ਟੈਕਸਾਸ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਟੈਕਸਾਸ ਸੂਬੇ ਤੋਂ ਕੁਝ ਦਿਨ ਪਹਿਲਾਂ ਲਾਪਤਾ ਹੋਈ ਭਾਰਤੀ-ਅਮਰੀਕੀ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ 25 ਸਾਲ ਦੀ ਲਹਿਰੀ ਪਥੀਵਾੜਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲਹਿਰੀ ਦੀ ਲਾਸ਼ ਓਕਲਾਹੋਮਾ ਤੋਂ 200 ਮੀਲ ਦੀ ਦੂਰੀ ਤੋਂ ਬਰਾਮਦ ਕੀਤੀ ਗਈ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਲਹਿਰੀ ਕੰਮ ‘ਤੇ ਜਾਂਦੇ ਸਮੇਂ ਰਸਤੇ ਵਿਚ ਲਾਪਤਾ ਹੋ ਗਈ ਸੀ। ਲਹਿਰੀ ਪਥੀਵਾੜਾ ਨੂੰ ਆਖ਼ਰੀ ਵਾਰ ਕਾਲੇ ਰੰਗ ਦੀ ਟੋਇਟਾ ਗੱਡੀ ਚਲਾਉਂਦੇ ਦੇਖਿਆ ਗਿਆ ਸੀ। ਹੁਣ ਕੁਝ ਦਿਨ ਬਾਅਦ ਲਹਿਰੀ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ 12 ਮਈ ਨੂੰ ਕੰਮ ਤੋਂ ਬਾਅਦ ਘਰ ਨਾ ਪਰਤਣ ‘ਤੇ ਉਸ ਦਾ ਪਰਿਵਾਰ ਬਹੁਤ ਚਿੰਤਤ ਸੀ ਅਤੇ ਲਗਾਤਾਰ ਉਸ ਦੀ ਭਾਲ ਕਰ ਰਿਹਾ ਸੀ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚੀ ਕੀਤੀ ਜਾ ਰਹੀ ਹੈ।
ਲਹਿਰੀ ਪਥੀਵਾੜਾ ਦੇ ਆਪਣੇ ਫੇਸਬੁੱਕ ਪੇਜ ਅਨੁਸਾਰ ਉਹ ਓਵਰਲੈਂਡ ਪਾਰਕ ਖੇਤਰੀ ਮੈਡੀਕਲ ਸੈਂਟਰ ਵਿਚ ਕੰਮ ਕਰਦੀ ਸੀ। ਉਸ ਨੇ ਕੰਸਾਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਲੂ ਵੈਲੀ ਵੈਸਟ ਹਾਈ ਸਕੂਲ ਵਿਚ ਪੜ੍ਹਾਈ ਪੂਰੀ ਕੀਤੀ। ਆਪਣੀ ਬੱਚੀ ਦੀ ਮੌਤ ‘ਤੇ ਪਰਿਵਾਰ ਅਤੇ ਦੋਸਤਾਂ ਵਿਚ ਸੋਗ ਦੀ ਲਹਿਰ ਹੈ।