ਬੋਲਣ ਦੀ ਹਿੰਮਤ ਕਰਨੀ ਚਾਹੀਦੀ ਹੈ। ਸਾਡੇ ਬਾਬੇ ਨਾਨਕ ਨੇ ਤਾਂ 15ਵੀਂ ਸਦੀ ਵਿੱਚ ਬਾਬਰ ਨੂੰ ਰਾਜੇ ਸ਼ੀਂਹ ਮੁਕੱਦਮ ਕੁੱਤੇ ਕਹਿ ਦਿੱਤਾ ਸੀ। ਸਾਡਾ ਬਾਬਾ ਨਹੀਂ ਸੀ ਡਰਿਆ ਤਾਂ ਅਸੀਂ ਕਿਉਂ ਡਰੀਏ? ਉਸੇ ਬਾਬੇ ਦੇ ਅਸੀਂ ਵਾਰਸ ਹਾਂ। ਉਦੋਂ ਤਾਂ ਕੋਈ ਸੁਣਵਾਈ ਵੀ ਨਹੀਂ ਸੀ, ਅੱਜ ਤਾਂ ਚਾਰ ਬੰਦੇ ਮੇਰੀ ਮੱਦਦ ‘ਤੇ ਵੀ ਆ ਜਾਣਗੇ। ਜਦੋਂ ਕੋਈ ਵਕੀਲ, ਦਲੀਲ ਕਚਹਿਰੀ ਨਹੀਂ ਸੀ ਸਾਡੇ ਬਾਬੇ ਨੇ ਉਦੋਂ ਵੀ ਕਹਿ ਦਿੱਤਾ ਸੀ ਰਾਜੇ ਸ਼ੀਂਹ ਮੁਕੱਦਮ ਕੁੱਤੇ। ਜਦੋਂ ਕੋਈ ਸਾਨ ਪਾਗਲ ਹੋ ਜਾਵੇ ਤਾਂ ਉਸ ਨੂੰ ਸਿੰਗਾਂ ‘ਤੇ ਡਾਂਗ ਮਾਰ ਕੇ ਹੀ ਸੁੱਟਿਆ ਜਾਂਦਾ ਹੈ।  ਝੂਠੇ ਨੂੰ ਝੂਠਾ ਕਹਿਣਾ ਚਾਹੀਦਾ ਹੈ, ਕਿਉਂ ਨਹੀਂ ਕਹਿਣਾ ਚਾਹੀਦਾ? ਗਲਤ ਨੂੰ ਗਲਤ ਕਿਉਂ ਨਾ ਕਿਹਾ ਜਾਵੇ? ਇਹ ਜੋ ਕਰ ਰਹੇ ਹਨ, ਇਹ ਕਰਾਈਮ (ਜੁਰਮ) ਹੈ। ਇਹ ਲੋਕਾਈ ਦੇ ਖਿਲਾਫ ਕਰਾਈਮ ਹੈ। ਅੱਜ ਮੈਂ ਸੁਣ ਰਿਹਾਂ ਹਾਂ ਕਿ ਅਸਮਾਨ ਵਿੱਚੋਂ ਰਿਸਾਇਣਾ ਦਾ ਛਿੜਕਾਅ ਕੀਤਾ ਜਾਣਾ ਹੈ, ਜਹਾਜ਼ਾਂ ਨਾਲ। ਇਹ ਸੀਅਰ ਨਾਨ-ਸੈਂਸ (ਸਿਰੇ ਦੀ ਮੂਰਖਤਾਈ) ਹੈ। ਇਸ ਨਾਲ ਲੋਕਾਂ ਦੀ ਅੰਦਰੂਨੀ ਟਾਕਰਾ-ਸ਼ਕਤੀ ਹੋਰ ਕਮਜ਼ੋਰ ਹੋਵੇਗੀ। ਜਿੰਨਾ ਵਾਤਾਵਰਣ ਖਰਾਬ ਹੋਵੇਗਾ, ਜਿੰਨਾ ਪਾਣੀ ਖਰਾਬ ਹੋਵੇਗਾ, ਜਿੰਨਾ ਰਸਾਇਣ ਸੁੱਟਿਆ ਜਾਣਾ ਹੈ, ਜਿੰਨੀਆਂ ਰਸਾਇਣੀ ਦਵਾਈਆਂ ਸੁੱਟੀਆਂ ਜਾਂਦੀਆਂ ਹਨ, ਇਹ ਸਭ ਕੁੱਝ ਐਮਿਊਨਿਟੀ ਦਾ ਸੱਤਿਆਨਾਸ਼ ਕਰਦੀਆਂ ਹਨ। ਇਹ ਹਵਾ ਵਿੱਚੋਂ ਸਪਰੇਅ ਕਰਨ ਦੀਆਂ ਗੱਲਾਂ ਕਰ ਰਹੇ ਹਨ। ਇਹ ਕੁੱਝ ਮਨੁੱਖ ਦੇ ਖਿਲਾਫ ਜੁਰਮ ਹੈ, ਕੁਦਰਤ ਦੇ ਖਿਲਾਫ ਜੁਰਮ ਹੈ। ਇਹ ਸਭ ਕੁੱਝ ਗੈਰ-ਕੁਦਰਤੀ ਹੈ।

ਮੈਂ ਹੋਰਨਾਂ ਦੀ ਗੱਲ ਨਹੀਂ ਕਰ ਰਿਹਾ ਕਿ ਉਹ ਕੀ ਕਹਿੰਦੇ ਹਨ, ਪਰ ਮੈਂ ਦਲੀਲ ਦੀ ਗੱਲ ਕਰ ਰਿਹਾ ਹਾਂ। ਵੈਸੇ ਚੀਨ, ਇਰਾਨ ਅਤੇ ਰੂਸ ਨੇ ਬਾਇਓਲੌਜੀਕਲ ਹਮਲੇ ਦੀ ਗੱਲ ਕੀਤੀ ਹੈ, ਪਰ ਇਹ ਗਲਤ ਵੀ ਹੋ ਸਕਦੀ ਹੈ। ਮੈਂ ਉਹਨਾਂ ਦੀਆਂ ਦਲੀਲਾਂ ਨੂੰ ਠੀਕ ਮੰਨ ਕੇ ਨਹੀਂ ਚੱਲ ਰਿਹਾ ਕਿ ਉਹ ਕੀ ਕਹਿੰਦੇ ਹਨ। ਮੈਂ ਤਾਂ ਕਹਿੰਦਾ ਹਾਂ, ਦਲੀਲ ਨਾਲ ਗੱਲ ਕਰੋ ਨਾ, ਵਿਗਿਆਨਕ ਦਲੀਲ ਨਾਲ।

ਹਰ ਸਾਲ ਲਾਗ ਦੀਆਂ ਬਿਮਾਰੀਆਂ ਨਾਲ ਪੌਣੇ ਦੋ ਕਰੋੜ ਮੌਤਾਂ ਹਰ ਸਾਲ ਹੁੰਦੀਆਂ ਹਨ। ਇਹ ਸਿਰਫ ਲਾਗ ਦੀਆਂ ਬਿਮਾਰੀਆਂ ਹਨ, ਮੈਂ ਸਾਰੀਆਂ ਮੌਤਾਂ ਦੀ ਗੱਲ ਨਹੀਂ ਕਰ ਰਿਹਾ।

ਇਹ ਸਾਰੀ ਖੇਡ ਫਾਰਮਾਂ (ਦਵਾਈਆਂ ਬਣਾਉਣ ਵਾਲੀਆਂ) ਕੰਪਨੀਆਂ ਦੀ ਖੇਡ ਹੈ। ਹੁਣ ਕਿਟਾਂ ਵੇਚ ਰਹੇ ਨੇ, ਫੇਰ ਵੈਕਸੀਨ ਵੇਚਣਗੇ। ਫੇਰ ਦਵਾਈਆਂ ਵੇਚਣੀਆਂ ਨੇ। ਇਹ ਬਹੁਤ ਵੱਡਾ ਧੰਦਾ ਹੈ। ਦਵਾਈਆਂ ਤਾਂ ਕੋਈ ਬਿਮਾਰ ਬੰਦਾ ਖਾਵੇਗਾ। ਵੈਕਸੀਨ ਤਾਂ ਇਹ ਹਰ ਬੰਦੇ ਨੂੰ ਲਾਉਣਗੇ। ਸਾਰੇ ਅਮਰੀਕਨ ਵੈਕਸੀਨ ਲਵਾਉਣ ਲਈ ਟੰਗੇ ਪਏ ਨੇ। ਅਮਰੀਕਾ ਵਿੱਚ ਮਜਬੂਰ ਕਰਦੇ ਨੇ ਕਿ ਹਰ ਬੰਦਾ ਵੈਕਸੀਨ ਲਵਾਵੇ। ਹਰ ਸਾਲ ਬੰਦਾ ਫਲੂ ਦੀ ਵੈਕਸੀਨ ਲੈਂਦਾ ਹੈ ਅਤੇ ਹਰ ਸਾਲ ਫਲੂ ਵੀ ਹੁੰਦਾ ਹੈ। ਉੱਥੇ 35 ਹਜ਼ਾਰ ਬੰਦਾ ਮਰਦਾ ਵੀ ਹੈ, ਫੇਰ ਵੀ ਫਲੂ ਦੇ ਵੈਕਸੀਨ ਲਾਈ ਜਾਂਦੇ ਹਨ। ਫਲੂ ਦੇ ਵੈਕਸੀਨ ਬਾਰੇ ਸਭ ਤੋਂ ਪਤਾ ਹੈ ਕਿ ਜਿਹੜਾ ਵੈਕਸੀਨ ਅੱਜ ਲੱਗ ਰਿਹਾ ਹੈ, ਉਹ 5 ਸਾਲ ਪੁਰਾਣੀ ਵਾਇਰਸ ਦਾ ਹੈ। ਵਾਇਰਸ 5 ਸਾਲਾਂ ਵਿੱਚ ਬਦਲ ਜਾਂਦੀ ਹੈ। ਜਿਹੜੀ ਵੈਕਸੀਨ ਅੱਜ ਦਿੱਤੀ ਜਾ ਰਹੀ ਹੈ, ਇਸ ਨੂੰ ਬਾਜ਼ਾਰ ਵਿੱਚ ਆਉਂਦੇ ਆਉਂਦੇ ਪੰਜ ਸਾਲ ਲੱਗ ਜਾਂਦੇ ਹਨ। ਇਹ ਗੱਲ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਕਿ ਵਾਇਰਸ ਦੀ ਦਵਾਈ ਹਰ ਸਾਲ ਬਦਲ ਜਾਂਦੀ ਹੈ। ਹਰ ਸਾਲ ਵਾਇਰਸ ਬਦਲਦੇ ਰਹਿੰਦੇ ਹਨ, ਜਿਹੜੀ ਦਵਾਈ ਹੁਣ ਦਿੱਤੀ ਜਾ ਰਹੀ ਹੈ ਉਹ ਅਗਲੇ ਸਾਲ ਨਹੀਂ ਦਿੱਤੀ ਜਾ ਸਕਦੀ। ਅਮਰੀਕਾ ਵਿੱਚੋਂ ਬੰਦਿਆਂ ਦੇ ਸਾਨੂੰ ਫੋਨ ਆਉਂਦੇ ਹਨ ਕਿ ਹਰ ਸਾਲ ਅਸੀਂ ਫਲੂ ਦਾ ਟੀਕਾ ਲਗਵਾਉਂਦੇ ਹਾਂ, ਫਲੂ ਵੀ ਹਰ ਸਾਲ ਹੁੰਦਾ ਹੈ, ਫੇਰ ਫਾਇਦਾ ਕੀ ਹੋਇਆ? ਮੈਂ ਕਿਹਾ ਬਈ ਇਹ ਤਾਂ ਤੁਹਾਡੀ ਸਰਕਾਰ ਜਾਣੇ। ਇਹ ਬਹੁਤ ਵੱਡਾ ਧੰਦਾ ਹੈ।

ਦੂਜੀ ਗੱਲ ਹੈ ਕਿ ਸਾਰੇ ਦੇ ਸਾਰੇ ਮੁੱਦੇ ਰੁਲ ਗਏ। ਅੱਜ ਮਨੁੱਖਤਾ ਦਾ ਹਕੀਕੀ ਦੁਸ਼ਮਣ ਕੌਣ ਹੈ? ਅਸਲ ਦੁਸ਼ਮਣ ਅੱਜ ਕਾਰਪੋਰੇਟ ਅਦਾਰੇ ਨੇ, ਜਿਹਨਾਂ ਨੇ ਪੂਰੀ ਦੀ ਪੂਰੀ ਕੁਦਰਤ ਤਬਾਹ ਕਰ ਦਿੱਤੀ ਹੈ। ਜਿਹਨਾਂ ਨੇ ਪੂਰੀ ਦੀ ਪੂਰੀ ਸਿਹਤ ਤਬਾਹ ਕਰ ਦਿੱਤੀ ਹੈ। ਜੀਹਨੇ ਪਾਣੀ ਤਬਾਹ ਕੀਤਾ ਹੈ। ਜੀਹਨੇ ਮਿੱਟੀ ਤਬਾਹ ਕੀਤੀ ਹੈ। ਇਹ ਪੂਰੀ ਦੁਨੀਆਂ ‘ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਇਹ ਸਾਰੀ ਦੁਨੀਆਂ ਦੇ ਕੁਦਰਤੀ ਖਜ਼ਾਨਿਆਂ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਪੂਰੀ ਦੁਨੀਆਂ ‘ਤੇ ਰਾਜ ਕਰਨਾ ਚਾਹੁੰਦੇ ਹਨ। ਉਹਨਾਂ ਦਾ ਕੋਈ ਦੇਸ਼ ਨਹੀਂ ਹੈ, ਉਹਨਾਂ ਦਾ ਕੋਈ ਧਰਮ ਨਹੀਂ ਹੈ। ਉਹ ਮੁਜਰਿਮ ਹਨ। ਕੋਰੋਨਾ ਨੰਬਰ ਇੱਕ ਮੁਜਰਿਮ ਨਹੀਂ ਹੈ। ਹੁਣ ਇਹਨਾਂ ਨੇ ਕੋਰੋਨਾ ਨੂੰ ਨੰਬਰ ਇੱਕ ਬਣਾ ਦਿੱਤਾ, ਸਾਰੇ ਹੀ ਮੁੱਦੇ ਰੁਲ ਗਏ। ਸਾਡੇ ਦੇਸ਼ ਪੱਧਰੇ ਮੁੱਦੇ ਰੁਲ ਗਏ। ਟਰੰਪ ਦੇ ਦੇਸ਼ ਦੇ ਕੌਮੀ ਮੁੱਦੇ ਰੁਲ ਗਏ। ਕੌਮਾਂਤਰੀ ਮੁੱਦੇ, ਸਭ ਮੁੱਦੇ ਰੁਲ ਗਏ। ਹੁਣ ਕੋਰੋਨਾ ਨੰਬਰ ਇੱਕ ਆ ਗਿਆ। ਇਹ ਬੜੀ ਸੋਹਣੀ ਸਾਜਿਸ਼ ਹੈ, ਬਈ ਮੁੱਦੇ ਸਾਰੇ ਰੋਲ ਦਿਓ- ਇੱਕ ਕਾਲਪਨਿਕ ਦੁਸ਼ਮਣ ਖੜ੍ਹਾ ਕਰ ਦਿਓ। ਉਸਦੇ ਖਿਲਾਫ ਲੋਕਾਂ ਨੂੰ ਲੜਾਈ ਜਾਓ। ਲੋਕ ਲੜੀ ਜਾਣਗੇ, ਤੁਸੀਂ ਹਜ਼ਾਰਾਂ-ਲੱਖਾਂ ਕਰੋੜਾਂ ਦਾ ਲੋਕਾਂ ਦਾ ਪੈਸਾ  ਹੈ ਉਹ ਕਾਰਪੋਰੇਟਾਂ ਨੂੰ ਦੇਈ ਜਾਓ ਬੈਂਕਾਂ ਵਿੱਚੋਂ ਕੱਢ ਕੇ। ਬੈਂਕਾਂ ਨੂੰ ਚੋਰੀਆਂ ਕਰਵਾ ਦਿਓ, ਡਕੈਤੀਆਂ ਕਰਵਾ ਦਿਓ। ਹੁਣ ਸਾਡਾ ਜਿਹੜਾ ਦੇਸ਼ ਦਾ ਚਰਚਿਤ ਮੁੱਦਾ ਸੀ, ਉਹ ਰੁਲ ਗਿਆ।

ਵਾਇਰਸ ਦੇ ਨਾਂ ‘ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਆਮ ਲੋਕਾਂ ਨੂੰ ਵਾਇਰਸ ਬਾਰੇ ਸਮਝ ਨਹੀਂ ਹੈ। ਹਨੇਰੇ ਵਿੱਚ ਪਈ ਰੱਸੀ ਵੀ ਸੱਪ ਲੱਗਦੀ ਹੁੰਦੀ ਹੈ। ਵਾਇਰਸ ਦੇ ਮਾਮਲੇ ਵਿੱਚ ਹਨੇਰਾ ਹੈ। ਸਾਨੂੰ ਵਾਇਰਸ ਬਾਰੇ ਜਾਣਕਾਰੀ ਨਹੀਂ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਇਰਸ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਸਾਡੇ ਸਰੀਰ ਵਿੱਚ ਇੱਕ ਕਰੋੜ ਸੈੱਲ ਹਨ। ਇੱਕ ਕਰੋੜ ਸੈਲਾਂ ਪਿੱਛੇ ਸਾਡੇ ਸਰੀਰ ਵਿੱਚ 10 ਕਰੋੜ ਬੈਕਟੀਰੀਆ ਹਨ। 100 ਕਰੋੜ ਤੋਂ ਲੈ ਕੇ ਹਜ਼ਾਰ ਕਰੋੜ ਤੱਕ ਵਾਇਰਸ ਹਨ ਸਾਡੇ ਸਰੀਰ ਅੰਦਰ। ਇਹ ਸਾਰੇ ਸਾਡੀ ਜ਼ਿੰਦਗੀ ਦਾ ਆਧਾਰ ਹਨ। ਇਹਨਾਂ ਤੋਂ ਬਿਨਾ ਨਾ ਤਾਂ ਕੋਈ ਚੀਜ਼ ਪੈਦਾ ਹੁੰਦੀ ਹੈ, ਨਾ ਕੋਈ ਪਲ ਸਕਦੀ ਹੈ ਨਾ ਉਹ ਮਰ ਸਕਦੀ ਹੈ। ਕੁਦਰਤ ਨੇ ਸਾਰੇ ਤਿੰਨੋਂ ਹੀ ਕੰਮ ਮਾਈਕਰੋਬ ਨੂੰ ਦਿੱਤੇ ਹੋਏ ਹਨ।

ਲੋਕਾਂ ਨੂੰ ਬੇਫਿਕਰੇ ਹੋਣ ਦੀ ਲੋੜ ਹੈ। ਇਸ ਵਾਇਰਸ ਤੋਂ ਬਿਲਕੁੱਲ ਬੇਫਿਕਰੇ ਹੋਣ ਦੀ ਲੋੜ ਹੈ। ਆਪਣੀ ਅੰਦਰੂਨੀ ਟਾਕਰਾ-ਸ਼ਕਤੀ ਨੂੰ ਦੇਖੋ, ਇਕੱਲੇ ਕੋਰੋਨਾ ਵਾਇਰਸ ਨੂੰ ਨਾ ਦੇਖੋ। ਤੁਹਾਡੀ ਅੰਦਰੂਨੀ ਟਾਕਰਾ ਸ਼ਕਤੀ ਹਰ ਵਾਇਰਸ ਤੋਂ ਬਚਾਏਗੀ। ਹਰ ਬੁਖਾਰ ਤੋਂ ਬਚਾਏਗੀ। ਇਸ ਨੂੰ ਵਧਾਉਣ ਦੇ ਬਹੁਤ ਹੀ ਸੌਖੇ ਤਰੀਕੇ ਨੇ। ਬੁਖਾਰ ਹੋ ਜਾਵੇ ਤਾਂ ਸਿਰਫ ਤਿੰਨ ਦਿਨ ਖੁਰਾਕ ਬਦਲ ਦਿਓ। ਤਿੰਨ ਦਿਨ ਠੋਸ ਭੋਜਨ ਬੰਦ ਕਰਕੇ ਤਰਲ ਭੋਜਨ ‘ਤੇ ਆ ਜਾਓ। ਤਿੰਨੇ ਦਿਨ ਸਿਰਫ ਜੂਸ ਪੀਓ। ਨਾਰੀਅਲ ਪਾਣੀ ਪੀਓ ਤੇ ਕਾਹੜੇ ਪੀਓ। ਕੋਈ ਵੀ ਵਾਇਰਸ ਤੁਹਾਡੇ ਅੰਦਰ ਚੌਥਾ ਦਿਨ ਨਹੀਂ ਕੱਟ ਸਕੇਗਾ। ਇਸਦੇ ਨਾਲ ਹੀ ਹੋਰ ਧਿਆਨ ਰੱਖੋ, ਨੰਬਰ ਇੱਕ ਬੁਖਾਰ ਨਹੀਂ ਉਤਾਰਨਾ। ਬੁਖਾਰ ਉਤਾਰਨ ਬਹੁਤ ਮੁਜਰਿਮਾਨਾ ਕਾਰਵਾਈ ਹੈ। ਇਸ ਦੀ ਖਾਤਰ ਪੈਰੀਸੀਟਾਮੋਲ (ਦਵਾਈ) ਨਹੀਂ ਦੇਣੀ। ਬੁਖਾਰ ਨੂੰ ਰਹਿਣ ਦੇਣਾ ਹੈ। ਜਿੰਨਾ ਬੁਖਾਰ ਰਹੇਗਾ ਵਾਇਰਸ ਓਨੀ ਜਲਦੀ ਠੀਕ ਹੋਵੇਗੀ। ਜੇਕਰ ਬੁਖਾਰ ਨਾਜੁਕ ਹਾਲਤ ਵਿੱਚ 103-04 ਡਿਗਰੀ ਤੋਂ ਉੱਪਰ ਪਹੁੰਚਦਾ ਹੈ ਤਾਂ ਉਸ ਨੂੰ ਸਿਰਫ ਮੱਥੇ ਅਤੇ ਪੱਟਾਂ ‘ਤੇ ਠੰਡੀਆਂ ਪੱਟੀਆਂ ਨਾਲ ਥੋੜ੍ਹਾ ਜਿਹਾ ਘਟਾਉਣਾ ਹੈ। 103 ਦੇ ਕਰੀਬ ਬੁਖਾਰ ਨੂੰ ਰਹਿਣ ਦੇਣਾ ਹੈ। ਪੈਰੀਸੀਟਾਮੋਲ ਨਾਲ ਬੁਖਾਰ ਨਾਰਮਲ ਹੋ ਸਕਦਾ ਹੈ ਜਾਂ ਫੇਰ ਆਮ ਤੋਂ ਹੇਠਾਂ ਵੀ ਜਾ ਸਕਦਾ ਹੈ। ਪਹਿਲੀ ਗੱਲ ਬੁਖਾਰ ਨਹੀਂ ਉਤਾਰਨਾ। ਮਰੀਜ ਨੂੰ ਆਸਰਾ ਦੇ ਕੇ ਰੱਖਣਾ ਹੈ। ਉਸ ਨੂੰ ਧੁੱਪ ਵਿੱਚ ਬਿਠਾਉਣਾ ਹੈ। ਧੁੱਪ ਅੰਦਰੂਨੀ ਟਾਕਰਾ-ਸ਼ਕਤੀ ਵਧਾਉਣ ਵਾਲਾ ਸਭ ਤੋਂ ਵੱਡਾ ਕਾਰਕ ਹੈ। ਤਿੰਨ ਦਿਨ ਠੋਸ ਆਹਰ ਬੰਦ ਕਰ ਦਿਓ। ਉਸ ਨੂੰ ਤਰਲ ਖੁਰਾਕ ‘ਤੇ ਲੈ ਜਾਓ। ਕਿੰਨੂ, ਸੰਤਰਾ, ਮੁਸੰਮੀ ਤੇ ਅਨਾਨਾਸ ਦਾ ਜੂਸ ਦਿੱਤਾ ਜਾ ਸਕਦਾ ਹੈ। ਨਾਰੀਅਲ ਦਾ ਪਾਣੀ ਦੇਣਾ ਚਾਹੀਦਾ ਹੈ।  ਕਾਹੜਾ ਦੇਣਾ ਚਾਹੀਦਾ ਹੈ। ਕਾਹੜੇ ਸਾਡੀ ਅੰਦਰੂਨੀ ਟਾਕਰਾ-ਸ਼ਕਤੀ ਨੂੰ ਚੁੱਕ ਕੇ ਅਸਮਾਨ ‘ਤੇ ਲੈ ਜਾਂਦੇ ਹਨ। ਇਹਨਾਂ ਨੂੰ ਵਾਰੀ ਵਾਰੀ ਦੇਈ ਜਾਓ। ਸ਼ਾਮ ਤੱਕ 12 ਤੋਂ 16 ਗਲਾਸ ਦੇ ਦਿਓ। ਤਿੰਨ ਦਿਨਾਂ ਬਾਅਦ ਕੋਈ ਵਾਇਰਸ ਕੁੱਝ ਨਹੀਂ ਕਹਿ ਸਕਦੀ ਕੁੱਝ ਨਹੀਂ ਕਰ ਸਕਦੀ। ਜਿੰਨੇ ਮਰਜੀ ਮਰੀਜ ਦੇ ਦਿਓ ਮੈਂ ਕਿਸੇ ਮਰੀਜ ਦੀ ਹਾਲਤ ਨਹੀਂ ਵਿਗੜਨ ਦਿੰਦਾ। ਬੁਖਾਰ ਨਹੀਂ ਉਤਾਰਨਾ। ਧੁੱਪ ਲਵਾਉਣੀ ਹੈ। ਘਰ ਦੇ ਅੱਛੇ ਮਾਹੌਲ ਵਿੱਚ ਰਹੇ। ਉਸਨੂੰ ਮਾਨਸਿਕ ਹੌਸਲਾ ਮਿਲਦਾ ਰਹੇ। ਉਹ ਡਰੇ ਨਾ। ਉਹ ਤਰਲ ਖੁਰਾਕ ‘ਤੇ ਚਲਾ ਜਾਵੇ। ਕੋਈ ਵਾਇਰਸ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦੀ। ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਸੇ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ। ਕੋਈ ਕੋਰੋਨਾ ਵਾਇਰਸ ਤੁਹਾਡੀ ਲੱਤ ਨਹੀਂ ਤੋੜ ਸਕਦਾ। ਕੋਰੋਨਾ ਵਾਇਰਸ ਤੋਂ ਬਿਲਕੁੱਲ ਬੇਪ੍ਰਵਾਹ ਹੋਣਾ ਚਾਹੀਦਾ ਹੈ। ਮੈਂ ਇਹ ਖੁੱਲ੍ਹੇਆਮ ਕਹਿ ਰਿਹਾ ਹਾਂ।

ਡਾਕਟਰਾਂ ਨੇ ਇਸ ਗੱਲ ਤੋਂ ਜਾਣੂ ਨਹੀਂ ਕਰਵਾਇਆ, ਕਿ ਸਾਡਾ ਜਿਹੜਾ ਫਾਦਰ ਆਫ ਮੈਡੀਸਨ ਮੰਨਿਆ ਜਾਂਦਾ ਹੈ (ਸੁਕਰਾਤ) ਉਸ ਨੇ ਆਖਿਆ ਸੀ ਕਿ ਮੈਨੂੰ ਬੁਖਾਰ ਦੇ ਦਿਓ ਮੈਂ ਹਰ ਬਿਮਾਰੀ ਨੂੰ ਠੀਕ ਕਰ ਸਕਦਾ ਹਾਂ। ਉਹਨਾਂ ਨੇ 2000 ਸਾਲ ਪਹਿਲਾਂ ਕਹਿ ਦਿੱਤਾ ਸੀ। ਅੱਜ ਕੱਲ੍ਹ ਆਰਜੀ ਬੁਖਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਬਿਮਾਰੀਆਂ ਦਾ ਇਲਾਜ ਹੋ ਸਕੇ। ਬਿਮਾਰਾਂ ਨੂੰ ਭਾਫ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਭਾਫ ਦੇ ਕਮਰਿਆਂ ਵਿੱਚ ਬਿਠਾਇਆ ਜਾ ਰਿਹਾ ਹੈ। ਬੁਖਾਰ ਕਿਸੇ ਬਿਮਾਰੀ ਦੀ ਅਲਾਮਤ ਨਹੀਂ ਹੈ, ਬੁਖਾਰ ਬਿਮਾਰੀ ਨਾਲ ਲੜਨ ਦੀ ਅਲਾਮਤ ਹੈ ਕਿ ਸਾਡੇ ਸਰੀਰ ਨੇ ਬਿਮਾਰੀ ਉੱਤੇ ਯੁੱਧ ਦਾ ਐਲਾਨ ਕਰ ਦਿੱਤਾ ਹੈ। ਡਾਕਟਰਾਂ ਨੇ ਧਿਆਨ ਹੀ ਨਹੀਂ ਦਿੱਤਾ ਮਰੀਜ ‘ਤੇ ਅਸੀਂ ਲੋਕਾਂ ਨੂੰ ਇਹ ਜਾਣੂ ਨਹੀਂ ਕਰਵਾ ਰਹੇ ਕਿ ਬੁਖਾਰ ਤੁਹਾਡਾ ਦੋਸਤ ਹੈ, ਦੁਸ਼ਮਣ ਨਹੀਂ ਹੈ। ਜੇਕਰ ਅਸੀਂ ਉਸ ਨੂੰ ਦੁਸ਼ਮਣ ਸਮਝਾਂਗੇ ਤਾਂ ਅਸੀਂ ਪੈਰੀਸੀਟਾਮੋਲ ਖਾਵਾਂਗੇ ਜੇਕਰ ਉਸ ਨੂੰ ਦੋਸਤ ਸਮਝਾਂਗੇ ਤਾਂ ਅਸੀਂ ਵੱਖਰਾ ਰਵੱਈਆ ਅਖਤਿਆਰ ਕਰਾਂਗੇ। ਐਨੇ ਮਰਗੇ, ਐਨੇ ਮਰਗੇ ਦਾ ਜਿਹੜਾ ਰੌਲਾ ਪਾਇਆ ਜਾ ਰਿਹਾ ਹੈ ਇਹ ਹਜ਼ਾਰ ਮਗਰ ਇੱਕ ਕੇਸ ਹੈ। ਜੇਕਰ ਇੱਕ ਹਜ਼ਾਰ ਬੰਦੇ ਨੂੰ ਲਾਗ ਲੱਗਦੀ ਹੈ ਤਾਂ ਉਹਨਾਂ ਵਿੱਚੋਂ ਸਿਰਫ ਇੱਕ ਬੰਦਾ ਹੀ ਹਸਪਤਾਲ ਜਾਂਦਾ ਹੈ। ਬਾਕੀ 999 ਰੋਜ਼ ਘਰਾਂ ਵਿੱਚ ਬੈਠੇ ਨੇ। ਤੁਰੇ ਫਿਰਦੇ ਆ। ਆਪਣੀ ਜ਼ਿੰਦਗੀ ਆਰਾਮ ਨਾਲ ਜਿਉਂਦੇ ਆ। ਉਹਨਾਂ ਵਿੱਚ ਵਾਇਰਸ ਦਾ ਕੋਈ ਲੱਛਣ ਨਹੀਂ ਹੈ। ਜਾਂ ਫੇਰ ਹਲਕੇ-ਫੁਲਕੇ ਜਾਂ ਦਰਮਿਆਨੇ ਜਿਹੇ ਲੱਛਣ ਨੇ ਵੱਧ ਤੋਂ ਵੱਧ। ਉਹ ਸਾਰੇ ਆਪਣੀ ਸਵੈ-ਰੱਖਿਆ ਆਪ ਕਰਦੇ ਹਨ। ਕਿਸੇ ਡਾਕਟਰੀ ਦੀ ਕੋਈ ਲੋੜ ਨਹੀਂ ਉਹਨਾਂ ਨੂੰ। ਹਜ਼ਾਰ ਵਿੱਚੋਂ ਸਿਰਫ ਇੱਕ ਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ। ਇਹ ਅੰਕੜੇ ਅਮਰੀਕਾ ਦੇ ਨੇ। ਅਤੇ ਹਜ਼ਾਰ ਮਗਰ ਇੱਕ ਤੋਂ ਅੱਗੇ ਇੱਕ ਫੀਸਦੀ ਮਰਦੇ ਨੇ। ਇਸ ਬਿਮਾਰੀ ਵਿੱਚ ਸਿਰਫ 2 ਤੋਂ ਚਾਰ ਫੀਸਦੀ ਮਰਦੇ ਨੇ। ਜਿਹੜਾ ਇਹ ਆਖਿਆ ਜਾ ਰਿਹਾ ਹੈ ਕਿ ਫਲਾਣੇ ਦੇਸ਼ ਵਿੱਚ ਕੋਰੋਨਾ ਜ਼ਿਆਦਾ ਆ ਗਈ। ਇਹਦਾ ਮਤਲਬ ਇਹ ਨਹੀਂ ਕਿ ਉੱਥੇ ਕੋਰੋਨਾ ਵੱਧ ਘੱਟ ਹੈ। ਜਿਹੜੇ ਟੈਸਟ ਕੀਤੇ ਜਾ ਰਹੇ ਹਨ, ਇਹ ਪੂਰੇ ਮੁਕੰਮਲ ਨਹੀਂ ਹੁੰਦੇ। ਜੋ ਕੁੱਝ ਕੀਤਾ ਜਾ ਰਿਹਾ ਹੈ, ਉਹ ਲੋਕਾਂ ਵਿੱਚ ਹਊਆ ਖੜ੍ਹਾ ਕਰਨਾ ਹੈ। ਹਊਆ ਲੱਗਣ ‘ਤੇ ਹਰ ਚੀਜ਼ ਸੱਚ ਲੱਗਦੀ ਹੈ। ਦੁਨੀਆਂ ਵਿੱਚ ਹਊਏ ਖੜ੍ਹੇ ਕਰਕੇ ਰਾਜ ਕੀਤੇ ਗਏ ਨੇ ਅੱਜ ਤੱਕ। ਹਜ਼ਾਰਾਂ ਸਾਲਾਂ ਤੋਂ ਡਰ ਦੇ ਸਿਰ ‘ਤੇ ਰਾਜ ਕੀਤਾ ਜਾਂਦਾ ਰਿਹਾ। ਅੱਜ ਵੀ ਓਹੀ ਨੀਤੀ ਲਾਗੂ  ਹੈ ਕਿ ਲੋਕਾਂ ਨੂੰ ਡਰਾਓ ਅਤੇ ਰਾਜ ਕਰੋ। ਇਹ ਕਾਲਪਨਿਕ ਡਰ ਪੈਦਾ ਕੀਤੇ ਜਾ ਰਹੇ ਹਨ।

(ਇਹ ਲਿਖਤ ਡਾ. ਅਮਰ ਸਿੰਘ ਆਜ਼ਾਦ ਦੀ ਇੱਕ ਨਿੱਜੀ ਟੀ.ਵੀ. ਚੈਨਲ ‘ਤੇ ਚੱਲੀ ਗੱਲਬਾਤ ਹੈ। ਇਸ ਨੂੰ ਨਾਜ਼ਰ ਸਿੰਘ ਬੋਪਾਰਾਏ ਨੇ ਟ੍ਰਾਂਸਕ੍ਰਿਪਟ ਕੀਤਾ ਹੈ।)