ਖੁੱਲਣ ਤੋਂ ਕੁਝ ਦੇਰ ਬਾਅਦ ਹੀ ਬੰਦ ਕਰਵਾਨੀ ਪਈ ਜਲੰਧਰ ਦੀ ਇਹ ਮਾਰਕਿਟ – ਪੜੋ ਖ਼ਬਰ

0
9961

ਜਲੰਧਰ. ਸ਼ਹਿਰ ਦੀ ਫਗਵਾੜਾ ਗੇਟ ਸਥਿਤ ਇਲੈਕਟ੍ਰਾਨਿਕ ਮਾਰਕਿਟ ਖੁੱਲਣ ਤੋਂ ਬਾਅਦ ਉੱਥੇ ਨਿਯਮਾਂ ਦੀ ਖੂਬ ਉਲੰਘਣਾ ਹੋਈ। ਵੇਖਣ ਵਿੱਚ ਆਇਆ ਕਿ ਜ਼ਿਆਦਾਤਰ ਲੋਕਾਂ ਨੇ ਮਾਸਕ ਤਾਂ ਪਾਏ ਹੋਏ ਸਨ, ਪਰ ਸੋਸ਼ਲ ਡਿਸਟੈਂਸਿਂਗ ਦੇ ਨਿਯਮ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ।

ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਏ ਅਤੇ ਦੁਕਾਨਦਾਰਾਂ ਨਾਲ ਕੁੱਝ ਦੇਰ ਗੱਲਬਾਤ ਕਰਨ ਤੋਂ ਬਾਅਦ ਮਾਰਕਿਟ ਨੂੰ ਬੰਦ ਕਰਵਾ ਦਿੱਤਾ ਗਿਆ। ਪਤਾ ਲੱਗਿਆ ਹੈ ਕਿ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਇਸ ਬਾਰੇ ਅਧਿਕਾਰਿਆਂ ਨੇ ਰਿਪੋਰਟ ਦਿੱਤੀ ਹੈ। ਜੇ ਲੌਕ ਇਸੇ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਸ਼ਾਸਨ ਵਲੋਂ ਦੁਕਾਨਾਂ ਖੁੱਲਣ ਦੀ ਛੋਟ ਦੇ ਹੁਕਮ ਕੈਂਸਲ ਕਰ ਦਿੱਤੇ ਜਾਣਗੇ।