ਸਕੂਲ ‘ਚ ਬੰਬ ਹੋਣ ਦੀ ਖਬਰ ਨੇ ਮਚਾਇਅ ਹੜਕੰਪ, ਸਕੂਲ ਵੱਲ ਭੱਜੇ ਮਾਪੇ, ਬੰਬ ਨਿਰੋਧਕ ਦਸਤਾ ਜਾਂਚ ‘ਚ ਜੁਟਿਆ

0
257

ਨਵੀਂ ਦਿੱਲੀ| ਦਿੱਲੀ ਦੇ ਸਾਦਿਕ ਨਗਰ ਸਥਿਤ ਇੰਡੀਅਨ ਸਕੂਲ ‘ਚ ਬੰਬ ਹੋਣ ਦੀ ਈਮੇਲ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਈਮੇਲ ਮਿਲਦੇ ਹੀ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਕੂਲ ਨੂੰ ਸਵੇਰੇ 11 ਵਜੇ ਦੇ ਕਰੀਬ ਈਮੇਲ ਮਿਲੀ।

ਸਕੂਲ ਵਿੱਚ ਬੰਬ ਨਿਰੋਧਕ ਦਸਤਾ ਮੌਜੂਦ ਹੈ। ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਦੇ ਸਾਦਿਕ ਨਗਰ ਵਿੱਚ ਸਥਿਤ ਇੰਡੀਅਨ ਸਕੂਲ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਸਕੂਲ ਨੂੰ ਇਹਤਿਆਤ ਵਜੋਂ ਖਾਲੀ ਕਰਵਾ ਲਿਆ ਗਿਆ ਹੈ। ਬੰਬ ਖੋਜ ਅਤੇ ਨਿਰੋਧਕ ਦਸਤੇ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ।

ਬੰਬ ਦੀ ਧਮਕੀ ਵਾਲੀ ਈਮੇਲ ਮਿਲਣ ਤੋਂ ਬਾਅਦ ਸਕੂਲ ਮੈਨੇਜਮੈਂਟ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਲਦਬਾਜ਼ੀ ‘ਚ ਸਕੂਲ ਨੂੰ ਖਾਲੀ ਕਰਵਾ ਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਈਮੇਲ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਨ ਨੇ ਪੁਲਿਸ ਨੂੰ ਸੂਚਿਤ ਕੀਤਾ। ਬਾਅਦ ‘ਚ ਬੰਬ ਨਿਰੋਧਕ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ, ਕੁਝ ਹੀ ਸਮੇਂ ‘ਚ ਇਹ ਦਸਤਾ ਸਕੂਲ ਪਹੁੰਚ ਗਿਆ ਅਤੇ ਪੂਰੇ ਸਕੂਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।